ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਐਨਸੀਆਰ ਚ ਠੰਡ ਨੇ ਦਸੰਬਰ ਦੇ ਮਹੀਨੇ ’ਚ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ। ਇਸ ਠੰਡ ਨੇ ਕਰੀਬ 119 ਸਾਲ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਹੈ। ਦਿੱਲੀ ’ਚ ਤਾਂ ਸ਼ਿਮਲਾ ਤੇ ਮਸੂਰੀ ਦੇ ਤਾਪਮਾਨ ਨੂੰ ਵੀ ਪਿੱਛੇ ਛੱਡ ਦਿੱਤੇ ਹਨ। ਜੀ ਹਾਂ ਪਹਾੜੀ ਇਲਾਕਿਆਂ ਨਾਲੋਂ ਵੀ ਜਿਆਦਾ ਦੀ ਠੰਡ ਦਿੱਲੀ ’ਚ ਪੈ ਰਹੀ ਹੈ।
ਆਖਿਰ ਦਿੱਲੀ ਚ ਇਹਨੀ ਜਿਆਦਾ ਠੰਡ ਕਿਉਂ ਪੈ ਰਹੀ ਹੈ। ਜਿਸ ਕਾਰਨ ਲੋਕ ਘਰਾਂ ’ਚ ਕੈਦ ਹੋ ਗਏ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੰਘਣੀ ਧੁੰਦ ਦੇ ਕਾਰਨ ਸੂਰਜ ਦੀ ਰੋਸ਼ਨੀ ਜਮੀਨ ਤੱਕ ਨਹੀਂ ਪਹੁੰਚ ਰਹੀ ਹੈ ਜਿਸ ਕਾਰਨ ਤਾਪਮਾਨ ਘੱਟਦਾ ਜਾ ਰਿਹਾ ਹੈ।
ਕਾਬਿਲੇਗੌਰ ਹੈ ਕਿ ਪੂਰੇ ਉੱਤਰ ਭਾਰਤ ’ਚ ਹੱਡ ਚੀਰਵੀਂ ਠੰਡ ਪੈ ਰਹੀ ਹੈ। ਜਿਸ ਕਾਰਨ ਲੋਕ ਘਰਾਂ ’ਚ ਕੈਦ ਹੋਏ ਪਏ ਹਨ। ਇਹਨਾਂ ਹੀ ਨਹੀਂ ਠੰਡ ਦੇ ਕਾਰਨ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।


