ਸਖਤ ਮਿਹਨਤ ਸਿਦਕਾ ਇਹ ਮੁਕਾਮ ਪਾਇਆ ਹੈ, ਜਿਹੜੇ ਕਰਦੇ ਸੀ ਪਿੱਠ ਪਿੱਛੇ ਟੀਚਰਾਂ ਉਨ੍ਹਾਂ ਨੇ ਵੀ ਖੁਸ਼ ਹੋਕੇ ਗੱਲੇ ਲਗਾਇਆ ਹੈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  28 ਸਾਲਾ ਬਲਜਿੰਦਰ ਕੌਰ ਪੁੱਤਰੀ ਤਰਸੇਮ ਲਾਲ, ਜੋ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਉਧੋਵਾਲ ਦੀ ਰਹਿਣ ਵਾਲੀ ਹੈ, ਨੇ ਪੰਜਾਬ ਸਿਵਲ ਸੇਵਾਵਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  28 ਸਾਲਾ ਬਲਜਿੰਦਰ ਕੌਰ ਪੁੱਤਰੀ ਤਰਸੇਮ ਲਾਲ, ਜੋ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਉਧੋਵਾਲ ਦੀ ਰਹਿਣ ਵਾਲੀ ਹੈ, ਨੇ ਪੰਜਾਬ ਸਿਵਲ ਸੇਵਾਵਾਂ ਵਿੱਚ ਬਾਜੀ ਮਾਰ ਲਈ ਹੈ ਅਤੇ ਜੱਜ ਦਾ ਅਹੁਦਾ ਆਪਣੇ ਨਾਮ ਕੀਤਾ ਹੈ। ਬਲਜਿੰਦਰ ਕੌਰ ਦੇ ਪਿਤਾ, ਜੋ ਇੱਕ ਬੈਂਕ ਵਿੱਚ ਸੁਰੱਖਿਆ ਕਰਮਚਾਰੀ ਵਜੋਂ ਤਾਇਨਾਤ ਹਨ। ਉਨ੍ਹਾਂ ਲਈ ਇਹ ਬੇਹੱਦ ਖੁਸ਼ੀ ਦਾ ਮੌਕਾ ਹੈ। ਬਲਜਿੰਦਰ ਕੌਰ ਦੀ ਇਸ ਸਫਲਤਾਂ ਤੋਂ ਮਾਪੇ, ਉਸ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀ ਵੀ ਬੇਹੱਦ ਖੁਸ਼ ਨਜ਼ਰ ਆਏ, ਜਿਨ੍ਹਾਂ ਨੇ ਜਿਲ੍ਹੇ ਦਾ ਨਾਮ ਰੋਸ਼ਨ ਕਰਨ ਵਾਲੀ ਬੇਟੀ ਦਾ ਬੈਂਡ ਬਾਜੇ ਨਾਲ ਸਵਾਗਤ ਕੀਤਾ। ਇਸ ਖੁਸ਼ੀ ਦੇ ਮੌਕੇ ਹਰੇਕ ਕੋਈ ਬਲਜਿੰਦਰ ਕੌਰ ਨੂੰ ਵਧਾਈ ਦੇਣ ਪਹੁੰਚ ਰਿਹਾ ਹੈ।

ਕਿ ਕਿਹਾ ਬਲਜਿੰਦਰ ਦੇ ਪਿਤਾ ਨੇ

ਬਲਜਿੰਦਰ ਦੇ ਪਿਤਾ ਨੇ ਕਿਹਾ ਕਿ, ਉਨ੍ਹਾਂ ਦੀ ਬੇਟੀ ਸ਼ੁਰੂ ਤੋਂ ਹੀ ਪੜ੍ਹਾਈ ‘ਚ ਤੇਜ਼ ਸੀ ਅਤੇ ਇਹ ਸਾਡਾ ਸੁਪਨਾ ਸੀ ਕਿ, ਮੇਰੀ ਧੀ ਜੱਜ ਬਣ ਕੇ ਦੇਸ਼ ਦੀ ਸੇਵਾ ਕਰੇ।  ਪਿਤਾ ਨੇ ਆਪਣੀ ਧੀ ਦੀ ਪੜ੍ਹਾਈ ਲਈ ਕਈ ਆਰਖਿਕ ਮੁਸ਼ਿਕਲਾ ਦਾ ਸਾਹਮਣਾ ਕੀਤਾ। ਉਨ੍ਹਾਂ ਕਿਹਾ ਮੇਰੀ ਬੇਟੀ ਦੀ ਇਸ ਸਫ਼ਲਤਾ ਲਈ ਮੈ ਪਰਮਾਤਮਾ ਦਾ ਸ਼ੁਕਰਗੁਜਾਰ ਹਾਂ, ਜਿਨ੍ਹਾਂ ਮਿਹਨਤ ਦਾ ਮੁੱਲ ਪਾਇਆ ਹੈ।

ਪਰਿਵਾਰਕ ਮੈਂਬਰ ਖਾਸਤੌਰ ‘ਤੇ ਮਾਪਿਆ ਦੇ ਚਿਹਰੇ ਦੀ ਖੁਸ਼ੀ ਦੇਖ ਕੇ ਬਲਜਿੰਦਰ ਕੌਰ ਬੇਹੱਦ ਖੁਸ਼ ਨਜ਼ਰ ਆਈ, ਜਿਸ ਦਾ ਕਹਿਣਾ ਹੈ ਕਿ, ਇਸ ਮੁਕਾਮ ‘ਤੇ ਪਹੁੰਚਣ ‘ਚ ਸਭ ਤੋਂ ਵੱਡਾ ਸਾਥ ਉਨ੍ਹਾਂ ਦੇ ਮਾਪਿਆਂ ਦਾ ਹੈ, ਜਿਨ੍ਹਾਂ ਆਪਣੀ ਬੇਟੀ ਦੀ ਖੁਸ਼ੀ ਲਈ ਸਖ਼ਤ ਮਿਹਨਤ ਕੀਤੀ ਅਤੇ ਦੂਜਾ ਸਿਹਰਾ ਉਨ੍ਹਾਂ ਆਪਣੇ ਅਧਿਆਪਕਾਂ ਨੂੰ ਦਿੱਤਾ, ਜਿਨ੍ਹਾਂ ਦੀ ਚੰਗੀ ਸਿਖਲਾਈ ਕਰਦਿਆਂ ਇਹ ਮੁਕਾਮ ਹਾਸਿਲ ਹੋਇਆ ਹੈ।

 

Leave a Reply

Your email address will not be published. Required fields are marked *