ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੁਲਿਸ ਨੇ ਘਰ ਵਿੱਚ ਨਕਲੀ ਕਰੰਸੀ ਦਾ ਰੈਕੇਟ ਚਲਾਉਂਣ ਵਾਲੇ ਤਿੰਨ ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਜਾਣਕਾਰੀ ਮੁਤਾਬਿਕ ਉਨ੍ਹਾਂ ਕੋਲੋਂ 98 ਹਜ਼ਾਰ ਰੁਪਏ ਦੀ ਨਕਲੀ ਕਰੰਸੀ ਸਮੇਤ ਇਕ ਲੈਪਟਾਪ, ਫੋਟੋਸਟੇਟ ਮਸ਼ੀਨ, ਐਲਸੀਡੀ, ਪ੍ਰਿੰਟਰ ਆਦਿ ਬਰਾਮਦ ਕੀਤੇ ਗਏ ਹਨ।
ਥਾਣਾ ਸਦਰ ਨਾਭਾ ਦੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ, ਖੁਫੀਆ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਇਤਲਾਹ ਕੀਤੀ ਗਇ ਸੀ ਕਿ, ਇੱਕ ਗਿਰੋਹ ਲੰਬੇ ਸਮੇਂ ਤੋਂ ਘਰ ਵਿੱਚ ਜਾਅਲੀ ਕਰੰਸੀ ਤਿਆਰ ਕਰਨ ਦਾ ਧੰਦਾ ਕਰ ਰਿਹਾ ਹੈ। ਇਸ ਅਧਾਰ ‘ਤੇ ਜਦੋਂ ਪੁਲਿਸ ਨੇ ਨਾਭਾ ਦੇ ਰੋਹਟੀ ਬਸਤਾ ਸਿੰਘ ਦੇ ਵਸਨੀਕ ਗੋਗੀ ਸਿੰਘ ਦੇ ਘਰ ਛਾਪਾ ਮਾਰਿਆ ਅਤੇ ਦੋਸ਼ੀ ਗੋਗੀ ਸਮੇਤ ਸੱਤਪਾਲ ਸਿੰਘ, ਅਵਤਾਰ ਸਿੰਘ ਵਾਸੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ। ਮੌਕੇ ‘ਤੇ ਪੁਲਿਸ ਨੇ 2000 ਦੇ ਜਾਅਲੀ ਨੋਟ ਮਿਲੇ ਵੀ ਬਰਾਮਦ ਕੀਤੇ।
ਗਿਰੋਹ ਬਾਰੇ ਜਾਣਕਾਰੀ ਦਿੰਦਿਆਂ ਨਾਭਾ ਦੇ ਡੀਐਸਪੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ, ਬਹਿਰਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ, ਇਹ ਗਿਰੋਹ ਕਿੰਨਾ ਸਮਾਂ ਸਰਗਰਮ ਰਿਹਾ ਅਤੇ ਕਿੰਨੇ ਨੋਟ ਮਾਰਕੀਟ ਵਿੱਚ ਚਲਾਏ ਗਏ ਹਨ। ਇਸ ਗਿਰੋਹ ਵਿੱਚ ਹੋਰ ਸ਼ਾਮਲ ਵਿਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ।

