ਦਿੱਲੀ ਚੋਣਾਂ ਹਾਰਨ ਤੋਂ ਬਾਅਦ ਅਮਿਤ ਸ਼ਾਹ ਦਾ ਪਹਿਲਾ ਬਿਆਨ ਆਇਆ ਸਾਹਮਣੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 70 ਵਿਚੋਂ 62 ਸੀਟਾਂ ਉੱਤੇ ਕਬਜ਼ਾ ਕਰਕੇ ਵੱਡੀ ਜਿੱਤ ਪ੍ਰਾਪਤ ਕੀਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 70 ਵਿਚੋਂ 62 ਸੀਟਾਂ ਉੱਤੇ ਕਬਜ਼ਾ ਕਰਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਭਾਜਪਾ ਕੇਵਲ 8 ਸੀਟਾਂ ਉੱਤ ਸੀਮਟ ਕੇ ਰਹਿ ਗਈ ਹੈ। ਦਿੱਲੀ ਚੋਣਾਂ ਹਾਰਨ ਤੋਂ ਬਾਅਦ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ।  ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਨਿਆ ਹੈ ਕਿ ਦਿੱਲੀ ਚੋਣਾਂ ਵਿਚ ਉਨ੍ਹਾਂ ਦਾ ਅੰਜਾਜ਼ਾ ਗਲਤ ਸਾਬਿਤ ਹੋਇਆ ਹੈ।

File Photo

ਇਕ ਅੰਗ੍ਰੇਜ਼ੀ ਚੈਨਲ ਦੇ ਪ੍ਰੋਗਰਾਮ ਦੌਰਾਨ ਦਿੱਲੀ ਚੋਣਾਂ ਨਾਲ ਜੁੜੇ ਇਕ ਸਵਾਲ ਵਿਚ ਅਮਿਤ ਸ਼ਾਹ ਨੇ ਕਿਹਾ ਹੈ ਕਿ ”ਅਸੀ ਚੋਣਾਂ ਕੇਵਲ ਹਾਰਨ-ਜਿੱਤਣ ਦੇ ਲਈ ਨਹੀਂ ਲੜਦੇ ਹਨ ਭਾਜਪਾ ਇਕ ਅਜਿਹੀ ਪਾਰਟੀ ਹੈ ਜੋ ਕਿ ਚੋਣ ਵਿਚਾਰਧਾਰਾ ਦੇ ਵਿਸਥਾਰ ਦੇ ਲਈ ਲੜਦੀ ਹੈ”। ਉਨ੍ਹਾਂ ਨੇ ਅੱਗੇ ਕਿਹਾ ਕਿ ”ਚੋਣ ਨਤੀਜਿਆਂ ਦੀ ਤੁਲਨਾ ਸ਼ਾਹੀਨ ਬਾਗ ਵਿਚ ਹੋ ਰਹੇ ਪ੍ਰਦਰਸ਼ਨ ਨਾਲ ਨਹੀਂ ਕਰਨੀ ਚਾਹੀਦੀ ਜਿਹੜੇ ਲੋਕ ਸ਼ਾਹੀਨ ਬਾਗ ਦਾ ਸਮੱਰਥਨ ਕਰਦੇ ਹਨ ਇਹ ਉਨ੍ਹਾਂ ਦਾ ਅਧਿਕਾਰ ਹੈ ਅਤੇ ਅਸੀ ਉਨ੍ਹਾਂ ਦੇ ਵਿਰੁੱਧ ਹਾਂ ਤੇ ਇਹ ਸਾਡਾ ਅਧਿਕਾਰ ਹੈ”।

File Photo

ਦਿੱਲੀ ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਦੁਆਰਾ ‘ਗੋਲੀ ਮਾਰੋ’ ਅਤੇ ‘ਭਾਰਤ-ਪਾਕਿਸਤਾਨ ਮੈਚ’ ਵਰਗੇ ਦਿੱਤੇ ਵਿਵਾਦਤ ਬਿਆਨਾਂ ਉੱਤੇ ਸ਼ਾਹ ਨੇ ਕਿਹਾ ਕਿ ਪਾਰਟੀ ਨੇ ਅਜਿਹੇ ਬਿਆਨਾਂ ਦੀ ਹਮੇਸ਼ਾ ਨਿੰਦਿਆ ਕੀਤੀ ਹੈ।ਅਜਿਹੀ ਗੱਲਾਂ ਨਹੀਂ ਕੀਤੀ ਜਾਣੀ ਚਾਹੀਦੀਆਂ ਅਤੇ ਇਸ ਵਾਰ ਵੀ ਪਾਰਟੀ ਨੇ ਇਨ੍ਹਾਂ ਬਿਆਨਾਂ ਤੋ ਦੂਰੀ ਬਣਾ ਲਈ ਸੀ। ਸ਼ਾਹ ਨੇ ਕਾਂਗਰਸ ਉੱਤੇ ਆਰੋਪ ਲਗਾਉਂਦਿਆ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ ਹਮੇਸ਼ਾ ਹਿੰਦੂ-ਮੁਸਲਮਾਨ ਵਿਚ ਵੰਡਣ ਦਾ ਕੰਮ ਕੀਤਾ ਹੈ।

Leave a Reply

Your email address will not be published. Required fields are marked *