ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਸ਼ਵ ਸੁੰਦਰੀ ਅਤੇ ਫਿਲਮੀ ਅਦਾਕਾਰਾ ਸੁਸ਼ਮਿਤਾ ਸੇਨ ਨੇ ਭਾਵੇਂ ਫਿਲਮਾਂ ਤੋ ਦੂਰੀ ਬਣਾਈ ਹੋਈ ਹੈ ਪਰ ਉਹ ਸ਼ੋਸਲ ਮੀਡੀਆ ਤੇ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ । ਸੁਸ਼ਮਿਤਾ ਸੇਨ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਟ ਤੇ ਇੱਕ ਵੀਡੀਓ ਅਪਲੋਡ ਕੀਤੀ ਹੈ । ਕਰੀਬ 8 :32 ਮਿੰਟ ਦੇ ਇਸ ਵੀਡੀਓ ਵਿੱਚ ਸੁਸ਼ਮਿਤਾ ਸੇਨ ਡਾਂਸ ਕਰਦੀ ਨਜ਼ਰ ਆ ਰਹੀ ਹੈ । ਵੀਡੀਓ ਵਿੱਚ ਸੇਨ ਦੇ ਬੁਆਏਫ੍ਰੈਡ ਰੋਹਮਨ ਵੀ ਵੀਡੀਓ ਵਿੱਚ ਵੀ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਅਦਾਕਾਰਾ ਸੇਨ ਦੀਆਂ ਬੇਟੀਆਂ ਵੀ ਉਸ ਨਾਲ ਨੱਚਦੀਆਂ ਦਿਖ ਰਹੀਆਂ ਹਨ ਅਤੇ ਆਪਣੀ ਮਾਂ ਦੀ ਤਰੀਫ ਕਰ ਰਹੀਆਂ ਹਨ । ਵੀਡੀਓ ਨੂੰ ਸ਼ੋਸ਼ਲ ਮੀਡੀਆ ਤੇ ਪ੍ਰਸੰਸ਼ਕਾ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਸੰਨ 1994 ਵਿੱਚ ਵਿਸ਼ਵ ਸੁੰਦਰੀ ਬਣੀ 44 ਸਾਲਾ ਅਦਾਕਾਰਾ ਸੁਸ਼ਮਿਤਾ ਸੇਨ ਨੇ ਹਾਲੇ ਤੱਕ ਵਿਆਹ ਨਹੀ ਕਰਵਾਇਆ। ਉਹ ਇਸ ਸਮੇਂ ਫੈਸ਼ਨ ਮਾਡਲ ਰੋਹਮਨ ਸ਼ਾਲ ਨੂੰ ਡੇਟ ਕਰ ਰਹੀ ਹੈ । ਅਦਾਕਾਰਾ ਸੁਸ਼ਮਿਤਾ ਨੇ ਦੋ ਲੜਕੀਆ ਨੂੰ ਵੀ ਗੋਦ ਲਿਆ ਹੋਇਆ ਹੈ । ਅਦਾਕਾਰਾ ਸੁਸ਼ਮਿਤਾ ਹੁਣ ਤੱਕ ਕਈ ਭਾਰਤੀ ਫਿਲਮਾਂ ਚ ਕੰਮ ਕਰ ਚੁੱਕੀ ਹੈ ।

ਅਦਾਕਾਰ ਸ਼ਾਹਰੁਖ ਖਾਨ ਨਾਲ ਫਿਲਮ ‘ਮੈ ਹੂ ਨਾ’ ‘ਚ ਉਸਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ ਸੀ । ਰਾਜੀਵ ਗਾਂਧੀ ਐਵਾਰਡ ਨਾਲ ਸਨਮਾਨਿਤ ਅਦਾਕਾਰਾ ਸੇਨ ਨੂੰ ਹੋਰ ਵੀ ਕਈ ਸਨਮਾਨ ਮਿਲ ਚੁੱਕੇ ਹਨ । ‘ਬੀਵੀ ਨੰ ਵਨ’ ਫਿਲਮ ਲਈ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਅਦਾਕਾਰਾ ਸੇਨ ਕਈ ਭਾਰਤੀ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ‘ਚ ਵੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ ।


