ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੰਮੂ ਦੇ ਰਾਜੌਰੀ ਜ਼ਿਲੇ ਵਿੱਚ ਵੀਰਵਾਰ ਨੂੰ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਨਾਲ ਘੱਟੋ-ਘੱਟ ਸੱਤ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ ਹਨ। ਰਾਜੌਰੀ ਪੁਲਿਸ ਕੰਟਰੋਲ ਰੂਮ ਦੇ ਇਕ ਪੁਲਿਸ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ, “ਰਾਜੌਰੀ ਜ਼ਿਲੇ ਦੇ ਸਿਓਤ ਨੇੜੇ ਲਮਬੇਰੀ ਵਿਖੇ ਹੋਏ ਹਾਦਸੇ ਵਿੱਚ ਸਵਾਰ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 20 ਤੋਂ 25 ਵਿਅਕਤੀ ਜ਼ਖਮੀ ਹੋਏ ਹਨ।”
ਇਹ ਜੰਮੂ ਤੋਂ 160 ਕਿਲੋਮੀਟਰ ਦੀ ਦੂਰੀ ‘ਤੇ ਇਕ ਪਹਾੜੀ ਖੇਤਰ ਹੈ। ਬਹਿਰਹਾਲ ਬਚਾਅ ਕਾਰਜ ਜਾਰੀ ਹੈ, ਇਸ ਦੇ ਖਤਮ ਹੋਣ ‘ਤੇ ਹੀ ਮ੍ਰਿਤਕਾਂ ਅਤੇ ਜ਼ਖਮੀਆਂ ਦਾ ਸਹੀ ਵੇਰਵਾ ਜਾਰੀ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਿਕ “ਬੱਸ ਪੁਛ ਦੇ ਸੁਰਨਕੋਟ ਤੋਂ ਜੰਮੂ ਜਾ ਰਹੀ ਸੀ। ਦੁਰਘਟਨਾ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਬਹਿਰਹਾਲ ਇਸ ਨੂੰ ਡਰਾਈਵਰ ਦੀ ਲਾਪਰਵਾਹੀ ਦੱਸਿਆ ਜਾ ਰਿਹਾ ਹੈ।

