ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿੱਗ ਬੌਸ 13 ਦੇ ਸ਼ੋਅ ਵਿੱਚ, ਖੇਡ ਦੇ ਨਜ਼ਰੀਏ ਤੋਂ ਬਹੁਤ ਸਾਰੇ ਮੋੜ ਲਿਆਂਦੇ ਜਾ ਰਹੇ ਹਨ। ਕੰਟੇਸਟੰਟ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਸਾਰੇ ਖੁਲਾਸੇ ਹੋਏ ਹਨ। ਰਸ਼ਮੀ ਦੇਸਾਈ ਅਤੇ ਅਰਹਾਨ ਦੇ ਰਿਸ਼ਤੇ ਤੋਂ ਬਾਅਦ ਹੁਣ ਘਰ ਵਿੱਚ ਕਿਸੇ ਦਾ ਬਾਹਰੀ ਸੰਬੰਧ ਚਰਚਾ ਵਿਚ ਹੈ, ਤਾਂ ਉਹ ਪਾਰਸ ਛਾਬੜਾ ਅਤੇ ਅਕਾਂਕਸ਼ਾ ਪੁਰੀ ਦਾ ਹੈ।
ਦੱਸ ਦਈਏ ਇਕ ਪਾਸੇ ਸ਼ੋਅ ‘ਚ ਜਿੱਥੇ ਪਾਰਸ ਆਪਣੀ ਮਾਹਿਰਾ ਸ਼ਰਮਾ ਨਾਲ ਨੇੜਤਾ ਵਧਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਉਸ ਦੀ ਪ੍ਰੇਮਿਕਾ ਅਕਾਂਸ਼ਾ ਪੁਰੀ ਬਾਹਰ ਬੈਠੀ ਉਸ ਦੇ ਵਿਵਹਾਰ ਤੋਂ ਪਰੇਸ਼ਾਨ ਹੈ। ਇਸ ਦੌਰਾਨ ਖਬਰਾਂ ਹਨ ਕਿ, ਪਾਰਸ ਛਾਬੜਾ ਦੀਆਂ ਪ੍ਰੇਮਿਕਾ ਅਗਲੇ ਹਫਤੇ ਤੱਕ ਘਰ ਦੇ ਅੰਦਰ ਆ ਸਕਦੀਆਂ ਹੈ। ਹਾਲਾਂਕਿ, ਇਸ ਖਬਰ ਨੂੰ ਅਕਾਂਸ਼ਾ ਪੁਰੀ ਨੇ ਅਫ਼ਵਾਹ ਕਰਾਰ ਦਿੱਤਾ ਹੈ। ਪਾਰਸ ਦੀ ਪ੍ਰੇਮਿਕਾ ਨੇ ਇਕ ਟਵੀਟ ਕੀਤਾ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ।
I am not going in #BiggBoss13 house..plz stop spreading this
— Akanksha Puri (@akanksha800) January 22, 2020
ਅਕਾਂਸ਼ਾ ਪੁਰੀ ਨੇ ਟਵਿੱਟਰ ‘ਤੇ ਬਿੱਗ ਬੌਸ ਦੇ ਘਰ ਜਾ ਰਹੀਆਂ ਖਬਰਾਂ ਨੂੰ ਅਫਵਾਹ ਦੱਸਿਆ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ, ਮੈਂ ਬਿੱਗ ਬੌਸ ਦੇ ਘਰ ਅੰਦਰ ਨਹੀਂ ਜਾ ਰਹੀ ਹਾਂ। ਇਸ ਲਈ ਅਜਿਹੀਆਂ ਅਫਵਾਹਾਂ ਨਾ ਫੈਲਾਓ।

