ਲੀਵਰ ਡੈਮੇਜ ਤੋਂ ਪਰੇਸ਼ਾਨ ਪੰਜਾਬੀ ਗੀਤਕਾਰ ਲੇਖਕ ਨੇ ਕੀਤੀ ਖੁਦਕੁਸ਼ੀ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਭਾਸ਼ਾ ‘ਚ ਕਈ ਮਸ਼ਹੂਰ ਗੀਤ ਲਿੱਖਣ ਵਾਲੇ ਲੇਖਕ 55 ਸਾਲਾਂ ਜਸਵੰਤ ਸਿੰਘ (ਡੀਸੀ ਧੂਰਕੋਟ) ਨੇ ਲੀਵਰ ਡੈਮੇਜ ਤੋਂ ਪਰੇਸ਼ਾਨ ਹੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਭਾਸ਼ਾ ‘ਚ ਕਈ ਮਸ਼ਹੂਰ ਗੀਤ ਲਿੱਖਣ ਵਾਲੇ ਲੇਖਕ 55 ਸਾਲਾਂ ਜਸਵੰਤ ਸਿੰਘ (ਡੀਸੀ ਧੂਰਕੋਟ) ਨੇ ਲੀਵਰ ਡੈਮੇਜ ਤੋਂ ਪਰੇਸ਼ਾਨ ਹੋ ਕੇ ਜਹਿਰੀਲੀ ਗੋਲੀ ਖਾਕੇ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਪਿੰਡ ਧੂਰਕੋਟ ਨਿਵਾਸੀ ਰਨਸਿੰਘ ਕਲਾਂ ਦੇ ਵਸਨੀਕ ਹਰਜੀਤ ਸਿੰਘ ਨੇ ਦੱਸਿਆ ਕਿ, ਉਸ ਦੇ ਪਿਤਾ ਜਸਵੰਤ ਸਿੰਘ ਨੇ ਇੱਕ ਦਿਨ ਪਹਿਲਾਂ ਹੀ ਟੈਸਟ ਕਰਵਾਏ ਸਨ, ਜਿਸ ‘ਚ ਪਿਤਾ  ਦੀ ਲੀਵਰ ਡੈਮੇਜ ਹੋਣ ਦੀ ਰਿਪੋਰਟ ਸਾਹਮਣੇ ਆਈ।

ਇਸ ਪਰੇਸ਼ਾਨੀ ਚਲਦਿਆਂ ਪਿਤਾ ਨੇ ਘਰ ‘ਚ ਅਨਾਜ ਵਾਲੀ ਨਸ਼ੀਲੀ ਦਵਾਈ ਖਾ ਖੁਦਕੁਸ਼ੀ ਕਰ ਲਈ। ਹਾਲਤ ਖਰਾਬ ਹੋਣ ‘ਤੇ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡੀਸੀ ਧੂਰਕੋਟ ਦੇ ਮਸ਼ਹੂਰ ਗੀਤ ਸਾਡੇ ਵਿਹੜੇ ਆਵੀਂ ਬਾਬਾ ਨਾਨਕਾ, ਸਾਡੇ ਵਿਹੜੇ ਖੁਸ਼ੀਆਂ ਲੈਆਵੀਂ ਬਾਬਾ ਨਾਨਕਾ ਅਤੇ ਕੁਝ ਹੋਰ ਗਾਣੇ ਮਸ਼ਹੂਰ ਹੋਏ ਹਨ। ਪੁਲਿਸ ਦੀ ਇਸ ਮਾਮਲੇ ਵਿੱਚ ਧਾਰਾ 174 ਦਰਜ ਕਰਕੇ ਕਾਰਵਾਈ ਜਾਰੀ ਹੈ।

Leave a Reply

Your email address will not be published. Required fields are marked *