ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਫ਼ਿਰੋਜ਼ਪੁਰ ਤੋਂ ਇਕ ਧੀਆਂ ਉੱਤੇ ਮਾਨ ਮਹਿਸੂਸ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਇੱਥੋਂ ਦੇ ‘ਖਾਈ ਫੇਮੇ ਕੀ’ ਪਿੰਡ ਦੇ ਸਰਕਾਰੀ ਸਕੂਲ ਵਿਚ ਅੱਠਵੀ ਜਮਾਤ ‘ਚ ਪੜਨ ਵਾਲੀ ਲੜਕੀ ਨੇ ਇਕ ਅਜਿਹਾ ਮਾਡਲ ਬਣਾਇਆ ਹੈ ਜਿਸ ਨਾਲ ਉਸ ਨੇ ਕੇਵਲ ਆਪਣੇ ਸਕੂਲ ਜਾਂ ਜਿਲ੍ਹੇ ਦਾ ਨਹੀਂ ਬਲਕਿ ਪੰਜਾਬ ਅਤੇ ਭਾਰਤ ਦਾ ਨਾਮ ਵੀ ਰੋਸ਼ਨ ਕੀਤਾ ਹੈ।
ਦਰਅਸਲ ਮਜ਼ਦੂਰੀ ਕਰਨ ਵਾਲੇ ਇਕ ਵਿਅਕਤੀ ਦੀ ਧੀ ਜਿਸ ਦਾ ਨਾਮ ਤਾਨੀਆ ਹੈ, ਨੇ ਸਵੱਛਤਾ ਮੁਹਿੰਮ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਸਮਾਰਟ ਡਸਟਬੀਨ ਤਿਆਰ ਕੀਤਾ ਹੈ। ਇਸ ਡਸਟਬੀਨ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਇਕ ਮੈਗਨੇਟ ਲੱਗਿਆ ਹੋਇਆ ਜਦੋਂ ਇਸ ਚ ਕੋਈ ਵੀ ਸੂਈ, ਬਲੇਡ ਜਾਂ ਹੋਰ ਲੋਖੇ ਦੀ ਤਿੱਖੀ ਚੀਜ਼ ਪਾਉਂਦੇ ਹਨ ਤਾਂ ਉਸ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਇਹ ਡਸਟਬੀਨ ਬਾਇਓਡੀਗਰੇਡੇਬਲ ਅਤੇ ਨਾਨ ਬਾਇਓਡੀਗਰੇਡੇਬਲ ਕੂੜੇ ਕਰਕਟ ਨੂੰ ਵੱਖ ਕਰ ਲੈਂਦਾ ਹੈ ਇਸ ਦੇ ਨਾਲ-ਨਾਲ ਇਸ ‘ਚ ਵੱਖ-ਵੱਖ ਡੱਬੇ ਵੀ ਬਣੇ ਹੋਏ ਹਨ। ਇਸ ਡਸਟਬੀਨ ਵਿਚ ਹੋਰ ਵੀ ਕਈ ਤਰ੍ਹਾ ਦੀਆਂ ਖੂਬੀਆਂ ਸਨ ਜੋ ਇਸ ਨੂੰ ਸੱਭ ਤੋਂ ਵੱਖ ਬਣਾਉਂਦਿਆਂ ਹਨ।
ਤਾਨੀਆਂ ਨੇ ਇਸ ਮਾਡਲ ਰਾਹੀਂ ਜਿਲ੍ਹੇ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਸਫ਼ਲਤਾ ਹਾਸਲ ਕੀਤੀ ਹੈ ਅਤੇ ਹੁਣ ਇਸ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਚੁਣਿਆ ਗਿਆ ਹੈ ਅਤੇ ਤਾਨੀਆ ਨੂੰ ਸਕੂਰਾ ਸਾਇੰਸ ਮੁਕਾਬਲੇ ਅਧੀਨ ਜਪਾਨ ਜਾਣ ਦਾ ਮੌਕਾ ਮਿਲਿਆ ਹੈ ਕਿਉਂਕਿ ਉਸ ਦਾ ਸਮਾਰਟ ਡਸਟਬੀਨ ਹੁਣ ਦੇਸ਼-ਵਿਦੇਸ਼ ਵਿਚ ਇਕ ਮਾਡਲ ਦੇ ਰੂਪ ਵਿਚ ਜਾਣਿਆ ਜਾਣ ਲੱਗਾ ਹੈ।
ਤਾਨੀਆਂ ਨੂੰ ਆਪਣੀ ਇਸ ਪ੍ਰਾਪਤੀ ਕਰਕੇ ਇਸਰੋ ਜਾਣ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ ਮਿਲਣ ਦਾ ਮੌਕਾ ਮਿਲ ਚੁੱਕਿਆ ਹੈ। ਇਸ ਮੌਕੇ ਤਾਨੀਆਂ ਨੇ ਕਿਹਾ ਕਿ ਉਸ ਨੇ ਇਹ ਮਾਡਲ ਆਪਣੇ ਅਧਿਆਪਕਾਂ ਤੋਂ ਪ੍ਰੇਰਿਤ ਹੋ ਕੇ ਤਿਆਰ ਕੀਤਾ ਹੈ ਜਿਸ ਦਾ ਸਾਰਾ ਸਿਹਰਾ ਉਨ੍ਹਾਂ ਦੇ ਅਧਿਆਪਕਾ ਨੂੰ ਜਾਂਦਾ ਹੈ। ਤਾਨੀਆਂ ਨੇ ਦੱਸਿਆ ਹੈ ਕਿ ਉਸ ਦਾ ਸੁਪਨਾ ਵੱਡੇ ਹੋ ਕੇ ਜੱਜ ਬਨਣ ਦਾ ਹੈ ਜਿਸ ਦੇ ਲਈ ਉਹ ਪੂਰੀ ਮਿਹਨਤ ਕਰੇਗੀ।ਇਸ ਪੂਰੀ ਪ੍ਰਾਪਤੀ ਉੱਤੇ ਤਾਨੀਆਂ ਦੇ ਅਧਿਆਪਕਾ ਨੇ ਕਿਹਾ ਕਿ ਉਨ੍ਹਾਂ ਨੂੰ ਤਾਨੀਆ ਉੱਤੇ ਮਾਨ ਹੈ ਜਿਸ ਨੇ ਸਾਡੇ ਸਕੂਲ, ਜਿਲ੍ਹੇ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਹੈ ਅਤੇ ਧੀਆਂ ਦੇ ਮਾਨ ਵਧਾਇਆ ਹੈ।


