ਨਕਾਬਪੋਸ਼ ਲੁਟੇਰਿਆਂ ਨੇ ਕਰਿਆਨਾ ਸਟੋਰ ਦੇ ਮਾਲਿਕ ‘ਤੇ ਚਲਾਈ ਗੋਲੀ….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਰਹਿੰਦ ‘ਚ ਪੈਂਦੇ ਓਵਰ ਬ੍ਰਿਜ ਨੇੜੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਬੀਤੀ ਦੇਰ ਰਾਤ ਕੁੱਝ ਨਕਾਬਪੋਸ਼ ਲੁਟੇਰਿਆਂ ਵੱਲੋਂ ਰਾਜਨ ਇੰਟਰਪ੍ਰੈਜ ਕਰਿਆਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਰਹਿੰਦ ‘ਚ ਪੈਂਦੇ ਓਵਰ ਬ੍ਰਿਜ ਨੇੜੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਬੀਤੀ ਦੇਰ ਰਾਤ ਕੁੱਝ ਨਕਾਬਪੋਸ਼ ਲੁਟੇਰਿਆਂ ਵੱਲੋਂ ਰਾਜਨ ਇੰਟਰਪ੍ਰੈਜ ਕਰਿਆਨਾ ਸਟੋਰ ‘ਤੇ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਦੱਸ ਦਈਏ ਲੁਟੇਰਿਆਂ ਨੇ ਦੁਕਾਨ ਦੇ ਮਾਲਕ ਅਸ਼ੋਕ ਕੁਮਾਰ ‘ਤੇ ਗੋਲੀ ਵੀ ਚਲਾ ਦਿੱਤੀ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਐੱਸਐੱਸਪੀ ਅਮਨੀਤ ਕੌਂਡਲ, ਐੱਸਪੀਡੀ ਹਰਪਾਲ ਸਿੰਘ, ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਨੇ ਮੌਕੇ ‘ਤੇ ਮੌਜੂਦ ਲੋਕਾਂ ਤੋਂ  ਪੁੱਛ-ਗਿੱਛ ਕੀਤੀ। ਜ਼ਖਮੀ ਅਸ਼ੋਕ ਕੁਮਾਰ ਦੇ ਬੇਟੇ ਰਾਜਨ ਕੁਮਾਰ ਨੇ ਦੱਸਿਆ ਕਿ, ਸੋਮਵਾਰ ਦੀ ਰਾਤ ਦੁਕਾਨ ਦੇ ਨੌਕਰ ਵਿਸ਼ਨੂੰ ਕੁਮਾਰ ਨੇ ਉਨ੍ਹਾਂ ਨੂੰ ਫੋਨ ਤੇ ਦੱਸਿਆ ਕਿ, 3 ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਦੇ ਪਿਤਾ ਨੂੰ ਗੋਲੀ ਮਾਰ ਦਿੱਤੀ ਹੈ। ਰਾਜਨ ਨੇ ਦੱਸਿਆ ਕਿ, ਖਬਰ ਮਿਲਦੇ ਹੀ ਉਹ ਦੁਕਾਨ ‘ਤੇ ਪੁਜਿਆ ਅਤੇ ਜ਼ਖਮੀ ਪਿਤਾ ਨੂੰ ਲੈ ਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾਖਲ ਕਰਵਾਇਆ, ਜਿੱਥੇ ਉਹ ਜੇਰੇ ਇਲਾਜ ਹਨ।

ਜ਼ਖਮੀ ਅਸ਼ੋਕ ਕੁਮਾਰ ਨੇ  ਦੱਸਿਆ ਕਿ, ਸੋਮਵਾਰ ਦੀ ਰਾਤ ਕੁਝ ਲੁਟੇਰੇ ਦੁਕਾਨ ਅੰਦਰ ਵੜ ਕੇ ਪੈਸਿਆਂ ਦੀ ਮੰਗ ਕਰਨ ਲੱਗੇ ਅਤੇ ਜਦੋਂ ਉਨ੍ਹਾਂ ਨੂੰ ਮਨਾਂ ਕੀਤਾ ਗਿਆ ਤਾਂ ਉਨ੍ਹਾਂ ਲੁਟੇਰਿਆਂ ਨੇ ਅਸ਼ੋਕ ਕੁਮਾਰ ‘ਤੇ ਗੋਲੀ ਚਲਾ ਦਿੱਤੀ। ਗੋਲੀ ਹੱਥ ‘ਚ ਵਜੱਣ ਕਾਰਨ ਕੁਝ ਜਿਆਦਾ ਨੁਕਸਾਨ ਨਹੀਂ ਹੋਇਆ। ਬਹਿਰਹਾਲ ਪੁਲਿਸ ਨੇ ਦੁਕਾਨ ਦੇ ਮਾਲਿਕ ਅਤੇ ਨੌਕਰ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਲੁਟੇਰਿਆਂ ਦੀ ਭਾਲ ਕਰ ਰਹੀ ਹੈ।

 

Leave a Reply

Your email address will not be published. Required fields are marked *