ਟਰੰਪ ਤੋਂ ਗੁਜਰਾਤ ਦੀ ਗਰੀਬੀ ਛਪਾਉਣ ਲਈ ਝੂੰਗੀਆਂ ਅੱਗੇ ਖੜੀਆਂ ਕੀਤੀਆਂ ਜਾ ਰਹੀਆਂ ਹਨ ਕੰਧਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅਮਰੀਕੀ ਰਾਸ਼ਟਰਪਤੀ ਆਉਣ ਵਾਲੀ 24 ਫਰਵਰੀ ਨੂੰ ਭਾਰਤ ਦੇ ਦੌਰੇ ਉੱਤੇ ਆ ਰਹੇ ਹਨ। ਉਨ੍ਹਾਂ ਦਾ ਇਹ ਦੌਰਾ ਦੋ ਦਿਨਾਂ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅਮਰੀਕੀ ਰਾਸ਼ਟਰਪਤੀ ਆਉਣ ਵਾਲੀ 24 ਫਰਵਰੀ ਨੂੰ ਭਾਰਤ ਦੇ ਦੌਰੇ ਉੱਤੇ ਆ ਰਹੇ ਹਨ। ਉਨ੍ਹਾਂ ਦਾ ਇਹ ਦੌਰਾ ਦੋ ਦਿਨਾਂ ਦਾ ਹੋਵੇਗਾ। ਇਸ ਦੌਰਾਨ ਉਹ ਗੁਜਰਾਤ ਦੇ ਅਹਿਮਦਾਬਾਦ ਵਿਚ ‘ਕੇਮ ਛੋ ਟਰੰਪ’ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ ਉਨ੍ਹਾਂ ਦਾ ਪ੍ਰੋਗਰਾਮ ਪੀਐਮ ਮੋਦੀ ਦੇ ਅਮਰੀਕੀ ਫੇਰੀ ਦੌਰਾਨ ਕੀਤੇ ਗਏ ‘ਹਾਓਡੀ ਮੋਦੀ’ ਪ੍ਰੋਗਰਾਮ ਦੀ ਤਰਜ ਉੱਤੇ ਹੋਵੇਗਾ ਜਿਸ ਨੂੰ ਲੈ ਕੇ ਅਹਿਮਦਾਬਾਦ ਪ੍ਰਸ਼ਾਸਨ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਪ੍ਰਸ਼ਾਸਨ ਅਹਿਮਦਾਬਾਦ ਏਅਰਪੋਰਟ ਤੋਂ ਲੈ ਕੇ ਸਰਦਾਰ ਪਟੇਲ ਮੋਟੋਰਾ ਸਟੇਡੀਮ ਤੱਕ ਜਾਣ ਵਾਲੀ ਸੜਕ ਨੂੰ ਪੂਰੀ ਤਰ੍ਹਾ ਠੀਕ ਕਰਨ ਵਿਚ ਲੱਗਿਆ ਹੋਇਆ ਹੈ ਅਤੇ ਰਾਸਤੇ ਵਿਚ ਆਉਣ ਵਾਲੀ ਸਾਰੀਆਂ ਝੂੰਗੀਆਂ ਝੋਪੜੀਆਂ ਦੇ ਆਲੇ-ਦੁਆਲੇ ਕੰਧਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਟਰੰਪ ਤੋਂ ਇਨ੍ਹਾਂ ਗਰੀਬ ਬਸਤੀਆਂ ਨੂੰ ਲੁਕਾਇਆ ਜਾ ਸਕੇ। ਪ੍ਰਸ਼ਾਸਨ ਦੇ ਇਸ ਕਦਮ ਤੋਂ ਲੋਕ ਝੂੰਗੀਆਂ ਵਿਚ ਰਹਿਣ ਵਾਲੇ ਲੋਕ ਕਾਫੀ ਖਫਾ ਨਜ਼ਰ ਆ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪਹਿਲਾਂ ਕੋਈ ਵਿਦੇਸ਼ੀ ਮਹਿਮਾਨ ਇੱਥੇ ਆਉਂਦਾ ਸੀ ਤਾਂ ਹਰੇ ਕੱਪੜੇ ਨਾਲ ਇਨ੍ਹਾਂ ਝੂੰਗੀਆਂ ਨੂੰ ਢੱਕ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਗਰੀਬਾਂ ਕਾਰਨ ਬੇਇਜਤੀ ਹੁੰਦੀ ਹੈ ਤਾਂ ਸਰਕਾਰ ਗਰੀਬੀ ਨੂੰ ਖਤਮ ਕਰਨ ਲਈ ਕੋਈ ਕਦਮ ਕਿਉਂ ਨਹੀਂ ਚੁੱਕਦੀ ਹੈ। ਉੱਥੇ ਹੀ ਇਸ ਪੂਰੇ ਮਾਮਲੇ ਬਾਰੇ ਸ਼ਹਿਰ ਦੀ ਮੇਅਰ ਬੀਜਲ ਪਟੇਲ ਨੇ ਅਨਜਾਨ ਹੋਣ ਦੀ ਗੱਲ ਕਰਕੇ ਪੱਲਾ ਝਾੜ ਦਿੱਤਾ ਪਰ ਉਨ੍ਹਾਂ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਜਦੋਂ ਜਪਾਨ ਅਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਇੱਥੇ ਆਏ ਸਨ ਤਾਂ ਇਨ੍ਹਾਂ ਝੂੰਗੀਆਂ ਨੂੰ ਹਰੇ ਕੱਪੜੇ ਨਾਲ ਢੱਕਿਆ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਆਪਣੀ ਪਹਿਲੀ ਅਧਿਕਾਰਕ ਯਾਤਰਾ ਦੌਰਾਨ ਪੀਐਮ ਮੋਦੀ ਨਾਲ ਡਾਂਡੀਆ ਖੇਡਦੇ ਹੋਏ ਨਜ਼ਰ ਆ ਸਕਦੇ ਹਨ। ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਟਰੰਪ ਅਤੇ ਮੋਦੀ ਸ਼ਹਿਰ ਵਿਚ ਬਣਾਏ ਗਏ ਸਰਦਾਰ ਵੱਲਭਾਈ ਪਟੇਲ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਕਰ ਸਕਦੇ ਹਨ ਜੋ ਕਿ ਦੁਨੀਆਂ ਦਾ ਸੱਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ।

Leave a Reply

Your email address will not be published. Required fields are marked *