ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੋਲੀਵੂਡ ਸਟਾਰ ਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਮੰਗਲਵਾਰ ਨੂੰ ਆਪਣੇ ਜੱਦੀ ਪਿੰਡ, ਪਾਕਿਸਤਾਨ ਜਾਣ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਧੇਰੇ ਵਾਇਰਲ ਹੋ ਰਹੀਆਂ ਹਨ। ਆਪਣੇ ਜੱਦੀ ਪਿੰਡ ਨੂੰ ਵੇਖਣ ਅਤੇ ਆਪਣੇ ਬਜੁਰਗਾਂ ਨਾਲ ਮਿਲੱਣ ਦੀ ਚਾਹ ਦਿੱਲ ‘ਚ ਲੈਕੇ ਜਾਣ ਵਾਲੇ ਗਿੱਪੀ ਗਰੇਵਾਲ ਦੇ ਪਿੰਡ ਦੀ ਵਿਡੀਓ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਜੱਦੀ ਪਿੰਡ ਗਏ ਗਿੱਪੀ ਗਰੇਵਾਲ ਦਾ ਪਿੰਡ ਦੇ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
https://www.instagram.com/p/B7lKEkyAGsb/
ਦੱਸ ਦਈਏ ਜੱਦੀ ਪਿੰਡ ਗਏ ਗਿੱਪੀ ਗਰੇਵਾਲ ਗੁਰੂਦੁਵਾਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਵੀ ਪਹੁੰਚ ਕੇ ਗੁਰੂ ਚਰਨਾਂ ‘ਚ ਨਤਮਸਤਕ ਹੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਦੌਰਾਨ ਗਿੱਪੀ ਨੇ ਆਪਣੇ ਭਰਾਵਾਂ, ਸਿੱਪੀ ਗਰੇਵਾਲ, ਤਪਿੰਦਰ ਗਰੇਵਾਲ,ਗੁਫਾਰ ਅਲੀ ਭਾਣਾਂ ਨਾਲ ਆਪਣੀ ਤਸਵੀਰਾਂ ਵੀ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤੀ।
https://www.facebook.com/GippyGrewal/videos/549026399155657/
ਆਪਣੇ ਪਿੰਡ ‘ਚ ਕੁਝ ਘੰਟਿਆਂ ਲਈ ਗਏ ਗਿੱਪੀ ਗਰੇਵਾਲ ਨੇ ਪਿੰਡ ਦੇ ਬਜੁਰਗਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਪਿਤਾ ਦੇ ਬਚਪਨ ਦੀ ਕਹਾਣੀ ਸੁਣ ਪੁਰਾਣੀ ਯਾਦਾਂ ਨੂੰ ਸਾਂਝਾ ਕੀਤਾ। ਇਸ ਦੌਰਾਨ ਗਿੱਪੀ ਗਰੇਵਾਲ ਨੇ ਲਾਹੌਰ ਦੇ ਗਾਇਕ ਅਤੇ ਕਲਾਕਾਰਾਂ ਨਾਲ ਵੀ ਮੁਲਾਕਾਤ ਕੀਤੀ।
ਗਿੱਪੀ ਨੂੰ ਮੀਲਿਆ ਵੱਖਰਾ ਤੋਹਫਾ
ਜਿਕਰਯੋਗ ਹੈ ਕਿ, ਭਾਰਤ ‘ਚ ਰਹਿਣ ਵਾਲੇ ਗਿੱਪੀ ਗਰੇਵਾਲ ਦੇ ਜੱਦੀ ਪਿੰਡ ‘ਚ ਰਹਿ ਰਹੇ ਪਰਿਵਾਰ ਵਲੋਂ ਗਿੱਪੀ ਨੂੰ ਤੋਹਫੇ ਦੇ ਤੌਰ ‘ਤੇ ਘਰ ਦਾ ਤਾਲਾ ਭੇਂਟ ਕੀਤਾ ਗਿਆ ਹੈ। ਇਸ ਦੌਰਾਨ ਗਿੱਪੀ ਇਸਲਾਮਾਬਾਦ, ਪਾਕਿਸਤਾਨ ਰਵਾਨਾ ਹੋਏ।
ਪ੍ਰਾਪਤ ਕੀਤੀ ਗੁਰੂ ਘਰ ਦੀਆਂ ਖੁਸ਼ੀਆਂ
ਜੱਦੀ ਪਿੰਡ ਜਾਣ ਤੋਂ ਬਾਅਦ ਗਿੱਪੀ ਸ੍ਰੀ ਨਨਕਾਣਾ ਸਾਹਿਬ ਵੀ ਨਤਮਸਤਕ ਹੋਏ ਅਤੇ ਗੁਰੀ ਘਰ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਅਤੇ ਪੰਜਾਬ ਤੋਂ ਨਾਲ ਗਏ ਆਪਣੇ ਸਾਥੀਆਂ ਨਾਲ ਲੰਗਰ ਪ੍ਰਸ਼ਾਦਾ ਵੀ ਛਕਿਆ। ਇਸ ਮੌਕੇ ਗੁਰੂਦੁਵਾਰੇ ਦੇ ਮੁਖੀ ਅਤੇ ਕਮੇਟੀ ਮੈਂਬਰਾਂ ਵਲੋਂ ਸਰੋਪਾ ਅਤੇ 550 ਪ੍ਰਕਾਸ਼ ਪੁਰਬ ਮੌਕੇ ਜਾਰੀ ਕੀਤਾ 550ਰੁਪਏ ਦਾ ਯਾਦਗਾਰੀ ਸਿੱਕਾਂ ਭੇਂਟ ਸਵਰੂਪ ਦਿੱਤਾ ਗਿਆ।
https://www.facebook.com/GippyGrewal/videos/pcb.3189110817769723/211137529922078/?type=3&__tn__=HH-R&eid=ARCxr2EoUz3ms4Qfa51H9MdkxF1XDx2i6EKnvxIdqmOPTSWiecM3lXU_Umf2n3yy-RXeCcv4b1zVylVK&__xts__%5B0%5D=68.ARAG8Wgab7MWlFXdd3Ur3PweDUiK-s7M-zSf_vMSHeguT6rXt73h-D4WzvGm0A90V0Qv-QEneark50Y7x2zHBdjq4LG4SuFvN00nIQVJO8uhstpjwSinG3o3V2Ipwj5zdl5VcoKCybOstjtqSe4Jjm3a_A6BZ3LSXWdoQH6sOdrPzIXqvgWwE5B61g7_qCZAGSh_lqTC6qCSG2D7vhREeQagIZdVSTy2-MEzx41xPk4nvK4tRYQkC7eh7mBzHgg-DvcHkhv7eawH735EN54v8s6GOMgSyB1kctmv8ikfRAf3uWVyL63U-GfodWxi_byB4T_NZwLja4qowJvhFuUh9rjDUg

