ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ’ਚ ਠੰਡ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਲੋਕ ਠੰਡ ਤੋਂ ਬਚਣ ਦੇ ਲਈ ਘਰਾਂ ਚ ਕੈਦ ਹੋ ਗਏ ਹਨ।।
ਉੱਥੇ ਹੀ ਇਸ ਠੰਡ ਦੇ ਕਾਰਨ ਲੁਧਿਆਣਾ ’ਚ 10 ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਡਾਕਟਰ ਲੋਕਾਂ ਨੂੰ ਠੰਡ ਤੋਂ ਬਚਣ ਲਈ ਸਲਾਹ ਦੇ ਰਹੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਬਜੁਰਗਾਂ ਤੇ ਬੱਚਿਆਂ ਤੇ ਆਮ ਲੋਕ ਜਿੰਨਾਂ ਨੂੰ ਬਲੱਡ ਪ੍ਰੈੱਸ਼ਰ ਜਾਂ ਸ਼ੂਗਰ ਦੀ ਸਮੱਸਿਆ ਹੈ। ਉਹ ਘਰ ਤੋਂ ਬਾਹਰ ਜਿਆਦਾ ਨਾ ਨਿਕਲਣ।
ਕਾਬਿਲੇਗੌਰ ਹੈ ਕਿ ਠੰਡ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਪਿਆ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਤਾਪਮਾਨ ਹੋਰ ਵੀ ਜਿਆਦਾ ਡਿੱਗੇਗਾ।


