ਚੋਣ ਜਾਬਤਾ ਲੱਗਣ ਮਗਰੋਂ ਕੇਜਰੀਵਾਲ ਦਾ ਪਹਿਲਾ ਟਵੀਟ………

ਦਿੱਲੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। 8 ਫਰਵਰੀ ਨੂੰ ਹੋਣ ਜਾ ਰਹੀਆਂ ਇਹ ਚੋਣਾਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਰਤੀ…

ਦਿੱਲੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। 8 ਫਰਵਰੀ ਨੂੰ ਹੋਣ ਜਾ ਰਹੀਆਂ ਇਹ ਚੋਣਾਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਤਿੰਨਾਂ ਲਈ ਖਾਸ ਰਹਿਣ ਵਾਲੀਆਂ ਹਨ। ਇਸ ਸਮੇਂ ਸਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਇਸ ਵਾਰ 70 ਦੀਆਂ 70 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਹੈ। ਆਮ ਆਦਮੀ ਪਾਰਟੀ ਲਗਾਤਾਰ ਲੋਕਾਂ ਵਿੱਚ ਜਾ ਕੇ ਆਪਣੇ ਪੰਜ ਸਾਲਾਂ ਦੇ ਕੰਮਾਂ ਨੂੰ ਗਿਣਾ ਰਹੀ ਹੈ।

ਚੋਣ ਜਾਬਤਾ ਲੱਗਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਪ੍ਰਧਾਨ ਅਰਵਿੰਦਰ ਕੇਜਰੀਵਾਲ ਨੇ ਆਪਣੇ ਟਵਿਟਰ ਹੈਂਡਲ ਤੋਂ ਪਹਿਲਾ ਟਵੀਟ ਜਾਰੀ ਕੀਤਾ ਹੈ। ਕੇਜਰੀਵਾਲ ਨੇ ਲਿਖਿਆ ਹੈ “ਇਸ ਵਾਰ ਚੋਣਾਂ ਕੰਮ ਅਧਾਰਿਤ”

ਦੱਸ ਦਈਏ ਕਿ ਦਿੱਲੀ ਵਿੱਚ ਅੱਜ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਅਤੇ ਦਿੱਲੀ ਚੋਣ ਕਮਿਸ਼ਨਰ ਸੰਜੀਵ ਸਕਸੈਨਾ ਨੇ ਇਂਕ ਸਾਂਝੀ ਪ੍ਰੈਸ ਕਾਨਫਰੰਸ ਜਾਰੀ ਕਰਕੇ 8 ਫਰਵਰੀ ਨੂੰ ਚੋਣਾਂ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਹੋਰ ਤਾਰੀਖਾਂ ਦਾ ਵੇਰਵਾ ਇਸ ਤਰ੍ਹਾਂ ਹੈ-

ਨਾਮਜ਼ਗੀਆਂ ਭਰਨ ਦੀ ਮਿਤੀ- 14 ਜਨਵਰੀ 2020

ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ- 21 ਜਨਵਰੀ 2020

ਨਾਮਜ਼ਦਗੀਆਂ ਦੀ ਪੜਤਾਲ ਕਰਨ ਦੀ ਮਿਤੀ- 22 ਜਨਵਰੀ 2020

ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ- 24 ਜਨਵਰੀ 2020

ਚੋਣਾਂ ਕਰਾਉਣ ਦੀ ਮਿਤੀ- 8 ਫਰਵਰੀ 2020

ਨਤੀਜੇ ਜਾਰੀ ਕਰਨ ਦੀ ਮਿਤੀ- 11 ਫਰਵਰੀ 2020

ਹੋਰ ਜਾਣਕਾਰੀ ਦਿੰਦਿਆਂ ਸੁਨੀਲ ਅਰੋੜਾ ਨੇ ਦੱਸਿਆ ਕਿ ਚੋਣਾਂ ਮੌਕੋ 13,750 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਇਸ ਦੌਰਾਨ 58 ਸੀਟਾਂ ਜਰਨਲ ਵਰਗ ਲਈ ਅਤੇ 12 ਸੀਟਾਂ ਅਨੂਸੁਚਿਤ ਜਾਤੀ ਲਈ ਰਾਖਵੀਆਂ ਹਨ। ਅਰੋੜਾ ਨੇ ਕਿਹਾ ਕਿ ਅਨੂਸੁਚਿਤ ਕਬੀਲਿਆ ਲਈ ਕੋਈ ਸੀਟ ਰਾਖਵੀਂ ਨਹੀ ਰੱਖੀ ਗਈ ਹੈ। ਇਸ ਮੌਕੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਨੇ ਦੱਸਿਆ ਕਿ ਇਹਨਾਂ ਚੋਣਾਂ ਚ 1,46,92,136 ਵੋਟਰ ਆਪਣੀ ਮਤ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿੱਚ 80.55 ਲੱਖ ਵੋਟਰ ਮਰਦ ਹਨ ਅਤੇ ਮਰਦ ਵੋਟਰਾਂ ਦੀ ਗਿਣਤੀ 66.35 ਲੱਖ ਹੈ।

ਹੁਣ ਚੋਣਾਂ ਸੰਬੰਧੀ ਤਰੀਕਾ ਜਾਰੀ ਹੋਣ ਤੋ ਬਾਆਦ ਦਿੱਲੀ ਦਾ ਚੋਣ ਅਖਾੜਾ ਭੱਖਦਾ ਨਜ਼ਰ ਆਵੇਗਾ। ਭਾਰਤੀ ਜਨਤਾ ਪਾਰਟੀ ਅਮਿਤ ਸ਼ਾਹ ਵੀ ਦਿੱਲੀ ਚੋਣ ਮੈਦਾਨ ਵਿੱਚ ਕੁੱਦ ਚੁੱਕੇ ਹਨ। ਹੁਣ ਵੇਖਣਾ ਹੋਵੇਗਾ ਕਿ ਦਿੱਲੀ ਕਿਸ ਦੀ ਝੋਲੀ ਆਪਣਾ ਫਤਵਾ ਜਾਰੀ ਕਰਦੀ ਹੈ।

Leave a Reply

Your email address will not be published. Required fields are marked *