ਬਜਟ 2020 ਦਸਤਾਵੇਜ਼ ਪ੍ਰਿੰਟਿੰਗ ਅੱਜ ‘ਹਲਵਾ’ ਸਮਾਰੋਹ ਦੇ ਨਾਲ ਹੋਵੇਗਾ ਸ਼ੁਰੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬਜਟ 2020-21 ਲਈ ਦਸਤਾਵੇਜ਼ਾਂ ਦੀ ਛਪਾਈ ਦੀ ਪ੍ਰਕਿਰਿਆ ਅੱਜ ‘ਹਲਵਾ ਦੀ ਰਸਮ’ ਨਾਲ ਸ਼ੁਰੂ ਹੋਵੇਗੀ। ਨਾਰਥ ਬਲਾਕ ਵਿਖੇ ਹੋਣ ਵਾਲੇ ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬਜਟ 2020-21 ਲਈ ਦਸਤਾਵੇਜ਼ਾਂ ਦੀ ਛਪਾਈ ਦੀ ਪ੍ਰਕਿਰਿਆ ਅੱਜ ‘ਹਲਵਾ ਦੀ ਰਸਮ’ ਨਾਲ ਸ਼ੁਰੂ ਹੋਵੇਗੀ। ਨਾਰਥ ਬਲਾਕ ਵਿਖੇ ਹੋਣ ਵਾਲੇ ਇਸ ਸਮਾਰੋਹ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਮੰਤਰਾਲੇ ਦੇ ਹੋਰ ਅਧਿਕਾਰੀ ਅਤੇ ਕਲਰਕ ਮੌਜੂਦ ਹੋਣਗੇ। ‘ਹਲਵਾ ਦੀ ਰਸਮ’ ਇੱਕ ਰਵਾਇਤ ਰਹੀ ਹੈ, ਜੋ ਕਾਫ਼ੀ ਸਮੇਂ ਤੋਂ ਜਾਰੀ ਹੈ। ਰਸਮ ਦੇ ਹਿੱਸੇ ਵਜੋਂ, ‘ਹਲਵਾ’ ਇਕ ਵੱਡੇ ‘ਕੜਾਹੇ’ (ਭਾਂਡੇ) ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਪ੍ਰਸ਼ਾਦ ਦੇ ਤੌਰ ‘ਤੇ ਪੂਰੇ ਸਟਾਫ਼ ਨੂੰ ਦਿੱਤਾ ਜਾਂਦਾ ਹੈ।

Image result for 'halwa ceremony'

ਇਸ ਮਿੱਠੇ ਪਕਵਾਨ ਦੀ ਮਹੱਤਤਾ ਇਹ ਹੈ ਕਿ, ਇਸ ਨੂੰ ਪਰੋਸਣ ਤੋਂ ਬਾਅਦ, ਵੱਡੀ ਗਿਣਤੀ ‘ਚ ਅਧਿਕਾਰੀ ਅਤੇ ਸਹਾਇਤਾ ਕਰਮਚਾਰੀ, ਜਿਹੜੇ ਸਿੱਧੇ ਤੌਰ ‘ਤੇ ਬਜਟ ਬਣਾਉਣ ਅਤੇ ਪ੍ਰਿੰਟਿੰਗ ਪ੍ਰਕਿਰਿਆ ਨਾਲ ਜੁੜੇ ਹੋਏ ਹਨ, ਵਿੱਤ ਮੰਤਰੀ ਦੁਆਰਾ ਲੋਕ ਸਭਾ ਵਿੱਚ ਬਜਟ ਪੇਸ਼ ਹੋਣ ਤੱਕ ਮੰਤਰਾਲੇ ਵਿੱਚ ਰਹਿਣ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਰਹਿਣ ਦੀ ਲੋੜ ਹੁੰਦੀ ਹੈ। ਇੱਥੋਂ ਤੱਕ ਕਿ ਉਨ੍ਹਾਂ ਨੂੰ ਆਪਣੇ ਨਜ਼ਦੀਕੀ ਅਤੇ ਪਿਆਰੇ ਲੋਕਾਂ ਨੂੰ ਫੋਨ ਰਾਹੀਂ ਜਾਂ ਕਿਸੇ ਹੋਰ ਕਿਸਮ ਦੇ ਸੰਚਾਰ, ਜਿਵੇਂ ਕਿ ਈ-ਮੇਲ ਰਾਹੀਂ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਹੈ।

Image result for 'halwa ceremony'

ਇਹ ਨਿਸ਼ਚਤ ਕਰਨ ਲਈ ਕੀਤਾ ਜਾਂਦਾ ਹੈ ਕਿ, ਕੇਂਦਰੀ ਬਜਟ ਦੀ ਪੇਸ਼ਕਾਰੀ ਤੋਂ ਪਹਿਲਾਂ ਕੋਈ ਜਾਣਕਾਰੀ ਲੀਕ ਨਾ ਹੋਵੇ। ਸਮਾਰੋਹ ਬਜਟ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਰਹੇ ਹਰੇਕ ਸਟਾਫ ਦੇ ਯਤਨਾਂ ਨੂੰ ਵੀ ਮੰਨਦਾ ਅਤੇ ਪ੍ਰਸੰਸਾ ਕਰਦਾ ਹੈ। ਦੱਸ ਦਈਏ ਇਸ ਸਾਲ ਬਜਟ ਅਜਿਹੇ ਸਮੇਂ ਪੇਸ਼ ਕੀਤਾ ਜਾਵੇਗਾ ਜਦੋਂ ਆਰਥਿਕਤਾ ਵਿੱਚ ਨਿਰੰਤਰ ਮੰਦੀ ਅਤੇ ਕਮਜ਼ੋਰ ਮੰਗ ਦੇ ਵਿਚਾਲੇ ਵਿਕਾਸ ਛੇ ਸਾਲਾਂ ਦੇ ਹੇਠਲੇ ਪੱਧਰ ਤੇ ਆ ਗਿਆ ਹੈ।

Image result for nirmala sitharaman

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਕੈਲੰਡਰ ਅਨੁਸਾਰ 1 ਫਰਵਰੀ ਨੂੰ ਸਵੇਰੇ 11 ਵਜੇ ਕੇਂਦਰੀ ਬਜਟ ਪੇਸ਼ ਕਰਨਗੇ।

Leave a Reply

Your email address will not be published. Required fields are marked *