ਰੂਪਨਗਰ ‘ਚ ਖ਼ਤਮ ਹੋਈ ਕੋਰੋਨਾ ਵੈਕਸੀਨ, ਹਸਪਤਾਲਾਂ ਵਿੱਚ ਲੋਕ ਹੋ ਰਹੇ ਪਰੇਸ਼ਾਨ

ਰੋਪੜ – ਦੇਸ਼ ਵਿਚ ਕੋਰੋਨਾ (Corona) ਮਾਮਲੇ ਲਗਾਤਾਰ ਵਧਣ ਕਰਕੇ ਮੌਤਾਂ ਦਾ ਆਂਕੜਾ ਵੀ ਵੱਧ ਗਿਆ ਹੈ। ਇਸ ਵਿਚਾਲੇ ਕੋਰੋਨਾ ਤੋਂ ਬਚਨ ਲਈ ਲੋਕਾਂ ਨੂੰ…

ਰੋਪੜ – ਦੇਸ਼ ਵਿਚ ਕੋਰੋਨਾ (Corona) ਮਾਮਲੇ ਲਗਾਤਾਰ ਵਧਣ ਕਰਕੇ ਮੌਤਾਂ ਦਾ ਆਂਕੜਾ ਵੀ ਵੱਧ ਗਿਆ ਹੈ। ਇਸ ਵਿਚਾਲੇ ਕੋਰੋਨਾ ਤੋਂ ਬਚਨ ਲਈ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। (Coronavirus)ਕੋਰੋਨਾ ਮਹਾਂਮਾਰੀ ਨਾਲ ਜੁੜੀ ਵੱਡੀ ਖ਼ਬਰ ਜ਼ਿਲ੍ਹਾ ਰੂਪਨਗਰ ਤੋਂ ਸਾਹਮਣੇ ਆ ਰਹੀ ਹੈ ਜਿਥੇ ਕੋਰੋਨਾ ਦੀ (Vaccine) ਵੈਕਸੀਨ ਬਿਲਕੁਲ ਖ਼ਤਮ ਹੋ ਚੁੱਕੀ ਹੈ ਅਤੇ ਹਸਪਤਾਲਾਂ ਵਿੱਚ ਕੋਰੋਨਾ ਵੈਕਸੀਨ (Corona vaccine)ਲਗਾਉਣ ਆ ਰਹੇ ਲੋਕ ਪਰੇਸ਼ਾਨ ਹੋ ਰਹੇ ਹੈ। 

ਇਹ ਵੀ ਪੜੋ: ਖੇਤਾਂ ਵਿਚ ਸੁੱਤੇ ਪਏ ਬਜ਼ੁਰਗ ਕਿਸਾਨ ਦਾ ਹੋਇਆ ਕਤਲ, ਜਾਣੋ ਪੂਰਾ ਮਾਮਲਾ

ਹਸਪਤਾਲਾਂ ‘ਚ ਕੋਰੋਨਾ ਵੈਕਸੀਨ (Corona vaccine) ਲਗਾਉਣ ਆ ਰਹੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਜਲਦੀ ਕਰੋਨਾ ਦੀ ਵੈਕਸੀਨ ਲਗਵਾਉ ਪ੍ਰੰਤੂ ਦੂਜੇ ਪਾਸੇ ਹਸਪਤਾਲਾਂ, ਡਿਸਪੈਂਸਰੀਆਂ ਵਿਚ ਕੋਰੋਨਾ ਵੈਕਸੀਨ ਉਪਲਬਧ ਨਹੀਂ ਹੈ ਜਿਸ ਕਰਕੇ ਉਨ੍ਹਾਂ ਨੂੰ ਕਈ ਕਈ ਚੱਕਰ ਲਗਵਾਉਣ ਤੋਂ ਬਾਅਦ ਵੀ ਵੈਕਸੀਨ ਨਹੀਂ ਲੱਗ ਰਹੀ। 

ਇਹ ਵੀ ਪੜੋ: ਮੋਦੀ ਸਰਕਾਰ ਵਿਰੁੱਧ ਗਰਜੇ ਕਿਸਾਨ ਆਗੂ ਰਾਕੇਸ਼ ਟਿਕੈਤ, ਆਖੀ ਇਹ ਗੱਲ

ਦੂਜੇ ਪਾਸੇ ਜਦੋਂ ਲੋਕਾਂ ਦੀ ਸਮੱਸਿਆ ਸਬੰਧੀ ਜ਼ਿਲ੍ਹੇ ਦੇ ਸਿਵਲ ਸਰਜਨ ਡਾ ਦਵਿੰਦਰ ਕੁਮਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੱਲ੍ਹ ਤੋਂ ਜ਼ਿਲ੍ਹਾ ਰੋਪੜ ਦੇ ਵਿੱਚ ਵੈਕਸੀਅਨ ਖਤਮ ਹੋ ਚੁੱਕੀ ਹੈ ਜਿਸ ਕਰਕੇ ਵੈਕਸੀਨੇਸ਼ਨ ਦਾ ਕੰਮ ਫ਼ਿਲਹਾਲ ਬੰਦ ਹੈ। ਉਨ੍ਹਾਂ ਉਮੀਦ ਜਤਾਈ ਕਿ ਸ਼ਾਇਦ ਸ਼ਾਮ ਤੱਕ ਵੈਕਸੀਅਨ ਆ ਸਕਦੀ ਹੈ।

ਖਾਸ ਇਹ ਹੈ ਕਿ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਵੈਕਸੀਨੇਸ਼ਨ ਲਗਵਾਈ ਜਾਵੇ, ਪੰਜਾਬ  ਸਰਕਾਰ ਵੱਲੋਂ ਬਕਾਇਦਾ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜਿਨ੍ਹਾਂ ਪਿੰਡਾਂ ਦੀ ਸੌ ਪ੍ਰਤੀਸ਼ਤ ਵੈਕਸੀਨੇਸ਼ਨ ਹੋਵੇਗੀ ਉਨ੍ਹਾਂ ਨੂੰ ਦੱਸ ਲੱਖ ਰੁਪਏ ਦੀ ਵਿਕਾਸ ਕਾਰਜਾਂ ਦੇ ਲਈ ਗਰਾਂਟ ਦਿੱਤੀ ਜਾਵੇਗੀ। ਪ੍ਰੰਤੂ ਹੁਣ ਜਦੋਂ ਪੰਜਾਬ ਦੇ ਲੋਕ ਜਾਗਰੂਕ ਹੋ ਕੇ ਵੈਕਸੀਨੇਸ਼ਨ ਲਗਵਾਉਣ ਲਈ ਹਸਪਤਾਲਾਂ ਦੇ ਵਿਚ ਆ ਰਹੇ ਹਨ ਤਾਂ ਤਾਂ ਹਸਪਤਾਲਾਂ ਦੇ ਵਿਚ ਵੈਕਸੀਨੇਸ਼ਨ ਉਪਲੱਬਧ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।

Leave a Reply

Your email address will not be published. Required fields are marked *