ਪੰਜਾਬ ਸਰਕਾਰ ਦਾ ਉਪਰਾਲਾ, ਆਉਂਣਾ-ਜਾਉਂਣਾ ਸਭਨਾ ਦਾ ਹੋਵੇ ਸੁਖਾਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਹਾਂਜੀ ਪੰਜਾਬ ਸਰਕਾਰ ਦਾ ਇੱਕ ਨਵਾਂ ਉਪਰਾਲਾ ਛੇਤੀ ਹੀ ਦੇਖਣ ਨੂੰ ਮਿਲੇਗਾ, ਜਦੋਂ ਇਲੈਕਟ੍ਰਿਕ ਬੱਸਾਂ ਅਤੇ ਨਿੱਜੀ ਵਾਹਨ ਪੰਜਾਬ ਦੀਆਂ ਸੜਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਹਾਂਜੀ ਪੰਜਾਬ ਸਰਕਾਰ ਦਾ ਇੱਕ ਨਵਾਂ ਉਪਰਾਲਾ ਛੇਤੀ ਹੀ ਦੇਖਣ ਨੂੰ ਮਿਲੇਗਾ, ਜਦੋਂ ਇਲੈਕਟ੍ਰਿਕ ਬੱਸਾਂ ਅਤੇ ਨਿੱਜੀ ਵਾਹਨ ਪੰਜਾਬ ਦੀਆਂ ਸੜਕਾਂ ‘ਤੇ ਦੌੜਦੇ ਦਿਖਾਈ ਦੇਣਗੇ। ਇਸ ਲਈ ਪੰਜਾਬ ਸਰਕਾਰ ਨੇ ਤਿਆਰੀਆਂ ਵੀ ਪੂਰੀ ਕਰ ਲਈ ਹੈਂ। ਨਾਲ ਹੀ ਦੱਸ ਦਈਏ ਨਵੇਂ ਇਲੈਕਟ੍ਰਿਕ ਵਾਹਨਾਂ ਨੂੰ ਖਰੀਦਣ ਵਾਲੇ ਲੋਕਾਂ ਨੂੰ ਕਈ ਨਵੀਂ ਸੁਵਿਧਾਵਾਂ ਅਤੇ ਛੋਟਾਂ ਵੀ ਦਿੱਤੀਆਂ ਜਾਣਗੀਆਂ, ਜਿਸ ਲਈ ਪੰਜਾਬ  ਸਰਕਾਰ ਨੇ ਆਪਣੀ ਪੰਜਾਬ ਇਲੈਕਟ੍ਰਿਕ ਵਾਹਨ ਨੀਤੀ ਵੀ ਤਿਆਰ ਕੀਤੀ ਹੈ। ਇਨ੍ਹਾਂ ਵਾਹਨਾਂ ਨੂੰ ਖਰੀਦਣ ਵਾਲਿਆਂ ਨੂੰ ਪੂਰੇ ਮੋਟਰ ਵਾਹਨ ਰੋਡ ਟੈਕਸ ਤੋਂ ਪੰਜ ਸਾਲਾਂ ਲਈ ਵਿਸ਼ੇਸ਼ ਛੋਟ ਹੋਵੇਗੀ। ਨਾਲ ਹੀ ਵਪਾਰਕ ਵਾਹਨਾਂ ਲਈ ਪਰਮਿਟ ਫੀਸਾਂ ਮੁਆਫ਼ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ।

cm captain

ਇਹ ਸਭ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਵਾਹਨਾਂ ਨੂੰ ਖਰੀਦਣ ਲਈ ਉਤਸ਼ਾਹਤ ਕੀਤਾ ਜਾ ਸਕੇ। ਵਿਭਾਗ ਨੇ ਇਹ ਕਦਮ ਪੰਜਾਬ ਵਿੱਚ ਖਾਸ ਕਰਕੇ ਸਰਦੀਆਂ ਦੌਰਾਨ ਹਵਾ ਦੀ ਗੁਣਵਤਾ ਦੇ ਮੱਦੇਨਜ਼ਰ ਚੁੱਕਿਆ ਹੈ।ਪੰਜਾਬ ਦੇ ਵਾਹਨਾਂ ਦਾ ਸਭ ਤੋਂ ਵੱਧ ਬੋਝ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਹੈ। ਇਹਨਾਂ ਵਿੱਚੋਂ ਬਹੁਤ ਸਾਰੀਆਂ ਥਾਵਾਂ ਤੇ, ਜਿੱਥੇ ਵਧੇਰੇ ਉਦਯੋਗਿਕ ਵਾਹਨ, ਉਦਯੋਗਿਕ ਇਕਾਈਆਂ ਹਨ।  

25 ਪ੍ਰਤੀਸ਼ਤ ਬੱਸਾਂ ‘ਚ ਕੀਤੀ ਜਾਵੇਗੀ ਤਬਦੀਲੀ

ਨੀਤੀ ਤਹਿਤ ਡੀਜ਼ਲ ਦੀਆਂ 25% ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਸਮੇਂ ਵਿਭਾਗ ਕੋਲ 90% ਡੀਜ਼ਲ ਬੱਸਾਂ ਹਨ। ਉੱਥੇ ਹੀ ਟਰਾਂਸਪੋਰਟ ਵਿਭਾਗ ਨੇ ਅਜਿਹੇ ਰੂਟ ਵੀ ਚੁਣੇ ਹਨ, ਜਿੱਥੇ ਇਲੈਕਟ੍ਰਿਕ ਬੱਸਾਂ ਚਲਾਈਆਂ ਜਾ ਸਕਦੀਆਂ ਹਨ। ਇਨ੍ਹਾਂ ਵਾਹਨਾਂ ਨੂੰ ਰੀਚਾਰਜ ਕਰਨ ਲਈ ਪੈਟਰੋਲ ਪੰਪਾਂ ‘ਤੇ ਚਾਰਜਿੰਗ ਪੁਆਇੰਟ ਲਗਾਉਣ  ‘ਤੇ ਵਿਚਾਰ ਵੀ ਕੀਤਾ ਜਾ ਰਿਹਾ ਹੈ।

 ਸੂਬਾ ਪੱਧਰੀ ਕਮੇਟੀ ਕਰੇਗੀ ਨਿਗਰਾਨੀ

ਇਸ ਲਈ ਟਰਾਂਸਪੋਰਟ ਵਿਭਾਗ ਇੱਕ ਇਲੈਕਟ੍ਰਿਕ ਵਾਹਨ ਸੈੱਲ ਬਣਾਏਗਾ, ਜਿਸ ‘ਚ ਚੀਫ਼ ਇਲੈਕਟ੍ਰਿਕ ਵਹੀਕਲ ਅਫਸਰ ਹੋਵੇਗਾ। ਇਸ ਤੋਂ ਇਲਾਵਾ, ਰਾਜ ਪੱਧਰੀ ਕਮੇਟੀ ਇਸਦੀ ਨਿਗਰਾਨੀ ਕਰੇਗੀ। ਦੱਸ ਦਈਏ 5 ਸਾਲਾਂ ਵਿੱਚ, ਰਾਜ ਵਿੱਚ ਦੋ ਪਹੀਆ ਵਾਹਨਾਂ ਵਿੱਚੋਂ 76% ਰਜਿਸਟਰਡ ਹੋ ਚੁੱਕੇ ਹਨ, ਜਦੋਂਕਿ ਸਰਕਾਰ ਦਾ ਟੀਚਾ ਹੈ ਕਿ 25% ਬੈਟਰੀ ਨਾਲ ਚੱਲਣ ਵਾਲੇ ਵਾਹਨ ਹੋਣ। 

Image result for Buses In Petrol Pump

ਗਰੀਨ ਨੰਬਰ ਪਲੇਟਾਂ ਵਾਲੇ ਵਾਹਨਾਂ ਨੂੰ ਟੋਲ ਤੋਂ ਮਿਲੇਗੀ ਰਾਹਤ

ਕੇਂਦਰ ਸਰਕਾਰ ਦੀ ਨੀਤੀ ਇਹ ਵੀ ਕਹਿੰਦੀ ਹੈ ਕਿ, ਸਾਰੇ ਨਵੇਂ ਇਲੈਕਟ੍ਰਿਕ ਵਾਹਨਾਂ ਦੇ ਵਪਾਰਕ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਪੀਲੇ ਹੋਣਗੇ ਅਤੇ ਹਰੇ ਰੰਗ ਦੀਆਂ ਨੰਬਰ ਪਲੇਟਾਂ ਹੋਣਗੀਆਂ। ਸਿਰਫ ਇੰਨਾ ਹੀ ਨਹੀਂ, ਸਰਕਾਰ ਦਾ ਦਾਅਵਾ ਹੈ ਕਿ, ਗ੍ਰੀਨ ਨੰਬਰ ਪਲੇਟਾਂ ਵਾਹਨਾਂ ਨੂੰ ਟੋਲ ਪਲਾਜ਼ਾ ‘ਤੇ ਟੋਲ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਇਨ੍ਹਾਂ ਹਰੇ ਨੰਬਰ ਪਲੇਟ ਵਾਹਨਾਂ ਨੂੰ ਟੋਲ ਪਲਾਜ਼ਾ ‘ਤੇ ਟੌਲ ਤੋਂ ਛੋਟ ਦਿੱਤੀ ਜਾਵੇਗੀ।

 

Leave a Reply

Your email address will not be published. Required fields are marked *