AAP ਨੇ 5 ਸਾਲਾਂ ‘ਚ 20 ਹਜ਼ਾਰ ਨਵੇਂ ਕਲਾਸਰੂਮ ਦੀ ਉਸਾਰੀ ਕਰਾਈ : ਅਰਵਿੰਦ ਕੇਜਰੀਵਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ‘ਆਪ’ ਸਰਕਾਰ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ‘ਆਪ’ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਲਗਭਗ 20,000 ਨਵੇਂ ਕਲਾਸਰੂਮਾਂ ਦਾ ਨਿਰਮਾਣ ਕੀਤਾ ਹੈ।

arvind kejriwal

ਵੀਰਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ “ਲੋਕਾਂ ਨੂੰ ਫੈਸਲਾ ਕਰਨਾ ਪਏਗਾ ਕਿ ਉਨ੍ਹਾਂ ਲਈ ਸ਼ਾਸਨ ਦਾ ਕਿਹੜਾ ਮਾਡਲ ਸਭ ਤੋਂ ਉੱਤਮ ਹੈ। ਭਾਵੇਂ ਉਹ ਭਾਜਪਾ ਦੇ ਸ਼ਾਸਨ ਦੇ ਮਾਡਲ ਦੀ ਚੋਣ ਕਰਨ, ਜਿਸ ‘ਚ 109 ਐਮਸੀਡੀ ਸਕੂਲ 9 ਸਾਲਾਂ ਵਿੱਚ ਬੰਦ ਕੀਤੇ ਗਏ ਸਨ ਜਾਂ ‘ਆਪ’ ਸਰਕਾਰ ਦਾ ਮਾਡਲ ਜਿਸ ਤਹਿਤ ਅਸੀਂ ਪਿਛਲੇ 5 ਸਾਲਾਂ ‘ਚ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 20,000 ਨਵੇਂ ਕਲਾਸਰੂਮ ਦੀ ਉਸਾਰੀ ਕਰਾਈ, ”।

ਅੱਗੇ ਕੇਜਰੀਵਾਲ ਨੇ ਕਿਹਾ “ਸਾਡੀ ਸਰਕਾਰ ਨੇ 20,000 ਨਵੇਂ ਕਲਾਸਰੂਮ ਖੋਲ੍ਹੇ ਹਨ, ਜੋ 500 ਨਵੇਂ ਸਕੂਲ ਖੋਲ੍ਹਣ ਦੇ ਬਰਾਬਰ ਹਨ,”। ਉਨ੍ਹਾਂ ਕਿਹਾ, “ਐਮਸੀਡੀ ਸਕੂਲਾਂ ਦਾ ਪੰਜਵੀਂ ਜਮਾਤ ਦਾ ਵਿਦਿਆਰਥੀ ਹਿੰਦੀ ਦਾ ਸਧਾਰਨ ਪਾਠ ਨਹੀਂ ਪੜ੍ਹ ਸਕਦਾ, ਜਦੋਂਕਿ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨਾਲੋਂ ਚੰਗੇ ਹਨ।”

ਚੋਣ ਕਮਿਸ਼ਨ ਨੇ ਘੋਸ਼ਣਾ ਕੀਤੀ ਹੈ ਕਿ, ਰਾਸ਼ਟਰੀ ਰਾਜਧਾਨੀ ‘ਚ ਵਿਧਾਨ ਸਭਾ ਚੋਣਾਂ 8 ਫਰਵਰੀ ਨੂੰ ਹੋਣਗੀਆਂ। ਚੋਣ ਨੋਟੀਫਿਕੇਸ਼ਨ 12 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ। ਉਮੀਦਵਾਰਾਂ ਦੀ ਨਾਮਜ਼ਦਗੀ ਦੀ ਅੰਤਿਮ ਮਿਤੀ 21 ਜਨਵਰੀ ਹੈ। ਨਾਮਜ਼ਦਗੀਆਂ ਦੀ ਪੜਤਾਲ 22 ਜਨਵਰੀ ਨੂੰ ਹੋਵੇਗੀ। ਉਮੀਦਵਾਰੀ ਵਾਪਸ ਲੈਣ ਦੀ ਅੰਤਿਮ ਮਿਤੀ 24 ਜਨਵਰੀ ਹੈ।

  

Leave a Reply

Your email address will not be published. Required fields are marked *