ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਸ਼ਾਹੀਨ ਬਾਗ ‘ਚ ਚੱਲ ਰਹੇ ਵਿਰੋਧ ਪ੍ਰਦਸ਼ਨਾਂ ‘ਤੇ ਕਈ ਤਰ੍ਹਾਂ ਦੇ ਸਵਾਲ ਦੇਸ਼ ਦੀ ਕੇਂਦਰ ਸਰਕਾਰ ਭਾਜਪਾ ਉਠਾਉਂਦੀ ਰਹੀ ਹੈ। ਬੁੱਧਵਾਰ ਨੂੰ ਦਿੱਲੀ ਦੇ ਇਸ ਸ਼ਾਹੀਨ ਬਾਗ ਵਿੱਚ ਇੱਕ ਅਜੀਬ ਘਟਨਾ ਵਾਪਰੀ। ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ਕਰ ਰਹੀਆਂ ਪ੍ਰਦਰਸ਼ਨਕਾਰੀ ਮਹਿਲਾਵਾਂ ਵਲੋਂ ਇੱਕ ਸ਼ੱਕੀ ਔਰਤ ਨੂੰ ਪ੍ਰਦਸ਼ਨ ਤੋਂ ਬਾਹਰ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ, ਔਰਤ ਦੀ ਪਹਿਚਾਨ ਗੁੰਜਾ ਕਪੂਰ ਵਜੋਂ ਹੋਈ ਹੈ, ਜੋ ਕਿ ਇੱਕ ਯੂ-ਟਿਊਬਰ ਹੈ। ਸ਼ੋਸ਼ਲ਼ ਮੀਡੀਆ ‘ਤੇ ਸ਼ਾਹੀਨ ਬਾਗ ਦੇ ਧਰਨੇ ਖਿਲਾਫ਼ ਲਗਾਤਾਰ ਵੀਡੀਓ ਅਪਲੋਡ ਕਰਨ ਵਾਲੀ ਇਸ ਗੁੰਜਾ ਕਪੂਰ ਨੂੰ ਪ੍ਰਦਰਸ਼ਨਕਾਰੀਆਂ ਨੇ ਬੁਰਕਾ ਪਹਿਨੇ ਹੋਏ ਗ੍ਰਿਫ਼ਤਾਰ ਕੀਤਾ। ਗੁੰਜਾ ਕਪੂਰ ਇਸ ਦੌਰਾਨ ਚੋਰੀ-ਚੋਰੀ ਮੌਬਾਇਲ ‘ਤੇ ਪ੍ਰਦਰਸ਼ਨ ਦੀਆਂ ਵੀਡੀਉ ਬਣਾ ਰਹੀ ਸੀ, ਜਿਸ ਪੂਰੇ ਘਟਨਾਕ੍ਰਮ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਗੁੰਜਾ ਕਪੂਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਕੌਣ ਹੈ ਇਹ ਗੁੰਜਾ ਕਪੂਰ
ਸ਼ੋਸ਼ਲ ਮੀਡੀਆ ‘ਤੇ ਲਗਾਤਾਰ ਸਰਗਰਮ ਰਹਿਣ ਵਾਲੀ ਗੁੰਜਾ ਕਪੂਰ ਨੇ ਸ਼ਾਹੀਨ ਬਾਗ ਦੇ ਧਰਨੇ ਦਾ ਵਿਰੋਧ ਕੀਤਾ ਸੀ। ਗੁੰਜਾ ਕਪੂਰ ਨੇ ਇਸ ਧਰਨੇ ‘ਚ ਇੱਕ ਮਾਸੂਮ ਬੱਚੇ ਦੀ ਠੰਡ ਕਾਰਨ ਹੋਈ ਮੌਤ ‘ਤੇ ਸਵਾਲ ਉਠਾਉਦਿਆਂ ਕਿਹਾ ਸੀ ਕਿ, ਬੱਚੇ ਦੇ ਮਾਤਾ-ਪਿਤਾ ਨੇ ਧਰਨੇ ਦੀ ਫਿਕਰ ਕੀਤੀ, ਜੱਦ ਕਿ ਉਨ੍ਹਾਂ ਬੱਚੇ ਦੀ ਸਿਹਤ ਵੱਲ ਧਿਆਨ ਨਹੀ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਕਰਦੇ ਹਨ ਫੋਲੋ
ਗੁੰਜਾ ਕਪੂਰ ਦੇ ਟਵਿਟਰ ਅਕਾਊਂਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗੁੰਜਾ ਨੂੰ ਫੋਲੋ ਕਰਦੇ ਹਨ। ਇਸ ਬਾਬਤ ਗੁੰਜਾ ਨੇ ਇੱਕ ਪੋਸਟ ਜ਼ਰੀਏ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਸੀ। ਇਸ ਤੋਂ ਬਾਅਦ ਗੁੰਜਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਫੋਲੋ ਵਾਲੀ ਪੋਸਟ ਨੂੰ ਟਾਪ ਪਿੰਨ ਵੀ ਕੀਤਾ ਹੋਇਆ ਹੈ।
I couldn't have asked for a happier New Year gift!
Thanks a ton PM @narendramodi ji for this acknowledgement. We are your foot soldiers in building India as the Vishwa Guru.
Really means a lot 🙏🙏 pic.twitter.com/11LNr9OeWz
— Gunja (@GeeKayTalks) January 1, 2020


