ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ-ਸ਼੍ਰੀਲੰਕਾ ਵਿਚਾਲੇ ਪਹਿਲਾ ਟੀ-20 ਮੈਚ ਮੀਂਹ ਦੀ ਭੇਂਟ ਚੜ੍ਹਨ ਤੋਂ ਬਾਅਦ ਸੱਮੁਚੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਮੰਗਲਵਾਰ ਨੂੰ ਹੋਣ ਵਾਲੇ ਦੂਜੇ ਟੀ-20 ਮੈਚ ‘ਤੇ ਟਿਕੀਆਂ ਹੋਈਆਂ ਹਨ। ਦੱਸ ਦਈਏ ਕਿ ਇੰਦੋਰ ਵਿੱਚ ਹੋਣ ਜਾ ਰਹੇ ਦੂਜੇ ਟੀ-20 ਮੈਚ ‘ਤੇ ਮੌਸਮ ਬਹੁਤ ਹੀ ਮੇਹਰਬਾਨ ਰਹਿਣ ਵਾਲਾ ਹੈ। ਮੌਸਮ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਇੰਦੋਰ ‘ਚ ਮੀਂਹ ਪੈਂਣ ਦੀ ਕੋਈ ਸੰਭਾਵਨਾ ਨਹੀ ਹੈ ਪਰ ਕ੍ਰਿਕਟ ਮਾਹਿਰਾਂ ਅਨੁਸਾਰ ਮੈਚ ਬੇਹੱਦ ਖਾਸ ਰਹਿਣ ਵਾਲਾ ਹੈ। ਮੰਗਲਵਾਰ ਸ਼ਾਮੀ 7 ਵਜੇ ਸ਼ੁਰੂ ਹੋਣ ਵਾਲੇ ਇਸ ਮੈਚ ਨੂੰ ਦੇਖਣ ਲਈ ਕ੍ਰਿਕਟ ਪ੍ਰੇਮੀ ਉਤਸ਼ਾਹਿਤ ਹਨ।
Match Day!#TeamIndia will take on Sri Lanka in the 2nd T20I at the Holkar Stadium, Indore.
Live action starts at 7 PM IST.
Your predictions for the game? #INDvSL pic.twitter.com/MQC7aEFn76
— BCCI (@BCCI) January 7, 2020
ਕੀ ਕੁਝ ਰਹੇਗਾ ਖਾਸ
ਮੀਂਹ ਕਾਰਨ ਪਹਿਲਾ ਟੀ-20 ਮੈਚ ਰੱਦ ਹੋਣ ਕਾਰਨ ਕ੍ਰਿਕੇਟ ਪ੍ਰੇਮੀ ਦੇ ਚਿਹਰੀਆਂ ‘ਤੇ ਆਈ ਉਦਾਸੀ ਤੋਂ ਬਾਅਦ ਹੁਣ ਇੰਦੋਰ ‘ਚ ਹੋਣ ਵਾਲੇ ਦੂਜੇ ਟੀ-20 ਮੈਚ ਦਾ ਕ੍ਰਿਕਟ ਪ੍ਰੇਮੀਆਂ ਨੂੰ ਬੇਸਬਰੀ ਨਾਲ ਇੰਤਜਾਰ ਹੈ।
ਇਸ ਤੋ ਇਲਾਵਾ ਕੁਝ ਕ੍ਰਿਕਟ ਖਿਡਾਰੀ ‘ਤੇ ਦਰਸ਼ਕਾਂ ਦੀ ਖਾਸ ਨਜ਼ਰ ਰਹਿਣ ਵਾਲੀ ਹੈ, ਜਿਨ੍ਹਾਂ ਵਿੱਚ ਵਿਰਾਟ ਕੋਹਲੀ, ਸ਼ਿਖਰ ਧਵਨ, ਕੇਐਲ ਰਾਹੁਲ, ਜਸਪ੍ਰੀਤ ਬੁਮਰਾਹ ਅਤੇ ਏਜਲੀਓ ਮੈਥੀਉਜ ਕੁਸ਼ਲ ਪਰੇਰਾ ਮੁੱਖ ਹਨ। ਦੱਸ ਦਈਏ ਕਿ ਇਸ ਸੀਰੀਜ਼ ਦੌਰਾਨ ਭਾਰਤੀ ਟੀਮ ਦੇ ਦਿੱਗਜ਼ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨਹੀ ਖੇਡ ਰਹੇ। ਉਹਨਾਂ ਦੀ ਜਗ੍ਹਾ ਸ਼ਿਖਰ ਧਵਨ ਨੂੰ ਟੀਮ ਲਈ ਚੁਣਿਆ ਗਿਆ ਹੈ ਪਰ ਵਿਸ਼ਵ ਕੱਪ ‘ਚ ਰੋਹਿਤ ਸ਼ਰਮਾ ਦੀ ਥਾਂ ਪੱਕੀ ਹੋਣ ਕਾਰਨ ਰੋਹਿਤ ਦਾ ਸਲਾਮੀ ਬੱਲੇਬਾਜ਼ ਵਜੋਂ ਕੇਐਲ ਰਾਹੁਲ ਅਤੇ ਸ਼ਿਖਰ ਧਵਨ ਕੋਈ ਇੱਕ ਹੀ ਸਾਥ ਦੇ ਸਕਦਾ ਹੈ ਇਸ ਲਈ ਇਹਨਾਂ ਦੋਨਾਂ ਬੱਲੇਬਾਜਾਂ ਲਈ ਇਹ ਸੀਰੀਜ਼ ਅਹਿਮ ਰਹਿਣ ਵਾਲੀ ਹੈ।
ਉੱਧਰ ਦੂਜੇ ਪਾਸੇ ਵਿਰਾਟ ਕੋਹਲੀ ਦੇ ਦੌੜਾਂ ਦੀ ਜੇਕਰ ਗੱਲ ਕਰੀਏ ਤਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਅੰਕੜੇ ਲਗਭਗ ਬਰਾਬਰ ਹੁੰਦੇ ਹਨ। ਹੁਣ ਰੋਹਿਤ ਦੀ ਗੈਰ ਹਾਜ਼ਰੀ ਵਿੱਚ ਵਿਰਾਟ ਕੋਲ ਆਪਣੀ ਦੌੜਾਂ ਦੇ ਅੰਕੜੇ ਨੂੰ ਬੇਹਤਰ ਕਰਨ ਅਤੇ ਰੋਹਿਤ ਸ਼ਰਮਾ ਤੋਂ ਵੱਧ ਦੌੜਾਂ ਬਣਾਉਣ ਦਾ ਸੁਨਿਹਰੀ ਮੌਕਾ ਹੋਵੇਗਾ।
ਬੁਮਰਾਹ ਦੀ ਹੋਈ ਵਾਪਸੀ
2019 ਸਤੰਬਰ ‘ਚ ਆਖਰੀ ਵਾਰ ਖੇਡਣ ਵਾਲੇ ਜਸਪ੍ਰੀਤ ਬੁਮਰਾਹ ਦੀ ਟੀ-20 ਦੇ ਮੈਚ ਨਾਲ ਵਾਪਸੀ ਕਰਨ ਤੋਂ ਬਾਅਦ ਦਰਸ਼ਕ ਉਨ੍ਹਾਂ ਦੇ ਖੇਡ ਨੂੰ ਦੇਖਣ ਲਈ ਉਤਸ਼ਾਹਿਤ ਹਨ। ਆਪਣੇ ਟੀ-20 ਕਰੀਅਰ ਵਿੱਚ 42 ਮੈਚ ਖੇਡਣ ਵਾਲੇ ਬੁਮਰਾਹ ਨੇ ਹੁਣ ਤੱਕ 51 ਵਿਕਟਾਂ ਹਾਸਿਲ ਕੀਤੀਆਂ ਹਨ। ਦੂਜੇ ਪਾਸੇ ਜੇਕਰ ਸ਼੍ਰੀਲੰਕਾ ਟੀਮ ਦੀ ਗੱਲ ਕੀਤੀ ਜਾਵੇ ਤਾਂ ਲੇਸਾਥ ਮਲਿੰਗਾ ਦੀ ਕਪਤਾਨੀ ਹੇਠ ਮੈਦਾਨ ‘ਤੇ ਆਉਂਣ ਵਾਲੀ ਟੀਮ ਵਿੱਚ ਵੀ ਕਈ ਖਿਡਾਰੀ ਖਿੱਚ ਦਾ ਕੇਦਰ ਰਹਿਣ ਵਾਲੇ ਹਨ, ਜਿਨ੍ਹਾਂ ਵਿੱਚ ਏਂਜਲੀਓ ਮੈਥੀਉਜ ਅਤੇ ਕੁਸ਼ਲ ਪਰੇਰਾ ਦੋ ਮੁੱਖ ਚਿਹਰੇ ਹਨ। ਆਲ ਰਾਊਡਰ ਏਂਜੀਲੀਉ ਮੈਥੀਉਜ ਲੰਮੇ ਸਮੇਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਕਰਨ ਜਾ ਰਹੇ ਹਨ, ਜਦਕਿ ਕੁਸ਼ਲ ਪਰੇਰਾ ਨੂੰ ਸ਼੍ਰੀਲੰਕਾ ਦੀ ਟੀਮ ਦਾ ਮੈਚ ਜਿਤਾਉਣ ਵਾਲਾ ਖਿਡਾਰੀ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਸ਼ਪਸ਼ਟ ਨਹੀ ਹੈ ਕਿ, ਪਰੇਰਾ ਪਲੇਇੰਗ-11 ਵਿੱਚ ਖੇਡਣਗੇ ਜਾਂ ਨਹੀਂ ਪਰ 42 ਮੈਚਾਂ ਵਿੱਚ 135 ਦੀ ਔਸਤ ਨਾਲ 1171 ਦੌੜਾਂ ਬਣਾਉਣ ਵਾਲੇ ਪਰੇਰਾ ਨੇ ਦੋ ਸਾਲ ਪਹਿਲਾਂ ਇਸੇ ਇੰਦੋਰ ਸਟੇਡੀਅਮ ਵਿੱਚ 37 ਗੇਂਦਾਂ ‘ਚ 77 ਦੌੜਾਂ ਬਣਾਇਆਂ ਸਨ।
ਦੋਨਾਂ ਟੀਮਾਂ ਵਿਚਾਲੇ ਮੈਚਾਂ ਦਾ ਇਤਿਹਾਸ
ਭਾਰਤ ਅਤੇ ਸ਼੍ਰੀ ਲੰਕਾ ਵਿਚਾਲੇ ਮੈਚਾਂ ਦੇ ਇਤਿਹਾਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਟੀਮਾਂ ਹੁਣ ਤੱਕ 17 ਟੀ-20 ਮੈਚਾਂ ਵਿੱਚ ਆਹਮੋ-ਸਾਹਮਣੇ ਆ ਚੁਕੀਆਂ ਹਨ, ਜਿਨ੍ਹਾਂ ਵਿਚੋਂ 11 ਮੈਚਾਂ ‘ਤੇ ਭਾਰਤ ਨੇ ਜਿੱਤ ਦਰਜ ਕੀਤੀ ਹੈ ਅਤੇ 5 ਮੈਚਾਂ ‘ਤੇ ਸ਼੍ਰੀਲੰਕਾ ਕਾਬਜ ਰਿਹਾ ਹੈ, ਜਦਕਿ ਇੱਕ ਮੈਚ ਡਰਾਅ ਰਿਹਾ ਹੈ। ਇਸ ਤੋਂ ਇਲਾਵਾ ਇੰਦੋਰ ਸਟੇਡੀਅਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਗਰਾਉਂਡ ‘ਤੇ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੇਵਲ ਇਕ ਹੀ ਟੀ-20 ਮੈਚ ਹੋਇਆ ਹੈ, ਜਿਸ ‘ਚ ਭਾਰਤੀ ਟੀਮ ਨੇ ਜਿੱਤ ਦਰਜ ਕੀਤੀ ਹੈ।

