ਪ੍ਰਸ਼ੰਸਕਾਂ ਨੇ ‘ਲਵ ਆਜ ਕਲ-2’ ਦੀ ਅਦਾਕਾਰਾ ਦਾ ਕੀਤਾ ਘਿਰਾਓ! ਜਾਣੋ ਕਿਉਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਿੱਥੇ ਇੱਕ ਪਾਸੇ ਪੰਜਾਬ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਉੱਥੇ ਹੀ ਬਾਲੀਵੁੱਡ ਪਿਆਰ-ਮੁਹੱਬਤ ਨੂੰ ਲੈ ਕੇ ਲਗਾਤਾਰ ਫਿਲਮਾਂ ਦਰਸ਼ਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਿੱਥੇ ਇੱਕ ਪਾਸੇ ਪੰਜਾਬ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਉੱਥੇ ਹੀ ਬਾਲੀਵੁੱਡ ਪਿਆਰ-ਮੁਹੱਬਤ ਨੂੰ ਲੈ ਕੇ ਲਗਾਤਾਰ ਫਿਲਮਾਂ ਦਰਸ਼ਕਾਂ ਨੂੰ ਦੇ ਰਿਹਾ ਹੈ, ਉਹ ਫਿਰ ਭਾਵੇਂ ‘ਸ਼ਿਮਲਾ ਮਿਰਚੀ’ ਹੋਵੇ ਜਾਂ ‘ਅ ਗੇਮ ਕਾਲਡ ਰਿਲੇਸ਼ਨਸ਼ਿਪ’ ਜਾਂ ਫਿਰ ਇਸ ਮਹੀਨੇ ਰਿਲੀਜ਼ ਹੋਣ ਜਾ ਰਹੀ ‘ਲਵ ਆਜ ਕਲ-2’ ।

ਹੁਣ ਫਰਵਰੀ ਮਹੀਨਾ ਚੜ੍ਹਿਆ ਹੈ ਅਤੇ ਇਸ ਮਹੀਨੇ ਨੂੰ ਪਿਆਰ ਮੁਹੱਬਤ ਵਾਲ਼ਿਆਂ ਲਈ ਖਾਸ ਮੰਨਿਆ ਜਾਂਦਾ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਭਾਰਤੀ ਫਿਲਮ ਨਿਰਮਾਤਾ ਇਮਤਿਆਜ ਅਲ਼ੀ ਨੇ ਆਪਣੀ ਪੁਰਾਣੀ ਫਿਲਮ ‘ਲਵ ਆਜ ਕਲ’ ਦਾ ਸੀਕੁਅਲ ਬਣਾਉਣ ਦਾ ਫੈਸਲਾ ਲਿਆ ਸੀ। ਹੁਣ ਇਹ ਫਿਲਮ ਬਣ ਕੇ ਤਿਆਰ ਹੋ ਚੁੱਕੀ ਹੈ। ਪਹਿਲੀ ‘ਲਵ ਆਜ ਕਲ’ ‘ਚ ਮੁੱਖ ਕਿਰਦਾਰ ‘ਚ ਸੈਫ ਅਲੀ ਖਾਨ ਸੀ। ਉਥੇ ਇਸ ਫਿਲਮ ਵਿੱਚ ਸੈਫ ਅਲੀ ਖਾਨ ਦੀ ਜਗ੍ਹਾ ਕਾਰਤਿਕ ਆਰਿਅਨ ਨੂੰ ਲਿਆ ਗਿਆ ਹੈ, ਜਦਕਿ ਮਹਿਲਾ ਮੁੱਖ ਪਾਤਰ ਦੇ ਰੂਪ ‘ਚ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨੂੰ ਮੌਕਾ ਮਿਲਿਆ ਹੈ।

ਇਸ ਫਿਲਮ ਦੇ ਹਰ ਜਗ੍ਹਾ ਚਰਚੇ ਹੋ ਰਹੇ ਹਨ। ਉੱਥੇ ਹੀ ਫਿਲਮ ਦਾ ਪ੍ਰਮੋਸ਼ਣ ਵੀ ਜੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਦੋਵੇਂ ਫਿਲਮੀ ਕਲਾਕਾਰ ਫਿਲਮ ਦੇ ਬਾਰੇ ਪ੍ਰਸ਼ੰਸ਼ਕਾਂ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਹਨ। ਇਸੇ ਦੇ ਚੱਲਦੇ ਸ਼ੁਕਰਵਾਰ ਨੂੰ ਦੋਵੇਂ ਕਲਾਕਾਰਾਂ ਨੂੰ ਇੱਕ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।

ਕੀ ਸੀ ਪੂਰਾ ਮਾਮਲਾ

ਦੱਸ ਦਈਏ ਕਿ, ਦੋਵੇਂ ਕਲਾਕਾਰ ਇੱਕ ਪ੍ਰਮੋਸ਼ਨ ਸਮਾਰੋਹ ਵਿਚੋਂ ਬਾਹਰ ਆ ਰਹੇ ਸਨ, ਜਿਸ ਤੋਂ ਬਾਅਦ ਸਾਰਾ ਅਲੀ ਖਾਨ ਨੂੰ ਉਨ੍ਹਾਂ ਦੇ ਪ੍ਰਸ਼ੰਸ਼ਕਾ ਦੀ ਇੱਕ ਭੀੜ ਨੇ ਘੇਰ ਲਿਆ। ਇਸ ਤੋਂ ਬਾਅਦ ਆਰਿਅਨ ਨੇ ਕਿਸੇ ਤਰੀਕੇ ਸਾਰਾ ਨੂੰ ਉਥੋਂ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ। ਇਸ ਪੂਰੇ ਘਟਨਾਕ੍ਰਮ ਦੀ ਇੱਕ ਵੀਡੀਓ ਰਿਕਾਰਡਿੰਗ ਵੀ ਹੋ ਗਈ ਜੋ ਕਿ ਲਗਾਤਾਰ ਵਾਇਰਲ ਹੋ ਰਹੀ ਹੈ।

ਗੌਰਤਲਬ ਹੈ ਕਿ, ਸਾਰਾ ਅਲੀ ਖਾਨ ਅਤੇ ਕਾਰਤਿਕ ਆਰੀਅਨ ਲਗਾਤਾਰ ਇੱਕ ਦੂਜੇ ਨੂੰ ਡੇਟ ਵੀ ਕਰ ਰਹੇ ਹਨ। ਇਸ ਦਾ ਫਾਇਦਾ ਇਮਤਿਆਜ ਅਲੀ ਨੂੰ ਵੀ ਮਿਲ ਰਿਹਾ ਹੈ। ਕਿਉਂਕਿ ਫਿਲਮ ਦੀ ਚਰਚਾ ਕਿਸੇ ਨਾ ਕਿਸੇ ਤਰੀਕੇ ਹਰ ਗਲੀ-ਮੁਹੱਲੇ ਹੋ ਰਹੀ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਵੈਲਿਨਟਾਇਨ ‘ਤੇ ਇਹ ਫਿਲਮ ਕੀ ਕਮਾਲ ਕਰ ਪਾਉਂਦੀ ਹੈ।

Leave a Reply

Your email address will not be published. Required fields are marked *