ਸਫ਼ਾਈ ਕਰਮਚਾਰੀ ਤੋਂ ਲੈ ਕੇ ਇੰਜੀਨਿਅਰਾਂ ਸਮੇਤ ਇਹ ਲੋਕ ਹੋਣਗੇ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਦਾ ਹਿੱਸਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰਕੇ ਮੁੜ ਸੱਤਾ ਵਿਚ ਵਾਪਸੀ ਕਰ ਲਈ ਹੈ ਜਿਸ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰਕੇ ਮੁੜ ਸੱਤਾ ਵਿਚ ਵਾਪਸੀ ਕਰ ਲਈ ਹੈ ਜਿਸ ਤੋਂ ਬਾਅਦ ਹੁਣ ਭਲਕੇ 16 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਦਿੱਲੀ ਦੇ ਰਾਮਲੀਲਾ ਗਰਾਊਂਡ ਵਿਚ ਮੁੱਖ ਮੰਤਰੀ ਅਹੁਦੇ ਦੀ ਸੁਹੰ ਚੁੱਕਣਗੇ। ਇਸ ਵੱਡੇ ਸਮਾਗਮ ਵਿਚ ਸ਼ਾਮਲ ਹੋਣ ਲਈ ਆਪ ਨੇ ਪੂਰੀ ਦਿੱਲੀ ਨੂੰ ਸੱਦਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਦੱਸਿਆ ਹੈ ਕਿ ਸਹੁੰ ਚੁੱਕ ਸਮਾਗਮ ਵਿਚ ਸੁਰੱਖਿਆ ਗਾਰਡ, ਡਾਕਟਰ, ਐਂਬੂਲੈਂਸ ਡਰਾਇਵਰ ਸਮੇਤ ਦਿੱਲੀ ਦੇ ਹਰ ਛੋਟੇ ਤੋਂ ਵੱਡੇ ਵਰਗ ਦੇ ਲੋਕਾਂ ਨੂੰ ਮਹਿਮਾਨ ਦੇ ਰੂਪ ਵਿਚ ਬੁਲਾਇਆ ਗਿਆ ਹੈ।

File Photo

ਅੱਜ ਸ਼ਨਿਚਰਵਾਰ ਨੂੰ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਦਿੱਲੀ ਵਿਚ ਰਹਿਣ ਵਾਲਾ ਵਿਅਕਤੀ ਹਰ ਕਿਸੇ ਦਾ ਭਲਾ ਕਰਨਾ ਚਾਹੁੰਦਾ ਹੈ ਅਤੇ ਇਸ ਲਈ ਅਸੀ ਇਸ ਸਮਾਗਮ ਵਿਚ ਸਿਗਨੇਚਰ ਬ੍ਰਿਜ ਬਨਾਉਣ ਵਾਲੇ ਆਰਕੀਟੈਕਟ, ਡੀਟੀਸੀ ਬੱਸਾਂ ਵਿਚ ਔਰਤਾ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਬੱਸ ਮਾਰਸ਼ਲ, ਸਕੂਲਾਂ ਦੇ ਅਧਿਆਪਕ, ਮੁਹੱਲਾ ਕਲੀਨਿਕ ਵਿਚ ਇਲਾਜ ਕਰਨ ਵਾਲੇ ਡਾਕਟਰ, ਬਾਈਕ ਐਮਬੂਲੈਂਸ ਚਲਾਉਣ ਵਾਲੇ ਡਰਾਇਵਰ ਸਮੇਤ ਹਰ ਆਮ ਤੋਂ ਖਾਸ ਵਿਅਕਤੀ ਨੂੰ ਮਹਿਮਾਨ ਦੇ ਤੌਰ ‘ਤੇ ਸਹੁੰ ਚੱਕ ਸਮਾਗਮ ਵਿਚ ਸੱਦਿਆ ਹੈ।

File Photo

ਉਨ੍ਹਾਂ ਦੱਸਿਆ ਕਿ ਸੜਕ ਹਾਦਸਾ ਵਾਪਰਨ ਉੱਤੇ ਜਖ਼ਮੀ ਨੂੰ ਹਸਪਤਾਲ ਪਹੁੰਚਾਉਣ ਵਾਲਾ ਵਿਅਕਤੀ ਵੀ ਇਸ ਸਮਾਗਮ ਵਿਚ ਆਵੇਗਾ। ਸਿਸੋਦੀਆ ਅਨੁਸਾਰ ਦਿੱਲੀ ਵਿਚ ਕੰਮ ਕਰਨ ਵਾਲੇ ਫਾਇਰ ਫਾਇਟਰ, ਰਾਜਧਾਨੀ ਦੀ ਸਾਫ ਸਫਾਈ ਦਾ ਖਿਆਲ ਰੱਖਣ ਵਾਲੇ ਸਫਾਈ ਕਰਮਚਾਰੀ, ਪੁਲਿਸ ਫੈਮੀਲੀ, ਆਗਨਵਾੜੀ ਵਰਕਰ ਅਤੇ ਦਿੱਲੀ ਦੀ ਤਸਵੀਰ ਬਦਲਣ ਵਾਲੇ ਇੰਜੀਨਿਅਰ ਅਤੇ ਆਰਕੀਟੈਕਟ ਇਸ ਸਮਾਗਮ ਵਿਚ ਮੌਜੂਦ ਰਹਿਣਗੇ।

ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ 70 ਵਿਚੋਂ 62 ਸੀਟਾਂ ਜਿੱਤੇ ਕੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਲਈ ਤੀਜੀ ਵਾਰ ਸੁਹੰ ਚੱਕ ਕੇ ਹੈਟ੍ਰਿਕ ਲਗਾਉਣਗੇ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਸਹੁੰ ਚੁੱਕ ਸਮਾਗਮ ਵਿਚ ਆਉਣ ਲਈ ਸੱਦਾ ਪੱਤਰ ਭੇਜਿਆ ਹੈ।

Leave a Reply

Your email address will not be published. Required fields are marked *