ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਨਾਭਾ ਦੇ ਪਿੰਡ ਸਮਲਾ ‘ਚ ਰਹਿਣ ਵਾਲੇ ਜਗਦੀਪ ਸਿੰਘ ਦਾ 2018 ‘ਚ ਡੇਰਾਬੱਸੀ ਦੇ ਪਿੰਡ ਡਕੌਲੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ‘ਚ ਬੰਨਿਆ ਸੀ। ਵਿਆਹ ਦੇ 15 ਦਿਨਾਂ ਬਾਅਦ ਮਾਮੂਲੀ ਘਰੇਲੂ ਝਗੜਾ ਹੋਇਆ ਤੇ ਉਹ ਆਪਣੇ ਮਾਪਿਆ ਘਰ ਪਰਤ ਗਈ। ਇਸ ਖਿਲਾਫ਼ ਨਵੀਂ ਵਿਆਹੀ ਔਰਤ ਨੇ ਪੁਲਿਸ ਮਾਮਲਾ ਦਰਜ ਕਰਾਇਆ ਅਤੇ 1 ਲੱਖ ਦੀ ਨਕਦੀ ਲੈ ਕੇ ਸਮਝੋਤਾ ਕਰ ਲਿਆ।
ਜਦੋਂ ਇਸ ਦੀ ਜਗਦੀਪ ਸਿੰਘ ਨੇ ਆਪਣੇ ਪਧੱਰ ‘ਤੇ ਤਫਤੀਸ਼ ਕੀਤੀ ਤਾਂ ਪਤਾ ਚਲਿਆ ਕਿ, ਮਨਪ੍ਰੀਤ ਪਹਿਲਾਂ ਵੀ ਨਾਮ ਬਦਲ ਕੇ ਕਈ ਵਿਆਹ ਕਰਾ ਕੇ ਲੱਖਾਂ ਦੀ ਠੱਗੀ ਕਰ ਚੁੱਕੀ ਹੈ। ਜਗਦੀਪ ਨੇ ਇਸ ਦੀ ਸ਼ਿਕਾਇਤ ਐਸਐਸਪੀ ਨੂੰ ਦਿੱਤੀ। ਜਾਂਚ ਤੋਂ ਬਾਅਦ ਪੁਲਿਸ ਨੇ ਲੁੱਟਮਾਰ ਦੀ ਪਤਨੀ ਮਨਪ੍ਰੀਤ, ਉਸ ਦੇ ਭਰਾ ਕਾਲਾ ਸਿੰਘ, ਮਾਂ ਬਲਜੀਤ ਕੌਰ ਅਤੇ ਪਿਤਾ ਬੀਰ ਸਿੰਘ ਖਿਲਾਫ਼ ਮਾਮਲਾ ਮਾਮਲਾ ਦਰਜ ਕਰਾਇਆ ਹੈ। ਜਗਦੀਪ ਨੇ ਦੱਸਿਆ ਕਿ, ਆਪਣੀ ਪਹਿਲੀ ਪਤਨੀ ਤੋਂ ਤਲਾਕ ਤੋਂ ਬਾਅਦ ਉਸਨੇ ਮਨਪ੍ਰੀਤ ਨਾਲ ਵਿਆਹ ਕਰਵਾ ਲਿਆ ਸੀ। ਜਗਦੀਪ ਦਾ ਆਪਣੀ ਪਹਿਲੀ ਪਤਨੀ ਤੋਂ ਇੱਕ ਪੁੱਤਰ ਸੀ। ਇੱਥੇ ਮਨਪ੍ਰੀਤ ਦੇ ਮਾਪਿਆਂ ਨੇ ਦੱਸਿਆ ਕਿ, ਉਸ ਦਾ ਵੀ ਤਲਾਕ ਹੋ ਗਿਆ ਹੈ। ਵਿਆਹ ਤੋਂ ਪਹਿਲਾਂ ਮਨਪ੍ਰੀਤ ਨੇ ਭਰੋਸਾ ਦਿਵਾਇਆ ਕਿ, ਉਹ ਜਗਦੀਪ ਦੇ ਬੇਟੇ ਨੂੰ ਆਪਣੇ ਬੇਟੇ ਵਾਂਗ ਪਿਆਰ ਕਰੇਗੀ।
ਦੋਵਾਂ ਨੇ ਕੁਝ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਗੁਰਦੁਆਰਾ ਸਾਹਿਬ ‘ਚ ਵਿਆਹ ਕਰਵਾ ਲਿਆ। ਵਿਆਹ ਦੇ 15 ਦਿਨਾਂ ਬਾਅਦ ਹੀ ਮਨਪ੍ਰੀਤ ਨੇ ਇਹ ਕਹਿ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਕਿ, ਉਹ ਪਿੰਡ-ਦਿਹਾਤੀ ਵਿੱਚ ਨਹੀਂ ਰਹਿ ਸਕਦੀ। ਜਗਦੀਪ ਨੇ ਦੱਸਿਆ ਕਿ ਉਹ ਪਹਿਲਾਂ ਵੀ ਆਪਣਾ ਨਾਮ ਬਦਲ ਕੇ 3 ਵਾਰ ਵਿਆਹ ਕਰਵਾ ਚੁੱਕੀ ਹੈ।
ਬੱਚੇ ਦੋ ਦੱਸਿਆ ਇੱਕ, ਜਮੀਨ ਵੇਚ ਕੀਤਾ ਸਮਝੋਤਾ
ਜਗਦੀਪ ਸਿੰਘ ਨੇ ਦੱਸਿਆ ਕਿ, ਵਿਆਹ ਦੇ ਸਮੇਂ ਸਹੁਰੇ ਪਰਿਵਾਰ ਨੇ ਆਪਣੀ ਧੀ ਦੇ ਪਹਿਲੇ ਵਿਆਹ ਤੋਂ ਇੱਕ ਬੱਚੇ ਬਾਰੇ ਜਾਣਕਾਰੀ ਦਿੱਤੀ ਸੀ, ਪਰ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮਨਪ੍ਰੀਤ ਕੌਰੇ ਦੇ ਦੋ ਬੱਚੇ ਹਨ। ਜਗਦੀਪ ਨੇ ਦੱਸਿਆ ਕਿ, ਮਨਪ੍ਰੀਤ ਦਾ ਵਿਆਹ ਸਰਹਿੰਦ ਦੇ ਪਿੰਡ ਚਨਾਲੇਨ ਵਿੱਚ ਵੀ ਹੋਇਆ ਸੀ। ਉਸ ਨੇ ਉਥੇ ਪੀੜਤ ਪਰਿਵਾਰ ਨੂੰ ਵੀ ਧੋਖਾ ਦਿੱਤਾ। ਪਰਿਵਾਰ ਨੇ ਸਮਝੋਤੇ ਲਈ 3.5 ਲੱਖ ਰੁਪਏ ਦੇਣ ਲਈ ਆਪਣੀ ਜ਼ਮੀਨ ਵੀ ਵੇਚੀ ਸੀ।


