ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਐਤਵਾਰ ਨੂੰ ਹੋਈ ਗੁੰਡਾਗਰਦੀ ਤੋਂ ਬਾਅਦ ਇਸ ਘਟਨਾਕ੍ਰਮ ਦੀ ਪੂਰੇ ਦੇਸ਼ ਵੀ ਨਿੰਦਾ ਹੋ ਰਹੀ ਹੈ। ਇਸ ਘਟਨਾਕ੍ਰਮ ਦੇ ਰੋਸ ਵਜੋਂ ਮਹਾਰਾਸਟਰਾਂ ਦੇ ਗੇਟ ਵੇਅ ਆਫ ਇੰਡੀਆ ਵਿਖੇ ਹੋਏ ਪ੍ਰਦਰਸ਼ਨ ਵਿੱਚ ਇੱਕ ਕੁੜੀ ਦੁਆਰਾ ਫ੍ਰੀ ਕਸ਼ਮੀਰ ਲਿਖਿਆ ਪੋਸਟਰ ਵਿਖਾਉਣ ਤੇ ਹੰਗਾਮਾ ਖੜ੍ਹਾ ਹੋ ਗਿਆ ਹੈ। ਇਸ ਮੁੱਦੇ ‘ਤੇ ਮਹਾਰਾਸ਼ਟਰ ਸਰਕਾਰ ਅਤੇ ਵਿਰੋਧੀ ਧਿਰਾਂ ਕਾਫੀ ਸਰਗਰਮ ਨਜ਼ਰ ਆ ਰਹੀਆਂ ਹਨ।
ਇਸ ਮਾਮਲੇ ‘ਤੇ ਅਦਾਕਾਰ ਅਨੁਪਮ ਖੇਰ ਨੇ ਰੋਸ ਜਾਹਿਰ ਕਰਦਿਆਂ ਆਪਣੇ ਟਵਿਟਰ ਹੈਡਲ ਜ਼ਰੀਏ ਟਵੀਟ ਕੀਤਾ ਹੈ ਕਿ, ਮੁੰਬਈ ਵਿੱਚ ਜੇਐਨਯੂ ਹਿੰਸਾ ਦੇ ਖਿਲਾਫ਼ ਪ੍ਰਦਰਸ਼ਨ ਵਿੱਚ ਇਹ ਪੋਸਟਰ ਕਿਉਂ ਦਿਖਾਇਆ ਜਾ ਰਿਹਾ ਹੈ? ਕੀ ਇਸ ਰੈਲੀ ਵਿੱਚ ਮੌਜੂਦ ਕਿਸੇ ਵੀ ਵਿਅਕਤੀ ਨੂੰ ਇਸ ਤਖ਼ਤੀ ਉੱਪਰ ਇਤਰਾਜ਼ ਹੈ? ਜੇ ਨਹੀ ਤਾਂ ਮੈਨੂੰ ਮੁਆਫ ਕਰੋ ਇਹ ਵਿਦਿਆਰਥੀ ਅੰਦੋਲਨ ਨਹੀਂ। ਇਸਦਾ ਕੋਈ ਹੋਰ ਮੰਤਵ ਹੈ।
Why is this poster being displayed in Mumbai for the protest against violence in #JNU ? What is the connection? Has any responsible person in this rally objected to the presence of this placard? If not. Then I am sorry this is not a student’s agitation. This has different motive. pic.twitter.com/eNSfw1iRGE
— Anupam Kher (@AnupamPKher) January 6, 2020
ਇਸੇ ਪੋਸਟਰ ਵਿਵਾਦ ‘ਤੇ ਮਹਾਰਾਸ਼ਟਰਾ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆ ਟਵੀਟ ਕੀਤਾ ਹੈ, ਜਿਸ ‘ਚ ਲਿਖਿਆ ਕਿ, ਇਹ ਪ੍ਰਦਸ਼ਨ ਕਿਸ ਮੰਤਵ ਲਈ ਸਲੋਗਨ ਫ੍ਰੀ ਕਸ਼ਮੀਰ ਕਿਉ? ਤੁਸੀ ਇਸ ਤਰ੍ਹਾਂ ਦੇ ਵੱਖਵਾਦੀ ਤੱਤਾਂ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹੋ?
Protest is for what exactly?
Why slogans of “Free Kashmir”?
How can we tolerate such separatist elements in Mumbai?
‘Free Kashmir’ slogans by Azadi gang at 2km from CMO?
Uddhav ji are you going to tolerate this Free Kashmir Anti India campaign right under your nose???@OfficeofUT https://t.co/zkWRjxuTqA— Devendra Fadnavis (@Dev_Fadnavis) January 6, 2020
ਇਸ ਪੂਰੇ ਮਾਮਲੇ ‘ਤੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇੱਕ ਅਖਬਾਰ ਦੇ ਮਾਧਿਅਮ ਰਾਹੀਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ, ਮਹਾਰਾਸ਼ਟਰ ਪੁਲਿਸ ਫ੍ਰੀ ਕਸ਼ਮੀਰ ਪੋਸਟਰ ਦਿਖਾਉਣ ਵਾਲੀ ਲੜਕੀ ਖਿਲਾਫ਼ ਕਾਨੂੰਨੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ, ਗੇਟ ਵੇਅ ਕੋਈ ਪ੍ਰਦਰਸ਼ਨ ਦੀ ਜਗ੍ਹਾ ਨਹੀਂ। ਇਸ ਤੋਂ ਬਾਅਦ ਪੁਲਿਸ ਨੇ ਪ੍ਰਦਸ਼ਨ ਲਈ ਵਿਦਿਆਰਥੀ ਨੂੰ ਆਜਾਦ ਮੈਦਾਨ ਭੇਜ ਦਿੱਤਾ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨੁਸਾਰ “ਗੇਟ ਵੇਅ ਆਫ ਇੰਡੀਆ” ਇਕ ਟ੍ਰੈਫਿਕ ਭਰਪੂਰ ਜਗ੍ਹਾ ਹੈ। ਇਸ ਜਗ੍ਹਾ ਪ੍ਰਦਰਸ਼ਨ ਕਰਨਾ ਵਾਜਿਬ ਨਹੀਂ। ਇਸ ਤੋਂ ਇਲਾਵਾ ਅਨਿਲ ਦੇਸ਼ਮੁਖ ਅਨੁਸਾਰ ਮਹਾਰਾਸ਼ਟਰ ਪੁਲਿਸ ਨੇ ਪੋਸਟਰ ਜ਼ਰੀਏ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਲੜਕੀ ਦੀ ਪਛਾਣ ਕਰ ਲਈ ਹੈ। 37 ਸਾਲਾਂ ਤੇਜਲ ਪ੍ਰਭੂ ਉਰਫ਼ ਮਿਰਜਾ ਪ੍ਰਭੂ, ਇਹ ਪੇਸ਼ੇ ਵਜੋ ਇੱਕ ਕਵੀ ਅਤੇ ਕਹਾਣੀਕਾਰ ਹੈ।
ਦੱਸ ਦਈਏ ਕਿ ਐਤਵਾਰ ਨੂੰ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਕੁਝ ਨਕਾਬਪੋਸ਼ ਅਨਸਰਾਂ ਨੇ ਵਿਦਿਆਰਥੀਆਂ ਉੱਪਰ ਹਮਲਾ ਕਰ ਦਿੱਤਾ ਸੀ, ਜਿਸ ਵਿੱਚ JNUSU ਦੀ ਪ੍ਰਧਾਨ ਅਤੇ ਇੱਕ JNU ਅਧਿਆਪਕਾ ਸਮੇਤ ਕਈ ਲੋਕ ਜਖ਼ਮੀ ਹੋਏ ਸਨ। ਇਸ ਹਿੰਸਾ ਦੇ ਬਾਅਦ ਪੂਰੇ ਭਾਰਤ ਵਿੱਚੋ ਕਈ ਥਾਵਾਂ ਤੋਂ ਪ੍ਰਦਸ਼ਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਅਤੇ ਵਿਰੋਧੀ ਧਿਰ ਕਾਂਗਰਸ ਅਤੇ ਹੋਰਨਾਂ ਨੇਤਾਵਾਂ ਨੇ ਕੇਂਦਰ ਸਰਕਾਰ ਨੂੰ ਇਸ ਹਿੰਸਾ ਲਈ ਜਿੰਮੇਵਾਰ ਠਹਿਰਾਇਆ ਹੈ।

