ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਟੀਵੀ ਦਾ ਵਿਵਾਦਿਤ ਸ਼ੋਅ ਬਿੱਗ ਬੌਸ 13 ’ਚ ਕਾਫੀ ਕੁਝ ਅਲਗ ਦੇਖਣ ਨੂੰ ਮਿਲ ਰਿਹਾ ਹੈ। ਦਸ ਦਈਏ ਕਿ ਇਸ ਹਫਤੇ ਸ਼ਹਿਨਾਜ ਗਿੱਲ ਘਰ ਦੀ ਕਪਤਾਨ ਬਣੀ ਹੈ। ਪਰ ਲਗਦਾ ਹੈ ਕਿ ਘਰ ਦੀ ਕਪਤਾਨ ਬਣਾ ਸ਼ਹਿਨਾਜ ਗਿੱਲ ਨੂੰ ਕਾਫੀ ਭਾਰੀ ਪੈ ਰਿਹਾ ਹੈ।
https://www.instagram.com/tv/B6ktUEaABfu/
ਜੀ ਹਾਂ ਜਿਵੇਂ ਹੀ ਸ਼ਹਿਨਾਜ ਗਿੱਲ ਬਿੱਗ ਬੌਸ 13 ਦੀ ਕਪਤਾਨ ਬਣੀ ਹੈ ਸਾਰਿਆਂ ਨੇ ਆਪਣੇ ਵੱਖ-ਵੱਖ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਦਸ ਦਈਏ ਕਿ ਨਵੀਂ ਕਪਤਾਨ ਬਣੀ ਸ਼ਹਿਨਾਜ ਗਿੱਲ ਦੀ ਗੱਲ ਤਾਂ ਪਹਿਲਾਂ ਸਾਰਿਆਂ ਨੇ ਮੰਨ ਲਈ ਪਰ ਇਸ ਤੋਂ ਬਾਅਦ ਹਰ ਕਿਸੇ ਨੇ ਆਪਣੀ ਮਰਜ਼ੀ ਦਿਖਾਉਣੀ ਸ਼ੁਰੂ ਕਰ ਦਿੱਤੀ। ਇਹਨਾਂ ਹੀ ਨਹੀਂ ਕਈ ਘਰਵਾਲਿਆਂ ਦੀ ਆਪਸ ’ਚ ਬਹਿਸ ਵੀ ਹੋਈ। ਜਿਸ ਤੋਂ ਬਾਅਦ ਕਪਤਾਨ ਹੋਣ ਦੇ ਬਾਵਜੁਦ ਆਪ ਹੀ ਬਰਤਣ ਸਾਫ ਕਰ ਲੈਂਦੀ ਹੈ।
