ਪੰਜਾਬ ਦੇ ਖੰਨਾ ਸ਼ਹਿਰ ਦੀ ਇੱਕ ਹੋਰ ਧੀ ਚੜ੍ਹੀ ਦਾਜ ਦੀ ਭੇਂਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਾਜ ਸਦੀਆਂ ਤੋਂ ਚਲਦੀ  ਆ ਰਹੀ ਇੱਕ ਸਾਮਾਜਿਕ ਬੁਰਾਈ ਹੈ, ਜਿਸ ਦਾ ਸ਼ਿਕਾਰ ਕੋਈ ਨਾ ਕੋਈ ਭੈਣ, ਧੀ ਹੁੰਦੀ ਆਈ ਹੈ। …

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਾਜ ਸਦੀਆਂ ਤੋਂ ਚਲਦੀ  ਆ ਰਹੀ ਇੱਕ ਸਾਮਾਜਿਕ ਬੁਰਾਈ ਹੈ, ਜਿਸ ਦਾ ਸ਼ਿਕਾਰ ਕੋਈ ਨਾ ਕੋਈ ਭੈਣ, ਧੀ ਹੁੰਦੀ ਆਈ ਹੈ।  ਦੇਸ਼ ਵਿੱਚ ਇਕ ਪਾਸੇ ਜਿੱਥੇ ਸਾਖਰਤਾ ਪੱਧਰ ਵੱਧ ਰਿਹਾ ਹੈ, ਉਥੇ ਹੀ ਦੂਜੇ ਪਾਸੇ ਬਹੁਤ ਸ਼ਰਮ ਦੀ ਗੱਲ ਹੈ ਕਿ, ਅਜੋਕੇ ਸਮੇਂ ‘ਚ ਪੜ੍ਹੇ-ਲਿਖੇ ਲੋਕ ਵੀ ਇਸਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਇਸੇ ਕੁਰੀਤੀ ਕਾਰਨ ਜਿਲ੍ਹਾਂ ਖੰਨਾ ‘ਚ ਵਿਆਹੁਤਾ ਔਰਤ ਦੀ ਖੁਦਕੁਸ਼ੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ।

ਇਸ ਬਾਰੇ ਖੰਨਾ ਪੁਲਿਸ ਦਾ ਕਹਿਣਾ ਹੈ ਕਿ,  26 ਸਾਲਾਂ ਵਿਆਹੁਤਾ ‘ਨੇ ਸਹੁਰਿਆਂ ਤੋਂ ਪ੍ਰੇਸ਼ਾਨ ਹੋਣ ਕਾਰਨ ਇੰਨਾ ਵੱਡਾ ਕਦਮ ਚੁੱਕਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕਾ ਦੇ ਮਾਪਿਆ ਦਾ ਕਹਿਣਾ ਹੈ ਕਿ, ਸਹੁਰੇ ਪਰਿਵਾਰ ਉਨ੍ਹਾਂ ਦੀ ਧੀ ਤੋਂ ਦਾਜ ਦੀ ਮੰਗ ਕਰ ਰਹੇ ਸਨ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਕੁੜੀ ਦੇ ਸਹੁਰਿਆਂ ‘ਤੇ ਸੋਚੀ ਸਮਝੀ ਸਾਜਿਸ਼ ਚਲਦਿਆਂ ਕਤਲ਼ ਦਾ ਇਲਜ਼ਾਮ ਲਾਇਆ ਹੈ ਅਤੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਇਸ ਸੰਬੰਧੀ ਲਿਖਤੀ ਤੌਰ ‘ਤੇ ਵੀ ਸ਼ਿਕਾਇਤ ਦਰਜ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।

ਉੱਥੇ ਹੀ ਮੌਕੇ ‘ਤੇ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪੱਖ ‘ਤੇ ਦੋਸ਼ ਲਾਇਆ ਕਿ, ਇਹ ਮਾਮਲਾ ਖੁਦਕੁਸ਼ੀ ਦਾ ਨਹੀਂ ਬਲਕਿ ਸੋਚੀ ਸਮਝੀ ਸਾਜਿਸ਼ ਤਹਿਤ ਕਤਲ਼ ਦਾ ਮਾਮਲਾ ਹੈ। ਉਨ੍ਹਾਂ ਦੱਸਿਆ ਕਿ, ਲੜਕੀ ਦਾ ਵਿਆਹ ਡੇਢ ਸਾਲ ਪਹਿਲਾਂ ਹੋਇਆ ਸੀ ਅਤੇ ਵਿਆਹ ਦੇ ਦੋ ਤਿੰਨ ਮਹੀਨਿਆਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ, ਪ੍ਰਹਿਣਾਂ ਨਸ਼ਾ ਕਰਦਾ ਹੈ ਅਤੇ ਲੜਕੇ ਦੇ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ,  ਲੜਕੀ ‘ਤੇ ਪਹਿਲਾ ਵੀ ਕਈ ਵਾਰ ਹਮਲਾ ਕੀਤਾ ਜਾ ਚੁੱਕਿਆ ਹੈ।

ਇਸ ਕੇਸ ਨਾਲ ਸੰਬੰਧਿਤ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਵਨ ਦੇ ਐਸਐਚਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ, ਮ੍ਰਿਤਕ ਹਿਨਾ ਦਾ ਡੇਢ ਸਾਲ ਪਹਿਲਾਂ ਖੰਨਾ ਵਿੱਚ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੂੰ ਉਸਦੇ ਸਹੁਰਿਆਂ ਵੱਲੋਂ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਸਨੇ ਸੋਮਵਾਰ ਨੂੰ ਖੁਦਕੁਸ਼ੀ ਕਰ ਲਈ। ਉਨ੍ਹਾਂ ਨੇ ਲੜਕੀ ਦੇ ਪਰਿਵਾਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਜੋ ਵੀ ਕੇਸ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਵੇਗਾ। ਉਸ ਆਧਾਰ ‘ਤੇ ਹੀ ਅਗਲੀ ਕਾਰਜਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *