ਦਿੱਲੀ ਚੋਣਾਂ ‘ਚ ਰਾਘਵ ਚੱਡਾ ਨੂੰ ਆਮ ਆਦਮੀ ਪਾਰਟੀ ਦਾ ਨੌਜਵਾਨ ਚਿਹਰਾ ਕਿਹਾ ਜਾਂਦਾ ਹੈ। ਦਿੱਲੀ ਦੇ ਰਜਿੰਦਰਾ ਨਗਰ ਤੋਂ ਆਪ ਪਾਰਟੀ ਦੀ ਟਿਕਟ ‘ਤੇ ਕਿਸਮਤ ਅਜਮਾ ਰਹੇ ਰਾਘਵ ਚੱਡਾ ਨੂੰ ਇਨ੍ਹਾਂ ਚੋਣਾਂ ਦੌਰਾਨ ਕਈ ਕੁੜੀਆਂ ਵਲੋਂ ਪ੍ਰਪੋਜ ਵੀ ਆਏ ਸਨ। ਵਿਆਹ ਦੇ ਪ੍ਰਸਤਾਵਾਂ ਨੂੰ ਖਾਰਿਜ ਕਰਨ ਦਾ ਕਹਿਣ ‘ਤੇ ਰਾਘਵ ਚੱਡਾ ਨੇ ਇਸ ਦੌਰਾਨ ਰਾਜਧਾਨੀ ਦੇ ਬੇਹਤਰ ਵਿਕਾਸ ਵੱਲ ਧਿਆਨ ਦੇਣ ਦੀ ਗੱਲ ਆਖੀ ਸੀ। ਪਰ ਹੁਣ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਰਾਘਵ ਚੱਡਾ ਨੂੰ ਰਜਿੰਦਰ ਨਗਰ ਵਾਸੀਆਂ ਦਾ ਸਹਿਯੋਗ ਮਿਲਦਾ ਦਿਖਾਈ ਦੇ ਰਿਹਾ ਹੈ। ਰਜਿੰਦਰ ਨਗਰ ਤੋਂ ਭਾਜਪਾ ਨੇ ਆਰਪੀ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰਿਆ ਸੀ। ਜਦਕਿ ਕਾਂਗਰਸ ਨੇ 25 ਸਾਲਾ ਰਾਕੀ ਤੁਸੀਦ ਨੂੰ ਰਾਜਿੰਦਰ ਨਗਰ ਤੋਂ ਚੋਣ ਲੜਨ ਦੀ ਟਿਕਟ ਦਿੱਤੀ ਸੀ।
20,058 ਵੋਟਾਂ ਦੇ ਫਰਕ ਨਾਲ ਹਰਾਇਆ ਬੀਜੇਪੀ ਉਮੀਦਵਾਰ
ਰਾਘਵ ਚੱਡਾ ਨੂੰ ਇਸ ਵਾਰ ਆਪਣੀ ਪਹਿਲੀ ਵਿਧਾਨ ਸਭਾ ਚੋਣ ‘ਚ ਹੀ ਵੱਡੀ ਜਿੱਤ ਹਾਸਿਲ ਹੋਈ ਹੈ। ਇਸ ਦੌਰਾਨ ਰਾਘਵ ਚੱਡਾ ਨੇ ਬੀਜੇਪੀ ਦੇ ਆਰਪੀ ਸਿੰਘ ਨੂੰ 20,058 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਰਾਘਵ ਚੱਡਾ ਨੇ ਇਸ ਤੋ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ‘ਚ ਵੀ ਦਾਵੇਦਾਰੀ ਪੇਸ਼ ਕੀਤੀ ਸੀ ਪਰ ਉਸ ਦੌਰਾਨ ਰਾਘਵ ਜਿੱਤ ਹਾਸਿਲ ਨਹੀ ਕਰ ਸਕਿਆ ਸੀ।
ਇਸ ਦੌਰਾਨ ਰਾਘਵ ਚੱਡਾ ਦੀ ਜਿੱਤ ਬਾਰੇ ਪਹਿਲਾਂ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ। ਰਾਘਵ ਚੱਡਾ ਇਸ ਤੋਂ ਪਹਿਲਾਂ ਮੀਡੀਆ ‘ਚ ਪਾਰਟੀ ਦਾ ਪੱਖ ਬਾਖੂਬੀ ਰੱਖਣ ਦੇ ਲਈ ਜਾਣੇ ਜਾਂਦੇ ਸਨ। ਸਰਗਰਮ ਸਿਆਸਤ ‘ਚ ਪੂਰੀ ਤਰ੍ਹਾਂ ਖਰੇ ਉਤਰਨ ਵਾਲੇ ਚੱਡਾ ਨੂੰ ਇਨ੍ਹਾਂ ਚੋਣਾਂ ਦੌਰਾਨ ਵੱਡੀ ਸਫਲਤਾ ਮਿਲਣ ‘ਤੇ ਪੂਰੇ ਇਲਾਕੇ ‘ਚ ਆਪ ਵਰਕਰਾ ‘ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।


