ਦੂਜੇ ਦਿਨ ਸ਼ਾਹੀਨ ਬਾਗ ਪਹੁੰਚੇ ਵਾਰਤਾਕਾਰ, ਲੋਕਾਂ ਨਾਲ ਗੱਲਬਾਤ ਜਾਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸ਼ਾਹੀਨ ਬਾਗ ਵਿਚ ਲਗਾਤਾਰ ਪਿਛਲੇ ਦੋ ਮਹੀਨਿਆਂ ਤੋਂ ਸੀਏਏ ਅਤੇ ਐਨਆਰਸੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਦਿੱਲੀ ਤੋਂ ਨੋਇਡਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸ਼ਾਹੀਨ ਬਾਗ ਵਿਚ ਲਗਾਤਾਰ ਪਿਛਲੇ ਦੋ ਮਹੀਨਿਆਂ ਤੋਂ ਸੀਏਏ ਅਤੇ ਐਨਆਰਸੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਦਿੱਲੀ ਤੋਂ ਨੋਇਡਾ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਬੰਦ ਪਈ ਹੈ ਅਤੇ ਇਹੀ ਰਸਤਾ ਖੋਲ੍ਹਣ ਲਈ ਸੁਪਰੀਮ ਕੋਰਟ ਨੇ ਦੋ ਸੀਨੀਅਰ ਵਕੀਲਾਂ ਨੂੰ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ ਕਰਨ ਲਈ ਨਿਯੁਕਤ ਕੀਤਾ ਹੈ। ਇਹ ਦੋਵੋਂ ਵਾਰਤਾਕਾਰ ਕੱਲ੍ਹ ਵੀ ਮੁਜ਼ਹਾਰੇਕਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਸਨ ਅਤੇ ਅੱਜ ਫਿਰ ਉਹ ਇੱਥੇ ਆਏ ਹਨ ਅਤੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ।

Photo ANI

ਸੁਪਰੀਮ ਕੋਰਟ ਦੁਆਰਾ ਨਿਯੁਕਤ ਸੀਨੀਅਰ ਵਕੀਲ ਸੰਜੇ ਹੇਗੜੇ ਅਤੇ ਸਾਧਨਾ ਰਾਮਚੰਦਰਨ ਅੱਜ ਵੀਰਵਾਰ ਨੂੰ ਵੀ ਲੋਕਾਂ ਨਾਲ ਗੱਲਬਾਤ ਰਾਹੀਂ ਇਹ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਉੱਥੇ ਮੌਜੂਦ ਮੀਡੀਆ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਜਦੋਂ ਤੱਕ ਮੀਡੀਆ ਉੱਥੇ ਰਹੇਗੀ ਉਹ ਸ਼ਾਹੀਨ ਬਾਗ ਨਹੀਂ ਜਾਣਗੇ। ਮੀਡੀਆ ਦੇ ਬਾਹਰ ਜਾਣ ਤੋਂ ਬਾਅਦ ਦੋਵੇ ਵਾਰਤਾਕਾਰ ਉੱਥੇ ਪਹੁੰਚੇ।

ਜਾਣਕਾਰੀ ਅਨੁਸਾਰ ਵਾਰਤਾਕਾਰ ਸਾਧਨਾ ਰਾਮਚੰਦਰਨ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕੇਵਲ ਸਾਨੂੰ ਗੱਲਬਾਤ ਕਰਕੇ ਸੜਕ ਖਲਵਾਉਣ ਲਈ ਕਿਹਾ ਹੈ ਅਤੇ ਕੋਰਟ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਕਰਨ ਤੁਹਾਡਾ ਲੋਕਤੰਤਰੀ ਹੱਕ ਹੈ ਇਸ ਲਈ ਸ਼ਾਹੀਨ ਬਾਗ ਇੱਥੇ ਹੀ ਮੌਜੂਦ ਰਹੇਗਾ ਕੇਵਲ ਸੜਕ ਹੀ ਖੁਲ੍ਹੇਗੀ। ਉਨ੍ਹਾਂ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਤੁਹਾਡਾ ਪ੍ਰਦਰਸ਼ਨ ਵੀ ਜਾਰੀ ਰਹੇ ਪਰ ਨਾਲ ਹੀ ਰਸਤਾ ਵੀ ਖੁੱਲ੍ਹੇ। ਇਸ ਮੌਕੇ ਦੂਜੇ ਵਾਰਤਾਕਾਰ ਸੰਜੇ ਹੇਂਗੜੇ ਨੇ ਕਿਹਾ ਕਿ ਤੁਹਾਡਾ ਪ੍ਰਦਰਸ਼ਨ ਕਰਨਾ ਤੁਹਾਡਾ ਇਕ ਅਧਿਕਾਰ ਹੈ ਪਰ ਇਸ ਨਾਲ ਦੂਜਿਆਂ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। ਤੁਹਾਡੇ ਸਵਾਲ ਹੁਣ ਸੁਪਰੀਮ ਕੋਰਟ ਦੇ ਅੱਗੇ ਹਨ ਤੇ ਸੀਏਏ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਣੀ ਹੈ।

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਾਰਤਾਕਾਰ ਅੱਜ ਫਿਰ ਦੂਜੇ ਦਿਨ ਉੱਥੇ ਬੈਠੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਦੋਵਾਂ ਦੀ ਇਹ ਕੋਸ਼ਿਸ਼ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਇਸ ਮਸਲੇ ਦਾ ਹੱਲ ਗੱਲਬਾਤ ਰਾਹੀਂ ਨਿਕਲ ਜਾਵੇ। ਜ਼ਿਕਰਯੋਗ ਹੈ ਕਿ ਸ਼ਾਹੀਨ ਬਾਗ ਵਿਚ ਮੁਸਲਿਮ ਔਰਤਾ ਦੁਆਰਾ ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਸ ਲੈਣ ਅਤੇ ਐਨਆਰਸੀ ਨੂੰ ਲਾਗੂ ਨਾ ਕਰਨ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *