ਰਾਤ ਤੋਂ ਲਾਪਤਾ ਬੱਚੀ ਦੀ ਲਾਸ਼ ਮਿਲੀ ਪਲੇਵੇਅ ਸਕੂਲ ਦੇ ਬਾਥਰੂਮ ਤੋਂ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰਾਤ ਤੋਂ ਲਾਪਤਾ 9 ਸਾਲਾਂ ਦੀ ਬੱਚੀ ਦੀ ਲਾਸ਼ ਪਲੇ ਵੇਅ ਸਕੂਲ ਦੇ ਬਾਥਰੂਮ ਵਿੱਚ ਲਟਕਦੀ ਮਿਲੀ, ਜਿਸ ਤੋਂ ਕਿ ਪੂਰਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰਾਤ ਤੋਂ ਲਾਪਤਾ 9 ਸਾਲਾਂ ਦੀ ਬੱਚੀ ਦੀ ਲਾਸ਼ ਪਲੇ ਵੇਅ ਸਕੂਲ ਦੇ ਬਾਥਰੂਮ ਵਿੱਚ ਲਟਕਦੀ ਮਿਲੀ, ਜਿਸ ਤੋਂ ਕਿ ਪੂਰਾ ਸਕੂਲ ਪ੍ਰਸ਼ਾਸਨ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਦੱਸ ਦਈਏ ਬੱਚੀ ਬੀਤੀ ਰਾਤ ਤੋਂ ਹੀ ਲਾਪਤਾ ਸੀ ਅਤੇ ਰਿਸ਼ਤੇਦਾਰ ਉਸਦੀ ਭਾਲ ਕਰ ਰਹੇ ਸਨ। ਇਹ ਮਾਮਲਾ ਪੰਜਾਬ ਦੇ ਜਲੰਧਰ ਦੇ ਪੱਕਾ ਬਾਗ ਖੇਤਰ ਤੋਂ ਸਾਹਮਣੇ ਆਇਆ ਹੈ। ਲੜਕੀ ਦੀ ਲਾਸ਼ ਦੀ ਖ਼ਬਰ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਪ੍ਰਾਪਤ ਜਾਣਕਾਰੀ ਮੁਤਾਬਿਕ ਪਲੇਵੇਅ ਸਕੂਲ ਮ੍ਰਿਤਕ ਲੜਕੀ ਦੇ ਮਾਪਿਆਂ ਦੁਆਰਾ ਚਲਾਇਆ ਜਾਂਦਾ ਹੈ। ਸਾਰਾ ਪਰਿਵਾਰ ਸਕੂਲ ਦੇ ਅੰਦਰ  ਹੀ ਰਹਿੰਦਾ ਹੈ। ਲੜਕੀ ਬੀਤੀ ਰਾਤ ਮਾਪਿਆਂ ਨਾਲ ਸੁੱਤੀ ਪਈ ਸੀ। ਦੇਰ ਰਾਤ ਜਦੋਂ ਉਹ ਬਿਸਤਰੇ ‘ਤੇ ਨਹੀਂ ਮਿਲੀ, ਤਾਂ ਉਨ੍ਹਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੜਕੀ ਦੀ ਲਾਸ਼ ਬਾਥਰੂਮ ਵਿੱਚ ਲਟਕਦੀ ਮਿਲੀ। ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਕੋਈ ਹੋਰ ਮਾਮਲਾ ਹੈ।

 

 

Leave a Reply

Your email address will not be published. Required fields are marked *