ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮਾਰਚ 2018 ਵਿੱਚ ਗਲਤੀ ਨਾਲ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦਾ ਮੁਬਾਸ਼ਰ ਬਿਲਾਲ ਉਰਫ ਮੁਬਾਰਕ (16) ਡੇਢ ਸਾਲ ਤੋਂ ਹੁਸ਼ਿਆਰਪੁਰ ਦੇ ਜੁਵੇਨਾਈਲ ਹੋਮ ਵਿੱਚ ਬੰਦ ਸੀ। ਹੁਣ, ਉਸ ਦੀ 14 ਜਨਵਰੀ ਦੀ ਵਾਪਸੀ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ, ਪੰਜਾਬ ਦੇ ਵਧੀਕ ਮੁੱਖ ਸਕੱਤਰ ਨੇ ਗ੍ਰਹਿ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਬਿਲਾਲ ਦੀ ਰਿਹਾਈ ਦਾ ਆਦੇਸ਼ ਦਿੱਤਾ ਹੈ। ਇਹ ਬਠਿੰਡਾ ਦੇ ਐਡਵੋਕੇਟ ਹਰਪਾਲ ਖਾਰਾ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਗੁਰਪ੍ਰੀਤ ਸਿੰਘ ਸੰਧੂ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ। ਅਦਾਲਤ ਨੇ ਮੰਨਿਆ ਸੀ ਕਿ, ਬੱਚਾ ਗਲਤਫਹਿਮੀ ਵਿੱਚ ਭਾਰਤੀ ਸਰਹੱਦ ‘ਚ ਆਇਆ ਸੀ।
ਖੇਮਕਰਨ ਥਾਣੇ ‘ਚ ਦਰਜ ਕੀਤਾ ਗਿਆ ਸੀ ਕੇਸ
ਦੱਸ ਦੇਈਏ ਕਿ, ਘਟਨਾ ਵਾਲੇ ਦਿਨ ਬਿਲਾਲ ਸਰਹੱਦ ‘ਤੇ ਬਿਨਾਂ ਪਾਸਪੋਰਟ ਦੇ ਭਾਰਤ ਵਿੱਚ ਦਾਖਲ ਹੋਇਆ ਸੀ, ਜਿਸ ਨੂੰ ਸੁਰੱਖਿਆ ਬਲਾਂ ਨੇ ਘੁਸਪੈਠ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। 1 ਮਾਰਚ 2018 ਨੂੰ ਉਸ ਖ਼ਿਲਾਫ਼ ਤਰਨਤਾਰਨ ਦੇ ਖੇਮਕਰਨ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਅਤੇ ਉਸਨੂੰ ਹੁਸ਼ਿਆਰਪੁਰ ਜੁਵੇਨਾਈਲ ਹੋਮ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਿਲਾਲ ਨੂੰ ਵਾਪਸ ਪਾਕਿਸਤਾਨ ਭੇਜਣ ਦੇ ਦਸਤਾਵੇਜ਼ ਪੂਰੇ ਹੋ ਗਏ ਹਨ ਅਤੇ ਇਸ ਨੂੰ ਅਗਲੇ ਹਫ਼ਤੇ ਪਾਕਿਸਤਾਨ ਭੇਜਿਆ ਜਾਵੇਗਾ।
ਬੇਟੇ ਦੀ ਚਾਹ ‘ਚ ਤਰਸ ਰਹੀਆਂ ਨੇ ਅੱਖਾਂ
ਬਿਲਾਲ ਦੇ ਪਿਤਾ ਅਕਬਰ ਨੇ ਦੱਸਿਆ ਕਿ, ਉਹ ਵੀ ਇਨ੍ਹੀਂ ਦਿਨੀਂ ਬੇਟੇ ਦੀ ਫਿਕਰ ‘ਚ ਬਿਮਾਰ ਰਹਿੰਦੇ ਹੈ। ਬਿਲਾਲ ਦੀ ਮਾਂ ਹਰ ਵੇਲੇ ਕਹਿੰਦੀ ਹੈ ਕਿ, ਉਸਦੇ ਮਰਨ ਤੋਂ ਪਹਿਲਾਂ ਉਸ ਦੀ ਆਪਣੇ ਪੁੱਤਰ ਨਾਲ ਮੁਲਾਕਾਤ ਕਰ ਦਿਓ। ਜਦੋਂ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲ੍ਹਿਆ ਹੈ, ਉਦੋਂ ਤੋਂ ਬੇਟੇ ਦੀ ਚਾਹ ‘ਚ ਤਰਸ ਰਹੀਆਂ ਮਾਪਿਆਂ ਦੀ ਅੱਖਾਂ,ਅਕਸਰ ਬੇਟੇ ਬਿਲਾਲ ਦੀ ਤਸਵੀਰ ਆਪਣੇ ਹੱਥਾਂ ਵਿਚ ਲੈਂਕੇ ਹਨ ਗੁਰਦੁਆਰਾ ਸਾਹਿਬ ਜਾਂਦੇ ਹਨ ਅਤੇ ਹਰ ਆਉਂਦੇ-ਜਾਉਂਦੇ ਤੋਂ ਉਸ ਬਾਰੇ ਪੁੱਛਦੇ ਹਨ।

