ਕਰੀਨਾ -ਸੈਫ ਦੀ ਸ਼ਾਨਦਾਰ New Year ਪਾਰਟੀ ਦੀ ਰੌਣਕ ਬਣੇ ਵਿਰੁਸ਼ਕਾ, ਦਿਖੇ ਹੋਰ ਵੀ ਕਈ ਸਿਤਾਰੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਸਿਤਾਰੇ ਕਰੀਨਾ ਕਪੂਰ ਨੇ ਪਤੀ ਸੈਫ ਅਲੀ ਖਾਨ ਅਤੇ ਬੇਟੇ ਤੈਮੂਰ ਅਲੀ ਖਾਨ ਨਾਲ ਯੂਰਪ ਵਿੱਚ ਨਵਾਂ ਸਾਲ ਮਨਾਇਆ। ਉਨ੍ਹਾਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਸਿਤਾਰੇ ਕਰੀਨਾ ਕਪੂਰ ਨੇ ਪਤੀ ਸੈਫ ਅਲੀ ਖਾਨ ਅਤੇ ਬੇਟੇ ਤੈਮੂਰ ਅਲੀ ਖਾਨ ਨਾਲ ਯੂਰਪ ਵਿੱਚ ਨਵਾਂ ਸਾਲ ਮਨਾਇਆ। ਉਨ੍ਹਾਂ ਦੀ ਪਾਰਟੀ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਹਨ। ਕਰੀਨਾ ਅਤੇ ਸੈਫ ਦੀ ਪਾਰਟੀ ਵਿੱਚ ਕਈ ਬਾਲੀਵੁੱਡ ਸਿਤਾਰੇ ਵੀ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਨ਼ਜਰ ਆਏ।

ਪਾਰਟੀ ਦੀ ਸ਼ਾਨ ਬਣੇ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਪਾਰਟੀ ਦੀ ਤਸਵੀਰਾਂ ਆਪਣੇ ਇੰਸਟਾਗਰਾਮ ਅਕਾਉਂਟ ‘ਤੇ ਵੀ ਸ਼ੇਅਰ ਕੀਤੀ। ਵਰੁਣ ਧਵਨ ਵੀ ਆਪਣੀ ਦੋਸਤ ਨਤਾਸ਼ਾ ਦਲਾਲ ਨਾਲ New Year Party ‘ਚ ਨਜ਼ਰ ਆਏ। ਦੱਸ ਦਈਏ ਜਿੱਥੇ ਵਰੁਣ ਆਪਣੀ ਗਰਲਫ੍ਰੈਂਡ ਨਤਾਸ਼ਾ ਦਲਾਲ ਨਾਲ ਛੁੱਟੀਆਂ ਮਨਾ ਰਹੇ ਹੈ, ਉੱਥੇ ਹੀ ਅਨੁਸ਼ਕਾ ਨੇ ਵੀ ਪਤੀ ਵਿਰਾਟ ਕੋਹਲੀ ਦੇ ਨਾਲ ਯੂਰਪ ਵਿੱਚ ਨਵੇਂ ਸਾਲ ਦਾ ਸੁਆਗਤ ਕੀਤਾ। ਮੰਗਲਵਾਰ ਦੇਰ ਰਾਤ ਔਨਲਾਈਨ ਹੋਏ ਇਸ ਵੀਡੀਓ ਵਿੱਚ ਸੈਫ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਕਰੀਨਾ, ਅਨੁਸ਼ਕਾ, ਵਿਰਾਟ ਅਤੇ ਵਰੁਣ ਵੀ ਵੀਡੀਓ ਵਿੱਚ ਦੇਖੇ ਜਾ ਸਕਦੇ ਹਨ ।ਉਹ ਇਸ ਵੀਡੀਓ ਰਾਹੀ ਸਭਨਾਂ ਨੂੰ ਨਵੇਂ ਸਾਲ ਦੀ ਵਧਾਈ ਦੇ ਰਹੇ ਹਨ।

https://www.instagram.com/p/B6w0ukxn0MW/

ਆਨ ਲਾਈਨ ਸਾਹਮਣੇ ਆਈ ਇਸ ਤਸਵੀਰ ‘ਚ ਕਰੀਨਾ ਇਕ ਖੂਬਸੂਰਤ ਚਿੱਟੇ, ਫਲੋਰਲ ਗਾਉਨ ‘ਚ ਦਿਖਾਈ ਦਿੱਤੀ ਹੈ, ਜਦਕਿ ਸੈਫ ਨੇ ਡੈਪਰ ਬਲੈਕ ਐਂਡ ਵ੍ਹਾਈਟ ਸੂਟ ਪਾਇਆ ਹੈ। ਸੈਫ ਨੇ ਬੇਟੇ ਤੈਮੂਰ ਨੂੰ ਗੋਦ ‘ਚ ਲਿਆ ਹੋਇਆ ਹੈ, ਜੋ ਕਿ ਕੈਮਰੇ ‘ ਚ ਬਹੁਤ ਖੂਬਸੂਰਤ ਲੱਗ ਰਹੇ ਹੈ।

https://www.instagram.com/p/B6v_N8DjRYn/

ਅਕਸ਼ੈ ਕੁਮਾਰ ਦੇ ਬਿਲਕੁਲ ਉਲਟ ਆਪਣੀ ਨਵੀਂ ਫਿਲਮ ਗੁੱਡ ਨਿਉਜ਼ ਦੇ ਰਿਲੀਜ਼ ਹੋਣ ਤੋਂ ਤੁਰੰਤ ਬਾਅਦ, ਕਰੀਨਾ ਪਰਿਵਾਰ ਨਾਲ ਸਵਿਟਜ਼ਰਲੈਂਡ ਦੇ ਗਸਟਾਡ ਲਈ ਰਵਾਨਾ ਹੋਈ। ਬਾਅਦ ਵਿੱਚ ਉਨ੍ਹਾਂ ਦੀ ਭੈਣ ਕਰਿਸ਼ਮਾ ਕਪੂਰ ਵੀ ਉਨ੍ਹਾਂ ਨਾਲ ਉਥੇ ਸ਼ਾਮਲ ਹੋਈ।

https://www.instagram.com/p/B6v2ec8lIHL/

ਮੰਗਲਵਾਰ ਨੂੰ ਕਰਿਸ਼ਮਾ ਨੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਲੰਡਨ ‘ਚ ਪੁਰਾਣੇ ਦੋਸਤਾਂ ਫਿਲਮ ਨਿਰਮਾਤਾ ਕਰਨ ਜੌਹਰ, ਅਭਿਨੇਤਾ ਰਾਣੀ ਮੁਕਰਜੀ ਅਤੇ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਤਸਵੀਰ ਸਾਂਝੀ ਕੀਤੀ। ਫਿਲਮ ਨਿਰਮਾਤਾ ਆਦਿੱਤਿਆ ਚੋਪੜਾ ਵੀ ਉਨ੍ਹਾਂ ਦੇ ਨਾਲ ਦਿਸੇ। “

https://www.instagram.com/p/B6niYOClA7Y/

 

Leave a Reply

Your email address will not be published. Required fields are marked *