ਹਾਈ ਕੋਰਟ ਨੇ ਸਾਬਕਾ ਮੁਖ ਮੰਤਰੀ ਦੇ ਕਾਤਿਲ ਦੀ ਪੈਰੋਲ ਪਟੀਸ਼ਨ ਕੀਤੀ ਖਾਰਿਜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ- ਹਰਿਆਣਾ ਹਾਈਕੋਰਟ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਿਲ ਪਰਮਜੀਤ ਸਿੰਘ ਭਯੋਰਾ ਦੀ ਪੈਰੋਲ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ- ਹਰਿਆਣਾ ਹਾਈਕੋਰਟ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਿਲ ਪਰਮਜੀਤ ਸਿੰਘ ਭਯੋਰਾ ਦੀ ਪੈਰੋਲ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਦੱਸ ਦਈਏ ਸਜਾ ਤੋਂ ਬੱਚਣ ਲਈ ਦੋਸ਼ੀ ਪਰਮਜੀਤ ਸਿੰਘ ਨੇ ਅਦਾਲਤ ‘ਚ ਪੈਰੋਲ ਪਟੀਸ਼ਨ ਦਾਇਰ ਕੀਤੀ ਸੀ, ਜਿਸਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ। ਅਦਾਲਤ ਦਾ ਕਹਿਣਾ ਹੈ ਕਿ, ਮੁੱਖ ਮੰਤਰੀ ਦੇ ਕਾਤਿਲ਼ ਨੂੰ ਕਿਸੇ ਵੀ ਸੂਰਤ ‘ਚ ਪੈਰੋਲ ਨਹੀਂ ਦਿੱਤੀ ਜਾ ਸਕਦੀ।  

punjab haryana high court

ਪਟੀਸ਼ਨ ਦਾਇਰ ਕਰਦਿਆਂ ਭਯੋਰਾ ਨੇ ਹਾਈ ਕੋਰਟ ਨੂੰ ਦੱਸਿਆ ਕਿ, ਉਸ ਦੀ ਮਾਂ ਲੰਬੇ ਸਮੇਂ ਤੋਂ ਬਿਮਾਰ ਸੀ। 30 ਜਨਵਰੀ ਨੂੰ ਉਸਦੀ ਮੌਤ ਹੋ ਗਈ ਹੈ। ਉਹ 31 ਜਨਵਰੀ ਨੂੰ ਮੁਹਾਲੀ ਦੇ ਸ਼ਮਸ਼ਾਨਘਾਟ ਵਿਖੇ ਪੁਲਿਸ ਹਿਰਾਸਤ ਵਿੱਚ ਮੌਜੂਦ ਸੀ। ਪਰਮਜੀਤ ਸਿੰਘ ਨੇ ਕਿਹਾ ਕਿ, 7 ਫਰਵਰੀ ਨੂੰ ਉਸਦੀ ਮਾਂ ਦਾ ਭੋਗ ਹੈ। ਪੁੱਤਰ ਦੁਆਰਾ ਸਾਰੇ ਰਿਵਾਜਾਂ ਨੂੰ ਪੂਰਾ ਕਰਨਾ ਉਸਦਾ ਫਰਜ਼ ਹੈ। 

ਉਸ ਦੀ ਮੰਗ ਨੂੰ ਵੀਰਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ, ਇਹ ਗੰਭੀਰ ਮਾਮਲਾ ਹੈ ਅਤੇ ਇਸ ਦੇ ਦੋਸ਼ੀ ਨੂੰ ਪੈਰੋਲ ਦੇਣਾ ਘਾਤਕ ਹੋ ਸਕਦਾ ਹੈ। ਸਾਲ 2018 ਵਿੱਚ, ਭਯੋਰਾ ਨੇ ਹਾਈ ਕੋਰਟ ਵਿੱਚ ਆਪਣੀ ਪਟੀਸ਼ਨ ਦਾਇਰ ਕਰਕੇ ਆਪਣੀ 93 ਸਾਲਾ ਮਾਂ ਨੂੰ ਅਚਾਨਕ ਮਿਲਣ ਦੀ ਮੰਗ ਕੀਤੀ ਸੀ।

Leave a Reply

Your email address will not be published. Required fields are marked *