ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਵਿੱਚ ਜਿੱਥੇ ਇੱਕ ਪਾਸੇ ਪਿਆਜ਼ ਨੇ ਆਮ ਲੋਕਾਂ ਦੀਆਂ ਅੱਖਾਂ ‘ਚ ਹੰਝੂ ਕੱਢਾ ਰੱਖੇ ਹਨ। ਉਥੇ ਦੂਜੇ ਪਾਸੇ ਭਾਰਤ ਸਰਕਾਰ ਵਲੋਂ ਸਬਜੀ ਉਤਪਾਤਨ ਦੇ ਸਾਲ 2018-19 ਦੇ ਅੰਕੜੇ ਜਾਰੀ ਕੀਤੇ ਗਏ। ਇਨ੍ਹਾਂ ਅੰਕੜਿਆਂ ਵਿੱਚ ਪੱਛਮੀ ਬੰਗਾਲ ਨੇ ਸਾਲ ਦੌਰਾਨ ਭਾਰਤ ਦੇ ਬਾਕੀ ਰਾਜਾਂ ਨਾਲੋਂ ਸਭ ਤੋਂ ਵੱਧ ਸਬਜੀ ਪੈਦਾ ਕੀਤੀ ਹੈ। ਇਸ ਮਾਮਲੇ ਵਿੱਚ ਦੂਜੇ ਨੰਬਰ ‘ਤੇ ਉੱਤਰ ਪ੍ਰਦੇਸ਼ ਰਾਜ ਹੈ।
ਭਾਰਤ ਸਰਕਾਰ ਦੇ ਖੇਤੀਬਾੜੀ ਮਹਿਕਮੇ ਵਲੋਂ ਜਾਰੀ ਇਸ ਸੂਚੀ ‘ਚ ਸਬਜੀ ਉਤਪਾਦਨ ਦੇ ਮਾਮਲੇ ਵਿੱਚ ਪੱਛਮੀ ਬੰਗਾਲ ਨੇ ਸਾਲ 2018-19 ਦੌਰਾਨ 2.95 ਕਰੋੜ ਟਨ ਸਬਜੀ ਉਤਪਾਦਨ ਕਰ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਬਾਅਦ ਅੰਕੜਾ ਸੂਚੀ ਵਿੱਚ ਦੂਜੇ ਨੰਬਰ ‘ਤੇ ਰਹਿਣ ਵਾਲੇ ਉੱਤਰ ਪ੍ਰਦੇਸ਼ ਨੇ ਸਾਲ 2018-19 ਦੌਰਾਨ 2.77 ਕੋਰੜ ਟਨ ਸਬਜੀ ਦਾ ਉਤਪਾਦਨ ਕੀਤਾ।
ਦੇਸ਼ ਵਿੱਚ ਸਬਜੀਆਂ ਦੇ ਰੇਟ ਦਿਨੋਂ-ਦਿਨੀਂ ਚੜ੍ਹ ਰਹੇ ਹਨ। ਇਸ ਨਾਲ ਪੂਰੇ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਹੈ। ਇਸ ਦੌਰਾਨ ਪੂਰੇ ਦੇਸ਼ ਵਿਚੋਂ ਸਬਜੀ ਦੀ ਵੱਧ ਪੈਦਾਵਾਰ ਕਰ ਪੱਛਮੀ ਬੰਗਾਲ ਨੇ ਦੇਸ਼ ਦੇ ਬਾਕੀ ਰਾਜਾ ਨੂੰ ਸੋਚਣ ਲਈ ਅਤੇ ਸਬਜੀ ਦੀ ਉਚੇਚੇ ਤੌਰ ‘ਤੇ ਪੈਦਾਵਾਰ ਕਰਨ ਲਈ ਉਤਸ਼ਾਹਿਤ ਕੀਤਾ ਹੈ।
ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਖੇਤੀ ਸਲਾਹਕਾਰ ਪ੍ਰਦੀਪ ਕੁਮਾਰ ਮਜਮੁਦਾਰ ਨੇ ਦੱਸਿਆ ਕਿ, ਇਹ ਉਨ੍ਹਾਂ ਦੇ ਰਾਜ ਦੀ ਇੱਕ ਅਹਿਮ ਉਪਲਬਧੀ ਹੈ ਅਤੇ ਇਸਦਾ ਸਿਹਰਾ ਪੂਰੀ ਤਰ੍ਹਾਂ ਕਿਸਾਨਾਂ ਨੂੰ ਜਾਂਦਾ ਹੈ।
ਦੱਸ ਦਈਏ ਕਿ, ਜੇਕਰ ਦੇਸ਼ ਦੇ ਕੁਲ ਸਬਜੀ ਉਤਪਾਦਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਪੱਛਮੀ ਬੰਗਾਲ ਦਾ ਸਬਜੀ ਉਤਪਾਦਨ ਪ੍ਰਤੀਸ਼ਤ 15.9 ਫੀਸਦੀ, ਉੱਤਰ ਪ੍ਰਦੇਸ਼ ਦਾ ਯੋਗਦਾਨ 14.9 ਫੀਸਦੀ ਅਤੇ ਮੱਧ ਪ੍ਰਦੇਸ਼ ਦਾ ਉਤਪਾਦਨ 9.6 ਫੀਸਦੀ ਰਿਹਾ ਹੈ।



