ਪੰਜਵੀ ਪਾਸ ਵਿਅਕਤੀ, ਡਾਕਟਰ ਬਣ ਕਰਦਾ ਸੀ ਅਪਰੇਸ਼ਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੁੰਬਈ ਪੁਲਿਸ ਨੇ ਇਨ੍ਹਾਂ ਦਿਨੀਂ ਨਕਲੀ ਡਾਕਟਰਾਂ ਨੂੰ ਨੱਥ ਪਾਉਂਣ ਦੀ ਮੁਹਿੰਮ ਛੇੜੀ ਹੋਈ ਹੈ। ਮੁੰਬਈ ਪੁਲਿਸ ਨੇ ਬੀਤੇ ਦਿਨੀਂ ਮੁੰਬਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੁੰਬਈ ਪੁਲਿਸ ਨੇ ਇਨ੍ਹਾਂ ਦਿਨੀਂ ਨਕਲੀ ਡਾਕਟਰਾਂ ਨੂੰ ਨੱਥ ਪਾਉਂਣ ਦੀ ਮੁਹਿੰਮ ਛੇੜੀ ਹੋਈ ਹੈ। ਮੁੰਬਈ ਪੁਲਿਸ ਨੇ ਬੀਤੇ ਦਿਨੀਂ ਮੁੰਬਈ ਦੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਦੌਰਾਨ 6 ਨਕਲੀ ਡਾਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਡਾਕਟਰਾਂ ਕੋਲ ਪ੍ਰੈਕਟਿਸ ਦੇ ਸਰਟੀਫਿਕੇਟ ਹੀ ਨਹੀਂ ਸਨ। ਇਸ ਦੇ ਨਾਲ-ਨਾਲ ਇਨ੍ਹਾਂ ਕੋਲ ਹੋਰ ਡਾਕਟਰੀ ਕਾਬਲੀਅਤ ਵੀ ਨਹੀਂ ਸੀ। ਪਿਛਲੇ ਲੰਮੇ ਸਮੇਂ ਤੋਂ ਇਹ ਡਾਕਟਰ ਲੋਕਾਂ ਦੀ ਜਾਨ ਜੋਖਮ ਵਿੱਚ ਪਾ ਕੇ ਇਲਾਜ ਦੇ ਨਾਮ ‘ਤੇ ਪੈਸਾ ਲੁੱਟ ਰਿਹਾ ਸੀ।

ਇਨ੍ਹਾਂ ਫ਼ਰਜੀ ਡਾਕਟਰਾਂ ਦੀ ਪਹਿਚਾਣ ਕਮਰੂਦੀਨ, ਮਕਸੂਦ ਅੰਸਾਰੀ, ਤਾਇਬ ਚੌਧਰੀ ਅਤੇ ਮੁਕੁਲ ਅਮਰ ਦੇ ਨਾਮ ਵਜੋਂ ਹੋਈ ਹੈ। ਇਨ੍ਹਾਂ ਫੜੇ ਗਏ ਆਰੋਪੀਆਂ ਵਿਚੋਂ ਇੱਕ ਨੇ ਦੱਸਿਆ ਕਿ, ਉਹ ਪਿਛਲੇ ਪੰਜ ਸਾਲ ਤੋਂ ਇਸ ਕਿੱਤੇ ਵਿੱਚ ਕੰਮ ਕਰ ਰਿਹਾ ਹੈ। ਇਨ੍ਹਾਂ ਫੜੇ ਗਏ ਆਰੋਪੀਆਂ ਵਿਚੋਂ  ਤੈਅਬ ਚੌਧਰੀ ਅੱਠਵੀਂ ਪਾਸ ਹੈ, ਕਮਰੂਦੀਨ 12 ਵੀਂ ਜਮਾਤ ਤੱਕ ਪੜ੍ਹਿਆ ਹੋਇਆ ਹੈ, ਮੁਕੁਲ ਅਮਰ ਨੇ 11ਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ, ਜਦਕਿ ਮਕਸੂਦ ਅੰਸਾਰੀ ਨੇ ਤਾਂ ਕੇਵਲ ਪੰਜਵੀਂ ਤੱਕ ਹੀ ਵਿਦਿਆ ਹਾਸਿਲ ਕੀਤੀ ਹੈ। ਪੁਲਿਸ ਨੂੰ ਇਨ੍ਹਾਂ ਆਰੋਪੀਆਂ ਕੋਲੋਂ ਕੋਈ ਵੀ ਡਾਕਟਰੀ ਨਾਲ ਸੰਬੰਧਿਤ ਸਰਟੀਫਿਕੇਟ ਜਾਂ ਕਿੱਤਾ ਸਿਖਲਾਈ ਸੰਬੰਧੀ ਦਸਤਾਵੇਜ ਹਾਸਿਲ ਨਹੀ ਹੋਇਆ।

 

 

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ, ਮੁੰਬਈ ਪੁਲਿਸ ਨਕਲੀ ਡਾਕਟਰਾਂ ਦਾ ਪਰਦਾਫਾਸ਼ ਕਰਨ ਲਈ ਪੱਬਾਂ ਭਾਰ ਹੈ। ਸ਼ਹਿਰ ਦੇ ਹਰ ਇੱਕ ਨਕਲੀ ਡਾਕਟਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ, ਹੁਣ ਤੱਕ ਫੜੇ ਗਏ ਨਕਲੀ ਡਾਕਟਰ ਸਹਾਇਕ ਡਾਕਟਰ ਦੇ ਅਹੁਦੇ ‘ਤੇ ਕੰਮ ਕਰਨ ਦੇ ਵੀ ਲਾਇਕ ਨਹੀਂ ਹਨ। ਪੁਲਿਸ ਅਨੁਸਾਰ ਆਰੋਪੀਆਂ ਨੂੰ ਹਾਲ ਦੀ ਘੜੀ ਸ਼ਿਵਾਜੀ ਨਗਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਦੌਰਾਨ ਆਰੋਪੀਆਂ ਨੂੰ 10 ਫਰਵਰੀ ਤੱਕ ਰਿਮਾਂਡ ‘ਤੇ ਰੱਖਿਆ ਜਾਵੇਗਾ।

ਲੋਕਾਂ ਦੀ ਜਾਨ ਨਾਲ ਖੇਡਦੇ ਸੀ ਇਹ ਡਾਕਟਰ

ਦੱਸ ਦਈਏ ਕਿ, ਬਿਨਾਂ ਕਿਸੇ ਡਾਕਟਰੀ ਅਨੁਭਵ ਅਤੇ ਸਿਖਲਾਈ ਤੋਂ ਇਹ ਨਕਲੀ ਡਾਕਟਰ ਲੋਕਾਂ ਦਾ ਇਲਾਜ ਕਰ ਰਹੇ ਸਨ। ਪੁਲਿਸ ਦੁਆਰਾ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਨਾਲ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਹੈਰਾਨੀ ਦੀ ਗੱਲ ਤਾਂ ਉਦੋਂ ਹੋਈ ਜਦੋਂ ਪੁਲਿਸ ਨੂੰ ਪਤਾ ਲੱਗਿਆ ਕਿ, ਇੱਕ ਪੰਜਵੀਂ ਪਾਸ ਡਾਕਟਰ ਮਰੀਜਾਂ ਦੇ ਅਪਰੇਸ਼ਨ ਤੱਕ ਕਰ ਰਿਹਾ ਸੀ। ਪੁਲਿਸ ਇਨ੍ਹਾਂ ਡਾਕਟਰਾਂ ਦਾ ਪਰਦਾਫਾਸ਼ ਕਰਨ ਲਈ ਖੁਦ ਮਰੀਜ਼ ਬਣ ਕੇ ਗਈ ਸੀ, ਜਿਸ ਤੋਂ ਬਾਅਦ ਇਨ੍ਹਾਂ ਡਾਕਟਰਾਂ ਨੇ ਕਈ ਹੈਰਾਨ ਕਰ ਵਾਲੇ ਖੁਲਾਸੇ ਕੀਤੇ। ਬਹਿਰਹਾਲ ਸਾਰੇ ਆਰੋਪੀ ਪੁਲਿਸ ਦੀ ਗ੍ਰਿਫ਼ਤ ‘ਚ ਹਨ।

 

Leave a Reply

Your email address will not be published. Required fields are marked *