ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਗਾਇਕ ਗੁਰਦਾਸ ਮਾਨ ਦੇ ਪੁੱਤਰ ਗੁਰਇਕ ਮਾਨ ਨੇ ਪਟਿਆਲਾ ਦੇ ਫੁਹਾਰਾ ਚੌਕ ਸਥਿਤ ਗੁਰੂਦੁਆਰਾ ਵਿਖੇ ਆਪਣੀ ਜੀਵਨ ਸਾਥੀ ਸਿਮਰਨ ਨਾਲ ਸ਼ੁੱਕਰਵਾਰ ਨੂੰ ਲਾਵਾਂ ਲਈਆਂ। ਇਸ ਵਿਆਹ ਦੀ ਖਾਸ ਗੱਲ ਇਹ ਹੈ ਕਿ, ਜਿਸ ਗੁਰੂਦਵਾਰੇ ਵਿੱਚ, ਪਿਤਾ ਗੁਰਦਾਸ ਮਾਨ ਦੇ ਆਨੰਦ ਕਾਰਜ ਹੋਏ ਸੀ, ਉਸੇ ਹੀ ਗੁਰਦੁਆਰੇ ‘ਚ ਬੇਟੇ ਗੁਰਇਕ ਮਾਨ ਦੇ ਆਨੰਦਕਾਰਜ ਹੋਏ ਹਨ। ਇਸ ਤਰ੍ਹਾਂ ਇੱਕ ਖਾਨਦਾਨੀ ਰਵਾਇਤ ਵੀ ਕਾਇਮ ਹੋ ਗਈ ਹੈ।
ਉੱਥੇ ਹੀ ਇਤਫਾਕ ਤੋਂ ਜਿਸ ਫਿਏਟ ਕਾਰ ‘ਚ ਪਿਤਾ ਗੁਰਦਾਸਮਾਨ ਆਪਣੀ ਪਤਨੀ ਮਨਜੀਤ ਕੌਰ ਦੀ ਡੋਲੀ ਲੈ ਕੇ ਆਏ ਸੀ, ਉਸੇ ਕਾਰ ‘ਚ ਬੇਟਾ ਗੁਰਇਕ ਮਾਨ ਵੀ ਪਤਨੀ ਮਿਸਰਨ ਦੀ ਡੋਲੀ ਲੈ ਕੇ ਆਏ।
ਗੁਰੂਘਰ ਵਿਖੇ ਅਨੰਦ ਕਾਰਜ ਦੌਰਾਨ ਗੁਰਇਕ ਮਾਨ ਅਸਮਾਨੀ ਰੰਗ ਦੀ ਪੱਗ ਬੰਨ੍ਹੀ ਦਿਖਾਈ ਦਿੱਤੇ ਅਤੇ ਉਨ੍ਹਾਂ ਦੀ ਪਤਨੀ ਮਿਮਰਨ ਮਹਿਰੂਨ ਦੁਲਹਨ ਦੇ ਜੋੜੇ ‘ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸਨ। ਬੇਟੇ ਦੇ ਵਿਆਹ ਮੌਕੇ ਗੁਰਦਾਸਮਾਨ ਵੀ ਅਸਮਾਨੀ ਪਗੜੀ ਅਤੇ ਪਤਨੀ ਮੰਜੀਤ ਕੌਰ ਨੇ ਗੁਲਾਬੀ ਦੁਪੱਟੇ ਵਾਲਾ ਲਹਿੰਗਾ ਪਾਇਆ ਹੋਇਆ ਸੀ। ਇਸ ਖੁਸ਼ੀ ਮੌਕੇ ਕਈ ਪੰਜਾਬੀ ਸਿਤਾਰੇ ਅਤੇ ਸਿਆਸੀ ਨੇਤਾ ਪਹੁੰਚੇ ਸੀ।



