ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਵਿੱਚ ਜੀਉ ਦੇ ਆਉਣ ਤੋਂ ਬਾਅਦ ਜਿੱਥੇ ਟੈਲੀਕਾਮ ਕੰਪਨੀਆਂ ਵਿੱਚ ਤਰਥਲੀ ਜਿਹੀ ਮੱਚ ਗਈ ਸੀ, ਉੱਥੇ ਹੀ ਸਮਾਰਟਫੋਨਾਂ ਦੇ ਮਾਮਲੇ ਵਿੱਚ ਕੰਪਨੀਆਂ ਦੀ ਇੱਕ ਦੂਜੇ ਨਾਲੋਂ ਅੱਗੇ ਨਿਕਲਣ ਵਿੱਚ ਹੋੜ੍ਹ ਲੱਗੀ ਹੋਈ ਸੀ ਜੋ ਕਿ ਹੁਣ ਵੀ ਜਾਰੀ ਹੈ। ਮੋਦੀ ਸਰਕਾਰ ਦੁਆਰਾ ਭਾਰਤ ਨੂੰ ਡਿਜੀਟਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ।
ਹੁਣ ਭਾਰਤ ਸਰਕਾਰ ਭਾਰਤ ਵਿੱਚ 5G ਮਤਲਬ ਪੰਜਵੀਂ ਪੀੜ੍ਹੀ ਦੇ ਨੈਟਵਰਕ ਵਾਲੇ ਸਪੈਕਟ੍ਰਮ ਨੂੰ ਛੇਤੀ ਹੀ ਜਾਰੀ ਕੀਤਾ ਜਾਣ ਵਾਲਾ ਹੈ। ਇਸ ਤਹਿਤ ਸਮਾਰਟਫੋਨ ਕੰਪਨੀਆਂ ਵੀ ਆਪਣੇ ਸਮਾਰਟਫੋਨਾਂ ਨੂੰ ਭਾਵ 5G ਸਮਾਰਟਫੋਨਾਂ ਨੂੰ ਭਾਰਤੀ ਮਾਰਕੀਟ ਵਿੱਚ ਲਿਆਉਂਣ ਦੀ ਸੋਚ ਰਹੀ ਹੈ। ਇਸ ਬਾਬਤ ਚੀਨ ਦੀਆਂ ਕਈ ਕੰਪਨੀਆਂ ਵੀ ਇਸ ਮਾਮਲੇ ਵਿੱਚ ਕਾਹਲੀ ਦਿਖਾਈ ਦੇ ਰਹੀਆਂ ਹਨ।
ਭਾਰਤ ਵਿੱਚ 5G ਸਮਾਰਟਫੋਨ ਲਿਆਉਂਣ ਦੇ ਮਾਮਲੇ ਵਿੱਚ ਭਾਰਤ ਦੀ STPI ਦੇ ਡਾਇਰੈਕਟਰ ਡਾ. ਓਮਕਾਰ ਰਾਏ ਨੇ ਆਪਣੇ ਟਵੀਟਰ ਹੈਂਡਲ ਜ਼ਰੀਏ ਟਵੀਟ ਕਰਦਿਆਂ ਵੀਵੋ ਕੰਪਨੀ ਦੁਆਰਾ ਭਾਰਤ ਵਿੱਚ 5G ਸਮਾਰਟਫੋਨ ਲਾਂਚ ਕਰਨ ਵੱਲ ਇਸ਼ਾਰਾ ਕੀਤਾ ਹੈ। ਇਸ ਤੋਂ ਲੱਗਦਾ ਹੈ ਕਿ ਭਾਰਤ ਵਿੱਚ ਆਉਂਦੇ ਕੁਝ ਦਿਨਾਂ ਵਿੱਚ ਹੀ 5G ਸਮਾਰਟਫੋਨ ਲਾਂਚ ਹੋ ਸਕਦੇ ਹਨ।
The surging potential in the premium segment smartphones in India, attractive government policies & availability of talent pool have encouraged #iQOO, a sub-brand of @Vivo_India, to launch #5G phones and expand its operations in India. #DigitalIndia https://t.co/kUcoa1ZfnC
— Dr. Omkar Rai (@Omkar_Raii) January 24, 2020


