ਦਿੱਲੀ ਚੋਣਾਂ ‘ਚ ਆਪਣੇ ਵਿਕਾਸ ਦੇ ਮੁੱਦਿਆਂ ਨੂੰ ਮੁੱਖ ਰੱਖ ਚੋਣਾਂ ‘ਚ ਉਤਰੀ ਆਪ ਪਾਰਟੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਧੀਆ ਨੂੰ ਇਸ ਵਾਰ ਦੇ ਚੋਣ ਰੁਝਾਨਾਂ ‘ਚ ਭਾਜਪਾ ਦੇ ਉਮੀਦਵਾਰ ਵਲੋ ਸਖਤ ਟੱਕਰ ਮਿਲ ਰਹੀ ਸੀ। ਇਸ ਦੌਰਾਨ ਮਨੀਸ਼ ਨੇ ਭਾਜਪਾ ਉਮੀਦਵਾਰ ਰਵੀ ਨੇਗੀ ਨੂੰ 2000 ਦੇ ਕਰੀਬ ਵੋਟਾਂ ਨਾਲ ਹਾਰ ਦੇ ਦਿੱਤੀ ਹੈ। ਦਿੱਲੀ ‘ਚ ਸਿੱਖਿਆ ਦਾ ਮਾਡਲ ਬੇਹਤਰ ਕਰਨ ਦਾ ਦਾਅਵਾ ਕਰਨ ਵਾਲੇ ਮਨੀਸ਼ ਸਿਸੋਧੀਆ ਨੇ ਜੋ ਕਿ ਪਿਛਲੀ ਦੋ ਵਾਰ ਤੋਂ ਪਟਪੜਗੰਜ ਤੋਂ ਜਿੱਤਦੇ ਆ ਰਹੇ ਹਨ। ਇਸ ਵਾਰ ਵੀ ਪਟਪੜਗੰਜ ਤੋਂ ਚੋਣ ਮੈਦਾਨ ‘ਚ ਕਿਸਮਤ ਅਜਮਾਉਣ ਉੱਤਰੇ ਦਿੱਲੀ ਦੇ ਸਿੱਖਿਆ ਮੰਤਰੀ ਨੂੰ ਟੱਕਰ ਦੇਣ ਲਈ ਭਾਜਪਾ ਨੇ ਰਵੀ ਨੇਗੀ ਅਤੇ ਕਾਂਗਰਸ ਨੇ ਲਛਮਣ ਰਾਵਤ ਨੂੰ ਚੋਣ ਮੈਦਾਨ ‘ਚ ਉਤਾਰਿਆ। ਆਪ ਲਈ ਵੰਗਾਰ ਦੀ ਸੀਟ ਬਣੀ ਇਸ ਸੀਟ ‘ਤੇ ਭਾਜਪਾ ਦਾ ਨੇਗੀ ਚੰਗੀ ਵੋਟ ਹਾਸਿਲ ਕਰਨ ਚ ਕਾਮਯਾਬ ਰਿਹਾ।
ਭਾਜਪਾ ਲਈ ਅਹਿਮ ਸੀ ਨੇਗੀ
ਭਾਜਪਾ ਵਲੋਂ ਇਸ ਵਾਰ ਰਵੀ ਨੇਗੀ ਨੂੰ ਪਟਪੜਗੰਜ ਤੋਂ ਚੋਣ ਮੈਦਾਨ ‘ਚ ਉਤਾਰਨ ਦਾ ਕਾਰਨ ਸਭ ਤੋਂ ਵੱਡਾ ਤਾਂ ਇਹੀ ਮੰਨਿਆ ਜਾਂਦਾ ਹੈ ਕਿ ਨੇਗੀ ਪਹਾੜੀ ਇਲਾਕੇ ਨਾਲ ਸਬੰਧ ਰੱਖਦੇ ਹਨ, ਇਸ ਵੇਲੇ ਪਟਪੜਗੰਜ ‘ਚ ਵੀ ਪਹਾੜੀ ਲੋਕਾਂ ਦੀ ਚੰਗੀ ਵੋਟ ਹੈ। ਨੇਗੀ ਨੂੰ ਉਤਾਰਨ ਦਾ ਦੂਸਰਾ ਕਾਰਨ ਨੇਗੀ ਦੀ ਸਥਾਨ ਲੋਕਾਂ ਤੱਕ ਪਹੁੰਚ ਹੈ।
ਪਿਛਲੇ ਸਾਲਾਂ ਦਾ ਰਿਕਾਰਡ
ਪਿਛਲੇ ਸਾਲਾਂ ‘ਚ ਪਟਪੜਗੰਜ ਦੇ ਵਿਧਾਨ ਸਭਾ ਅੰਕੜੇ ‘ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਇਥੋ ਪਿਛਲੇ ਦੋ ਵਾਰੀ ਭਾਵ ਸਾਲ 2013 ਅਤੇ ਸਾਲ 2015 ‘ਚ ਆਪ ਪਾਰਟੀ ਨੇ ਜਿੱਤ ਦਰਜ ਕੀਤੀ ਸੀ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਜੋ ਕਿ 1998 ਤੋ ਲੈ ਕੇ 2008 ਤੱਕ ਇਥੇ ਕਾਬਜ ਰਹਿ ਚੁੱਕੀ ਹੈ।


