ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਪਿਛਲੇ ਦੋ ਮਹੀਨਿਆਂ ਤੋਂ ਸੀਏਏ ਅਤੇ ਐਨਆਰਸੀ ਵਿਰੁੱਧ ਰੋਸ ਮੁਜ਼ਹਾਰੇ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਇਜ਼ਾਜਤ ਨਹੀਂ ਮਿਲੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਆਪਣਾ ਮਾਰਚ ਅੱਧ-ਵਿਚਕਾਰ ਹੀ ਖਤਮ ਕਰ ਦਿੱਤਾ ਅਤੇ ਵਾਪਸ ਮੁੜ ਗਏ।
ਦਰਅਸਲ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਸ ਲੈਣ ਅਤੇ ਐਨਆਰਸੀ ਨੂੰ ਲਾਗੂ ਨਾ ਕਰਨ ਲਈ ਪ੍ਰਦਰਸ਼ਨ ਕਰ ਰਹੀਆਂ ਮੁਸਲਿਮ ਔਰਤਾਂ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੇ ਲਈ ਉਨ੍ਹਾਂ ਦੇ ਸਰਕਾਰੀ ਅਵਾਸ ਉੱਤੇ ਜਾਣਾ ਸੀ ਅਤੇ ਇਸ ਦੇ ਲਈ ਪ੍ਰਦਰਸ਼ਨਕਾਰੀ ਔਰਤਾਂ ਨੇ ਸ਼ਾਹੀਨ ਬਾਗ ਤੋਂ ਲੈ ਕੇ ਅਮਿਤ ਸ਼ਾਹ ਦੇ ਅਵਾਸ ਤੱਕ ਮਾਰਚ ਕੱਢਣਾ ਸ਼ੁਰੂ ਕਰ ਦਿੱਤਾ ਪਰ ਇਸ ਦੇ ਲਈ ਉਨ੍ਹਾਂ ਨੇ ਦਿੱਲੀ ਪੁਲਿਸ ਦੀ ਆਗਿਆ ਨਹੀਂ ਲਈ ਸੀ। ਇਸ ਮਾਰਚ ਵਿਚ ਅੱਗੇ ਚੱਲ ਰਹੀਆਂ ਔਰਤਾ ਨੇ ਕਿਹਾ ਸੀ ਕਿ ਜੇਕਰ ਪੁਲਿਸ ਉਨ੍ਹਾਂ ਨੂੰ ਅੱਗੇ ਵੱਧਣ ਦੀ ਇਜ਼ਾਜਤ ਨਹੀਂ ਦੇਵੇਗੀ ਤਾਂ ਉਹ ਆਪਣਾ ਮਾਰਚ ਉੱਥੇ ਹੀ ਖਤਮ ਕਰ ਦੇਣਗੀਆਂ ਅਤੇ ਅਜਿਹਾ ਕੋਈ ਵੀ ਕੰਮ ਨਹੀਂ ਕਰਨਗੀਆਂ ਜੋ ਕਾਨੂੰਨ ਦੇ ਵਿਰੁੱਧ ਹੋਵੇ।
ਪ੍ਰਦਰਸ਼ਨਕਾਰੀ ਔਰਤਾਂ ਅੱਗੇ ਵੱਧਣ ਰਹੀਆਂ ਸਨ ਪਰ ਜਦੋਂ ਉਹ ਅੱਧ-ਰਸਤੇ ਵਿਚ ਪਹੁੰਚੀਆਂ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੀ ਇਜ਼ਾਜਤ ਨਹੀਂ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਮਾਰਚ ਉੱਥੇ ਹੀ ਖਤਮ ਕਰ ਦਿੱਤਾ ਅਤੇ ਵਾਪਸ ਮੁੜ ਗਈਆਂ।
ਜ਼ਿਕਰਯੋਗ ਹੈ ਕਿ ਇਕ ਪ੍ਰੋਗਰਾਮ ਵਿਚ ਅਮਿਤ ਸ਼ਾਹ ਨੇ ਕਿਹਾ ਸੀ ਕਿ ਅਗਲੇ ਤਿੰਨ ਦਿਨਾਂ ਦੌਰਾਨ ਉਨ੍ਹਾਂ ਦੀ ਦੇ ਨਾਲ ਸੀਏਏ ਨੂੰ ਲੈ ਕੇ ਕੋਈ ਵੀ ਮੁਲਾਕਾਤ ਕਰ ਸਕਦਾ ਹੈ ਅਤੇ ਉਹ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਬਿਲਕੁਲ ਤਿਆਰ ਹਨ ਅਤੇ ਇਸੇ ਕੜੀ ਵਿਚ ਸ਼ਾਹੀਨ ਬਾਗ ਦੀਆਂ ਔਰਤਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਹਿਣ ਉੱਤੇ ਨਾਂ ਤਾ ਪੀਐਮ ਇੱਥੇ ਆਏ ਅਤੇ ਨਾਂ ਹੀ ਗ੍ਰਹਿ ਮੰਤਰੀ ਨੇ ਕੋਈ ਜਵਾਬ ਦਿੱਤਾ ਪਰ ਹੁਣ ਸਾਡੀ ਸਰਕਾਰ ਨੇ ਮਿਲਣ ਵਾਸਤੇ ਤਿੰਨ ਦਿਨਾਂ ਦਾ ਸਮਾਂ ਦਿੱਤਾ ਜਿਸ ਕਰਕੇ ਉਹ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਲਈ ਜਰੂਰ ਜਾਣਗੀਆ ਪਰ ਅੱਜ ਉਨ੍ਹਾਂ ਨੂੰ ਗ੍ਰਹਿ ਮੰਤਰੀ ਨਾਲ ਮਿਲਣ ਦੀ ਇਜ਼ਾਜਤ ਨਹੀਂ ਮਿਲੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ ਹੈ।


