532 ਕਿੱਲੋ ਹੈਰੋਇਨ ਮਾਮਲਾ: ਆਰੋਪੀ ਦੀ ਨਿਸ਼ਾਨਦੇਹੀ ‘ਤੇ ਵੱਡੀ ਮਾਤਰਾ ‘ਚ ਹਵਾਲਾ ਰਾਸ਼ੀ ਬਰਾਮਦ

ਮੋਹਾਲੀ (11 ਜਨਵਰੀ)ਅਟਾਰੀ ਬਾਰਡਰ ‘ਤੇ ਨਮਕ ਦੀਆਂ ਬੋਰੀਆਂ ‘ਚ ਛੁਪਾਕੇ ਭਾਰਤ ਸਮਗਲ ਕੀਤੀ ਜਾ ਰਹੀ ਹੁਣ ਤੱਕ ਦੇ ਸਭ ਤੋਂ ਵੱਡੀ 532 ਕਿੱਲੋ ਹੈਰੋਇਨ ਦੇ…

ਮੋਹਾਲੀ (11 ਜਨਵਰੀ)ਅਟਾਰੀ ਬਾਰਡਰ ‘ਤੇ ਨਮਕ ਦੀਆਂ ਬੋਰੀਆਂ ‘ਚ ਛੁਪਾਕੇ ਭਾਰਤ ਸਮਗਲ ਕੀਤੀ ਜਾ ਰਹੀ ਹੁਣ ਤੱਕ ਦੇ ਸਭ ਤੋਂ ਵੱਡੀ 532 ਕਿੱਲੋ ਹੈਰੋਇਨ ਦੇ ਮਾਮਲੇ ਵਿੱਚ ਮੋਹਾਲੀ ਦੀ ਐੱਨਆਈਏ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਆਰੋਪੀ ਅਮਿਤ ਗੰਭੀਰ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਐੱਨਆਈਏ ਦੀ ਟੀਮ ਵੱਲੋਂ ਵੱਡੇ ਖ਼ੁਲਾਸੇ ਕੀਤੇ ਗਏ।

ਬੀਤੀ ਰਾਤ ਮੁਲਜ਼ਮ ਨੇ ਦੱਸਿਆ ਕਿ ਉਸਨੇ ਕਿੱਥੇ-ਕਿੱਥੇ  ਹਵਾਲਾ ਦਾ ਪੈਸਾ ਰੱਖਿਆ ਹੈ, ਜਿਸ ਤੋਂ ਬਾਅਦ ਐੱਨਆਈਏ ਦੀ ਟੀਮ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਛਾਪੇਮਾਰੀ ਕਰ ਹਵਾਲਾ ਦਾ ਪੈਸਾ ਜ਼ਬਤ ਕੀਤਾ ਗਿਆ। ਇਸ ਦੇ ਨਾਲ ਹੀ ਬਹੁਤ ਵੱਡੀ ਤਾਦਾਦ ਵਿੱਚ ਕਾਗਜ਼ਾਤ ਵੀ ਜ਼ਬਤ ਕੀਤੇ ਗਏ। ਜਿਕਰੇਖਾਸ ਹੈ ਕਿ ਅਦਾਲਤ ਵੱਲੋਂ ਇਸ ਮੁਲਜ਼ਮ ਨੂੰ ਐੱਨਆਈਏ ਦੀ ਮੰਗ ‘ਤੇ 10 ਦਿਨ ਦੇ ਹੋਰ ਰਿਮਾਂਡ ਉੱਤੇ ਭੇਜ ਦਿੱਤਾ ਹੈ ਤਾਂ ਕਿ ਇਸ ਤੋਂ ਹੋਰ ਵੀ ਖ਼ੁਲਾਸੇ ਕਰਵਾਏ ਜਾ ਸਕਣ। ਦੱਸ ਦਈਏ ਕਿ ਇਸ ਮਾਮਲੇ ਵਿੱਚ ਐੱਨਆਈਏ ਟੀਮ ਹੁਣ ਤੱਕ 10 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਵੀ ਦਾਖ਼ਿਲ ਕਰ ਚੁੱਕੀ ਹੈ।

ਇੱਥੇ ਵਰਣਨਯੋਗ ਹੈ ਕਿ 29 ਜੂਨ ਨੂੰ ਅਟਾਰੀ ਵਿੱਚ ਕਸਟਮ ਵਿਭਾਗ ਵੱਲੋਂ ਇੱਕ ਟਰੱਕ ਦੀ ਜਾਂਚ ਦੌਰਾਨ ਲੂਣ ਦੀਆਂ ਬੋਰੀਆਂ ਵਿੱਚੋਂ 532 ਕਿੱਲੋ ਹੈਰੋਇਨ ਬਰਾਮਦ ਹੋਈ ਸੀ। ਇਸ ਮਾਮਲੇ ‘ਤੇ ਕਾਰਵਾਈ ਕਰਦਿਆਂ ਕਸਟਮ ਵਿਭਾਗ ਨੇ ਟਰੱਕ ਦੇ ਮਾਲਕ, ਲੂਣ ਮੰਗਵਾਉਣ ਵਾਲੇ ਵਪਾਰੀ ਸਮੇਤ ਦਰਜਨ ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

ਐਨੀ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਣ ਤੋਂ ਬਾਅਦ ਪੂਰੇ ਮੁਲਕ ਵਿੱਚ ਹੜਕੰਪ ਮਚ ਗਿਆ ਸੀ। ਇਸ ਤੋਂ ਬਾਅਦ ਇਸ ਵੱਡੀ ਤਸਕਰੀ ਉਤੇ ਦੇਸ਼ ਦੀਆਂ ਸਾਰੀਆਂ ਖੂਫੀਆ ਤੇ ਜਾਂਚ ਏਜੰਸੀਆਂ ਨੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਜੋ ਕਿ ਹਾਲੇ ਵੀ ਲਗਾਤਾਰ ਜਾਰੀ ਹੈ। ਵਿਸ਼ੇਸ਼ ਜਾਂਚ ਟੀਮਾਂ ਪੂਰੀ ਜਾਂਚ ਪੜ੍ਹਤਾਲ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦੇਣ ਚਾਹੁੰਦੀਆਂ। ਇਸੇ ਦੇ ਚਲਦਿਆਂ ਹੁਣ ਹਵਾਲਾ ਰਾਸ਼ੀ ਵੀ ਬਰਾਮਦ ਹੋਈ ਹੈ।

Leave a Reply

Your email address will not be published. Required fields are marked *