ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਟੀਵੀ ਚੈਨਲ ਦੇ ਪਾਪੂਲਰ ਸ਼ੋਅ ਬਣੇ ਬਿਗ ਬੌਸ-13 ਨੂੰ ਆਖਿਰਕਾਰ ਆਪਣਾ ਵਿਨਰ ਮਿਲ ਗਿਆ ਹੈ। 13ਵੇਂ ਬਿਗ ਬੌਸ ਦੀ ਟ੍ਰਾਫੀ ਸਿਧਾਰਥ ਸ਼ੁਕਲਾ ਨੇ ਆਪਣੇ ਨਾਮ ਕਰ ਲਈ ਹੈ। ਬਿਗ ਬੌਸ ਸ਼ੋਅ ਦੇ ਹੋਸਟ ਅਤੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਧਮਾਕੇ ਨਾਲ ਬਿਗ ਬੌਸ ਦੇ ਵਿਨਰ ਦੇ ਨਾਮ ਦਾ ਐਲਾਨ ਕੀਤਾ ਹੈ। ਜਦਕਿ ਆਸਿਮ ਰਿਆਜ ਦੂਜੇ ਨੰਬਰ ਉੱਤੇ ਰਹੇ ਹਨ।
ਇਸ ਤੋਂ ਪਹਿਲਾਂ ਪਾਰਸ ਛਾਬੜਾ ਨੇ ਵੀ 10 ਲੱਖ ਰੁਪਏ ਦਾ ਬੈਗ ਲੈ ਕੇ ਸ਼ੋਅ ਨੂੰ ਵਿਚ ਹੀ ਛੱਡ ਦਿੱਤਾ ਅਤੇ ਆਰਤੀ ਸਿੰਘ ਦੇ ਬਾਹਰ ਹੋਣ ਨਾਲ ਟਾਪ -4 ਦਾਅਵੇਦਾਰ ਸ਼ੋਅ ਵਿਚ ਰਹਿ ਗਏ ਪਰ ਸਲਮਾਨ ਖਾਨ ਨੇ ਬਿਗ ਬੌਸ ਵਿਚੋਂ ਸ਼ਹਿਨਾਜ਼ ਗਿੱਲ ਅਤੇ ਰਸਮੀ ਦੇਸਾਈ ਦੇ ਘਰੋਂ ਬਾਹਰ ਜਾਣ ਦਾ ਐਲਾਨ ਕੀਤਾ। ਆਖਰ ਵਿਚ ਦੋਂ ਮੁਕਾਬਲੇਬਾਜ਼ਾਂ ਦੇ ਨਾਮ ਦੱਸ ਗਏ ਜਿਸ ਵਿਚ ਆਸਿਮ ਰਿਆਜ ਅਤੇ ਸਿਧਾਰਥ ਸ਼ੁਕਲਾ ਸਨ
ਜਿਸ ਤੋਂ ਬਾਅਦ ਸ਼ੋਅ ਦੇ ਦੋ ਫਾਈਨਲਿਸਟ ਮੁਕਾਬਲੇਬਾਜ਼ਾਂ ਵਿਚ ਲਾਈਵ ਵੋਟਾਂ ਰਾਹੀਂ ਵਿਨਰ ਨੂੰ ਚੁਣਿਆ ਗਿਆ। ਇਸ ਵਿਚ ਸਿਧਾਰਥ ਸ਼ੁਕਲਾ ਬਾਜੀ ਮਾਰ ਗਏ ਅਤੇ ਆਸਿਮ ਰਿਆਜ਼ ਪਿੱਛੇ ਰਹਿ ਗਏ ਜਿਸ ਨਾਲ ਆਸਿਮ ਨੂੰ ਸ਼ੋਅ ਦਾ ਵਿਨਰ ਮੰਨਿਆ ਗਿਆ। ਉਹ ਬਿਗ ਬੌਸ ਦੀ ਟ੍ਰਾਫੀ ਦੇ ਨਾਲ 50 ਲੱਖ ਰੁਪਏ ਵੀ ਇਨਾਮ ਦੇ ਤੌਰ ਉੱਤੇ ਆਪਣੇ ਘਰ ਲੈ ਗਏ।
ਬਿਗ ਬੌਸ ਦੇ ਇਸ ਸੀਜਨ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਦੀ ਵੱਧ ਰਹੀ ਪ੍ਰਸਿੱਧੀ ਨੂੰ ਵੇਖਦੇ ਹੋਏ ਸ਼ੋਅ ਮੇਕਰਾ ਨੇ ਸੀਜ਼ਨ ਨੂੰ 4 ਹਫ਼ਤਿਆਂ ਲਈ ਵਧਾ ਦਿੱਤਾ ਸੀ ਜਿਸ ਦਾ ਨਤੀਜਾ ਸਕਰਾਤਮਕ ਵੇਖਣ ਨੂੰ ਮਿਲਿਆ। ਬਿਗ ਬੌਸ ਵਿਚ ਮੁਕਾਬਲੇਬਾਜ਼ਾ ਦੀ ਲਵ ਸਟੋਰੀਆਂ ਖੂਬ ਚਰਚਾ ਵਿਚ ਰਹੀਆਂ। ਜਿੱਥੇ ਇਕ ਪਾਸੇ ਸ਼ਹਿਨਾਜ਼ ਅਤੇ ਸਿਧਾਰਥ ਸ਼ੁੱਕਲਾ ਦੀ ਜੋੜੀ ਨੇ ਇਸ ਸ਼ੋਅ ਵਿਚ ਖੂਬ ਸੁਰਖੀਆਂ ਬਟੋਰੀਆਂ ਉੱਤੇ ਹੀ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਦੀ ਜੋੜੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਪੂਰੇ ਸ਼ੋਅ ਨੂੰ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਹੋਸਟ ਕੀਤਾ ਉਹ ਸ਼ੁਰੂ ਤੋਂ ਆਖਰ ਤੱਕ ਇਸ ਨਾਲ ਜੁੜੇ ਰਹੇ ਅਤੇ ਉਨ੍ਹਾਂ ਦੀ ਹੋਸਟਿੰਗ ਦਾ ਅੰਦਾਜ਼ ਵੀ ਇਸ ਸ਼ੋਅ ਨੂੰ ਹੋਰ ਖਾਸ ਬਣਾਉਂਦਾ ਰਿਹਾ।



