AIMIM ਦੇ ਨੇਤਾ ਵਾਰਿਸ ਪਠਾਨ ਦਾ ਭੜਕਾਊ ਬਿਆਨ, ਕਿਹਾ ਅਸੀ 15 ਕਰੋੜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ :- ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲ ਰਹੇ ਪ੍ਰਦਰਸ਼ਨਾ ਦੇ ਵਿਚਾਲੇ ਆਲ ਇੰਡੀਆ ਮਜਲਿਸ ਏ ਇਤੋਹਾਲੁਦ ਮੁਸਿਲਮੀਨ (AIMIM) ਦੇ ਨੇਤਾ ਵਾਰਿਸ ਪਠਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ :- ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲ ਰਹੇ ਪ੍ਰਦਰਸ਼ਨਾ ਦੇ ਵਿਚਾਲੇ ਆਲ ਇੰਡੀਆ ਮਜਲਿਸ ਏ ਇਤੋਹਾਲੁਦ ਮੁਸਿਲਮੀਨ (AIMIM) ਦੇ ਨੇਤਾ ਵਾਰਿਸ ਪਠਾਨ ਦਾ ਇਕ ਭੜਕਾਊ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਅਸੀ 15 ਕਰੋੜ 100 ਕਰੋੜ ਲੋਕਾਂ ਉੱਤੇ ਭਾਰੀ ਹਾਂ।

ਕਰਨਾਟਕਾ ਦੇ ਗੁਲਬਰਗਾ ਵਿਚ ਰੈਲੀ ਵਿਚ ਸੋਬੰਧਨ ਦੌਰਾਨ ਵਾਰਿਸ ਪਠਾਨ ਨੇ ਕਿਹਾ ਕਿ ”ਇੱਟ ਦਾ ਜਵਾਬ ਪੱਥਰ ਨਾਲ ਦੇਣਾ ਅਸੀ ਸਿੱਖ ਲਿਆ ਹੈ। ਸਾਨੂੰ ਇੱਕਠਾ ਹੋ ਕੇ ਚੱਲਣਾ ਪਵੇਗਾ। ਅਜਾਦੀ ਲੈਣੀ ਪਵੇਗੀ ਅਤੇ ਜੋ ਮੰਗਣ ਤੋਂ ਨਹੀਂ ਮਿਲਦੀ ਉਸ ਨੂੰ ਖੋਹ ਕੇ ਲੈਣਾ ਪਵੇਗਾ ਇਹ ਵੀ ਯਾਦ ਰੱਖਣਾ। ਹੁਣ ਵੇਲਾ ਆ ਗਿਆ ਹੈ ਅਸੀ ਮਾਂ ਭੈਣਾਂ ਨੂੰ ਅੱਗੇ ਭੇਜ ਦਿੱਤਾ ਹੈ। ਅਜੇ ਤਾਂ ਕੇਵਲ ਸ਼ੇਰਨੀਆਂ ਬਾਹਰ ਨਿਕਲੀਆਂ ਹਨ ਅਤੇ ਤੁਹਾਡੇ ਪਸੀਨੇ ਛੁਡ ਗਏ ਹਨ ਸਮਝ ਲੈਵੋਂ ਜੇਕਰ ਅਸੀ ਨਾਲ ਆ ਗਏ ਤਾਂ ਕੀ ਹੋਵੇਗਾ। ਉਨ੍ਹਾਂ ਨੇ ਅੱਗੇ ਭੜਕਾਊ ਬਿਆਨ ਦਿੰਦਿਆ ਕਿਹਾ ਹੈ ਕਿ ਅਸੀ 15 ਕਰੋੜ ਹਾਂ ਪਰ 100 ਕਰੋੜ ਉੱਤੇ ਭਾਰੀ ਹਾਂ।ਇਹ ਗੱਲ ਯਾਦ ਰੱਖ ਲੈਣਾ”।

ਵਾਰਿਸ ਪਠਾਨ ਦੇ ਇਸ ਬਿਆਨ ਤੋਂ ਬਾਅਦ ਵਿਵਾਦ ਪੂਰੀ ਤਰ੍ਹਾ ਵੱਧ ਗਿਆ ਜਿਸ ਉੱਤੇ ਉਨ੍ਹਾਂ ਨੂੰ ਸਫ਼ਾਈ ਦੇਣੀ ਪਈ ਪਰ ਉਨ੍ਹਾਂ ਨੇ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਵਾਰਿਸ ਪਠਾਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਬਿਆਨ ਕਿਸੇ ਧਰਮ ਦੇ ਵਿਰੁੱਧ ਨਹੀਂ ਦਿੱਤਾ ਸੀ ਇਸ ਲਈ ਉਹ ਇਸ ਬਿਆਨ ਉੱਤੇ ਮਾਫ਼ੀ ਨਹੀਂ ਮੰਗਣਗੇ। ਉਨ੍ਹਾਂ ਕਿਹਾ ਕਿ ਸੀਏਏ ਵਿਰੁੱਧ ਹਰ ਧਰਮ ਦੇ ਲੋਕ ਪ੍ਰਦਰਸ਼ਨ ਕਰ ਰਹੇ ਹਨ।

Leave a Reply

Your email address will not be published. Required fields are marked *