ਕੇਂਦਰ ਸਰਕਾਰ ਖਿਲਾਫ਼ ਸੜਕਾਂ ‘ਤੇ ਉਤਰੇ ਰੂਪਨਗਰ ਦੇ LIC ਕਰਮਚਾਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਂਦਰ ਸਰਕਾਰ ਦੀਆਂ ਨਿੱਤ ਨਵੀਆਂ ਜਾਰੀ ਹੁੰਦੀਆਂ ਨੀਤੀਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਜਿਧਰ ਵੀ ਦੇਖੋ ਕੇਂਦਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਂਦਰ ਸਰਕਾਰ ਦੀਆਂ ਨਿੱਤ ਨਵੀਆਂ ਜਾਰੀ ਹੁੰਦੀਆਂ ਨੀਤੀਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਜਿਧਰ ਵੀ ਦੇਖੋ ਕੇਂਦਰ ਸਰਕਾਰ ਖਿਲਾਫ਼ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਦੇਸ਼ ‘ਚ ਇੱਕ ਪਾਸੇ ਅਰਥ-ਵਿਵਸਥਾ ਡਿੱਗ ਰਹੀ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਨਵੀਆਂ ਨੌਕਰੀਆਂ ਜਾਰੀ ਕਰਨ ਦੀਆਂ ਗੱਲਾਂ ਕਰ ਰਹੀ ਹੈ। ਕੇਂਦਰ ਨੇ ਹਾਲ ਹੀ ‘ਚ ਭਾਰਤੀ ਜੀਵਨ ਬੀਮਾ ਨਿਗਮ ਦਾ ਨਿੱਜੀਕਰਨ ਕਰਨ ਦੀ ਗੱਲ ਵੀ ਆਖੀ ਸੀ। ਇਸ ਦੇ ਖਿਲਾਫ਼ ਵੀਰਵਾਰ ਨੂੰ ਰੂਪਨਗਰ ਦੇ ਐਲਆਈਸੀ ਕਰਮਚਾਰੀਆ ਨੇ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਵੀ ਕੀਤਾ।

ਰੂਪਨਗਰ ਦੇ ਕਰਮਚਾਰੀਆਂ ਨੇ ਇਸ ਦੌਰਾਨ ਸੜਕਾਂ ‘ਤੇ ਉਤਰਦਿਆਂ ਕੇਂਦਰ ਸਰਕਾਰ ਖਾਸਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਅਰਥੀ ਫੂਕ ਮੁਜਾਹਰਾ ਕੀਤਾ। ਕਰਮਚਾਰੀਆਂ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ, ਸਰਕਾਰ ਜਿਸ ਤਰੀਕੇ ਨਾਲ ਸਰਕਾਰੀ ਸੰਸਥਾਵਾਂ ਦਾ ਨਿੱਜੀਕਰਨ ਕਰ ਰਹੀ ਹੈ। ਉਸ ਹਿਸਾਬ ਨਾਲ ਆਉਣ ਵਾਲੇ ਦਿਨਾਂ ‘ਚ ਨੌਕਰੀਆਂ ਦੀ ਕਮੀ ਆ ਸਕਦੀ ਹੈ।

ਕਰਮਚਾਰੀਆਂ ਅਨੁਸਾਰ ਭਾਰਤੀ ਜੀਵਨ ਬੀਮਾ ਨਿਗਮ ਦੇ ਨਿੱਜੀਕਰਨ ਹੋਣ ਕਾਰਨ ਲੋਕਾਂ ਦਾ ਇਸ ਤੋਂ ਵਿਸ਼ਵਾਸ਼ ਉਠੇਗਾ, ਜਿਸ ਕਾਰਨ ਦੇਸ਼ ਵਿਚਾਲੇ ਬੀਮਾ ਧਾਰਕ ਐਲਆਈਸੀ ਜ਼ਰੀਏ ਬੀਮਾ ਕਰਵਾਉਣ ਤੋਂ ਹਿਚਕਚਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ, ਐਲਆਈਸੀ ਦੇ ਨਿੱਜੀਕਰਨ ਹੋਣ ਕਾਰਨ ਲਾਭਪਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਵਿਆਜ ਦਰਾਂ ਵਿੱਚ ਵੀ ਕਟੌਤੀ ਹੋ ਸਕਦੀ ਹੈ। ਇਸ ਦੌਰਾਨ ਮੁਜਾਹਰਾਕਾਰੀਆਂ ਨੇ ਕੇਂਦਰ ਸਰਕਾਰ ਵਲੋਂ ਜਾਰੀ ਆਈਪੀਉ ਨੂੰ ਵਾਪਿਸ ਲੈਣ ਦੀ ਮੰਗ ਵੀ ਕੀਤੀ।

 

Leave a Reply

Your email address will not be published. Required fields are marked *