ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਦੇ ਪਹਿਲੇ ਵਿਸ਼ਵ ਕੱਪ ਜਿੱਤੇ ਭਾਰਤੀ ਕਪਤਾਨ ਕਪਿਲ ਦੇਵ ‘ਤੇ ਬਣ ਰਹੀ ‘ਫਿਲਮ 83’ ਦੇ ਸਾਰੇ ਕਿਰਦਾਰ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ। ਬਸ ਕਪਿਲ ਦੀ ਪਤਨੀ ਰੋਮੀ ਦੇਵ ਦਾ ਇੰਤਜ਼ਾਰ ਹੈ। ਇਹ ਕਿਰਦਾਰ ਰਣਵੀਰ ਸਿੰਘ ਦੀ ਅਸਲ ਜ਼ਿੰਦਗੀ ਦੀ ਪਤਨੀ ਦੀਪਿਕਾ ਪਾਦੂਕੋਣ ਨਿਭਾਅ ਰਹੀ ਹੈ। ਦੀਪਿਕਾ ਫਿਲਮ ‘ਚ ਕਪਿਲ ਦੇਵ ਬਣੇ ਰਣਵੀਰ ਦੀ ਪਤਨੀ ਦਾ ਰੋਲ ਨਿਭਾ ਰਹੀ ਹਨ। ਬੁੱਧਵਾਰ ਨੂੰ ਅਭਿਨੇਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਰੋਮੀ ਦੇਵ ਦਾ ਪਹਿਲਾ ਲੁੱਕ ਵੀ ਜਾਰੀ ਕੀਤਾ ਹੈ, ਜਿਸ ਤਰ੍ਹਾਂ ਕਪਿਲ ਦੇਵ ਦੇ ਗੇਟਅਪ ਵਿੱਚ ਰਣਵੀਰ ਦੀ ਪਛਾਣ ਕਰਨਾ ਮੁਸ਼ਕਲ ਹੈ, ਉਸੇ ਤਰ੍ਹਾਂ ਦੀਪਿਕਾ ਵੀ ਰੋਮੀ ਦੇਵ ਦੇ ਲੁੱਕ ਵਿੱਚ ਬਿਲਕੁਲ ਫਿੱਟ ਹੈ।
ਸੋਸ਼ਲ ਮੀਡਿਆ ਅਕਾਊਂਟ ਤੇ ਦੀਪਿਕਾ ਨੇ ਸਾਂਝੀ ਕੀਤੀ ਤਸਵੀਰ
ਰੋਮੀ ਦੇਵ ਦੇ ਪਹਿਲੇ ਲੁੱਕ ਨੂੰ ਜਾਰੀ ਕਰਦਿਆਂ ਦੀਪਿਕਾ ਨੇ ਇੰਸਟਾਗ੍ਰਾਮ ‘ਤੇ ਲਿਖਿਆ, ਖੇਡ ਜਗਤ ਦੇ ਸਭ ਤੋਂ ਯਾਦਗਾਰੀ ਪਲਾਂ ‘ਤੇ ਬਣੀ ਫਿਲਮ ਵਿੱਚ ਇਕ ਛੋਟੀ ਜਿਹੀ ਭੂਮਿਕਾ ਨਿਭਾਉਣ ‘ਤੇ ਮਾਣ ਮਹਿਸੂਸ ਕਰ ਰਹੀ ਹਾਂ। ਮੈਂ ਇੱਕ ਪਤਨੀ ਨੂੰ ਆਪਣੇ ਪਤੀ ਦੀ ਸਫਲਤਾ ਵਿੱਚ ਬਹੁਤ ਨੇੜਿਓਂ ਯੋਗਦਾਨ ਪਾਉਂਦਿਆਂ ਦੇਖਿਆ ਹੈ, ਉਹ ਹੋਰ ਕੋਈ ਨਹੀਂ ਮੇਰੀ ਮਾਂ ਹੈ। ‘ਫਿਲਮ 83’ ਵੀ ਇਸੇ ਤਰ੍ਹਾਂ ਦੀ ਹੈ, ਜਿਸ ਵਿੱਚ ਇਕ ਪਤਨੀ ਆਪਣੇ ਪਤੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ।
ਕਪਿਲ ਦੇਵ ਦੀ ਲਵ ਲਾਈਫ ਦੀ ਕਿਸ ਤਰ੍ਹਾਂ ਹੋਈ ਸੀ ਸ਼ੁਰੂਆਤ
ਦੱਸ ਦਈਏ ਰੋਮੀ ਦੇਵ ਜੋ ਵਿਆਹ ਤੋਂ ਪਹਿਲਾਂ ਰੋਮੀ ਭਾਟੀਆ ਦੇ ਨਾਮ ਤੋਂ ਜਾਣੀ ਜਾਂਦੀ ਸੀ, ਜਿਨ੍ਹਾਂ ਦਾ ਜਨਮ ਅਤੇ ਪੜ੍ਹਾਈ ਦਿੱਲੀ ‘ਚ ਹੋਈ ਸੀ। ਸੁਭਾਅ ਨਾਲ, ਉਹ ਬਹੁਤ ਚੰਗੀ ਅਤੇ ਲੋਕਾਂ ‘ਚ ਛੇਤੀ ਘੁਲੰਣ-ਮਿਲਣ ਵਾਲੀ ਹਨ। ਹਾਲਾਂਕਿ, ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ। 1980 ਵਿੱਚ, ਰੋਮੀ ਨੇ ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਨਾਲ ਵਿਆਹ ਕਰਾਇਆ ਸੀ। ਦੱਸਿਆ ਜਾਂਦਾ ਹੈ ਕਿ, ਇਹ ਜੋੜੀ ਕਪਿਲ ਦੇ ਦੋਸਤ ਸੁਨੀਲ ਭਾਟੀਆ ਨੂੰ 1979 ਵਿੱਚ ਮਿਲੀ ਸੀ। ਸਾਬਕਾ ਕ੍ਰਿਕਟਰ ਨੇ ਰੋਮੀ ਨੂੰ ਸਥਾਨਕ ਟ੍ਰੇਨ ‘ਤੇ ਵਿਆਹ ਲਈ ਮਨਾਇਆ ਸੀ।
https://www.instagram.com/p/B8u7p-ajVLO/
ਕਪਿਲ ਦੇਵ ਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਸੈਂਕੜਾ 1979 ਵਿੱਚ ਬਣਾਇਆ ਸੀ, ਜਦੋਂ ਰੋਮੀ ਭਾਟੀਆ ਵੈਸਟਇੰਡੀਜ਼ ਖਿਲਾਫ ਮੈਚ ਦੇਖਣ ਲਈ ਮੌਜੂਦ ਸਨ। ਇੱਕ ਗੱਲਬਾਤ ਵਿੱਚ ਰੋਮੀ ਨੇ ਦੱਸਿਆ ਕਿ, ਕਪਿਲ ਨੇ ਕਦੇ ਘਰ ਵਿੱਚ ਕ੍ਰਿਕੇਟ ਬਾਰੇ ਨਹੀਂ ਵਿਚਾਰਿਆ। ਉਨ੍ਹਾਂ ਹਮੇਸ਼ਾ ਕ੍ਰਿਕਟ ਨੂੰ ਮੈਦਾਨ ‘ਤੇ ਰੱਖਿਆ ਅਤੇ ਪਰਿਵਾਰ ਨੂੰ ਕਦੇ ਵੀ ਆਪਣੇ ਕੰਮਾਂ ਬਾਰੇ ਪ੍ਰੇਸ਼ਾਨ ਨਹੀਂ ਕੀਤਾ। 16 ਜਨਵਰੀ 1994 ਨੂੰ ਵਿਆਹ ਦੇ 14 ਸਾਲਾਂ ਬਾਅਦ ਕਪਿਲ ਦੇ ਘਰ ਇਕ ਧੀ ਨੇ ਜਨਮ ਲਿਆ।


