ਸਾਲ ਦਾ ਆਖਿਰੀ ਸੂਰਜ ਗ੍ਰਹਿਣ: ਕੀ ਕੁਝ ਹੈ ਖਾਸ, ਕਿਵੇਂ ਦੇਖਿਆ ਜਾ ਸਕਦਾ ਹੈ ਤੇ ਕਿਵੇਂ ਰਹੀਏ ਸਾਵਧਾਨ, ਜਾਣੋਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਲ 2019 ਦਾ ਆਖਰੀ ਸੂਰਜ ਗ੍ਰਹਿਣ ਲੱਗ ਚੁੱਕਾ ਹੈ। ਦਸ ਦਈਏ ਕਿ ਕਰੀਬ ਡੇਢ ਵਜੇ ਤੱਕ ਸੂਰਜ ਗ੍ਰਹਿਣ ਰਹੇਗਾ। ਦਸ ਦਈਏ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਲ 2019 ਦਾ ਆਖਰੀ ਸੂਰਜ ਗ੍ਰਹਿਣ ਲੱਗ ਚੁੱਕਾ ਹੈ। ਦਸ ਦਈਏ ਕਿ ਕਰੀਬ ਡੇਢ ਵਜੇ ਤੱਕ ਸੂਰਜ ਗ੍ਰਹਿਣ ਰਹੇਗਾ। ਦਸ ਦਈਏ ਕਿ ਕਰੀਬ 57 ਸਾਲਾਂ ਬਾਅਦ ਅਜਿਹਾ ਸੂਰਜ ਗ੍ਰਹਿਣ ਲੱਗਿਆ ਹੈ ਜੋ ਕਿ ਕਾਫੀ ਲੰਬਾ ਹੈ। ਸਾਲ ਦਾ ਆਖਰੀ ਸੂਰਜ ਗ੍ਰਹਿਣ ਨੂੰ ਕਾਫੀ ਖਾਸ ਦੱਸਿਆ ਜਾ ਰਿਹਾ ਹੈ। ਇਸ ਸਾਲ ਦਾ ਪਹਿਲਾਂ ਸੂਰਜ ਗ੍ਰਹਿਣ 6 ਜਨਵਰੀ ਨੂੰ ਲੱਗਿਆ ਸੀ ਜਦਕਿ ਦੂਜਾ ਸੂਰਜ ਗ੍ਰਹਿਣ 2 ਜੁਲਾਈ ਨੂੰ ਲੱਗਿਆ ਸੀ। ਵੀਰਵਾਰ ਨੂੰ ਲੱਗਣ ਵਾਲਾ ਤੀਜਾ ਸੂਰਜ ਗ੍ਰਹਿਣ ਕਾਫੀ ਦੱਸਿਆ ਜਾ ਰਿਹਾ ਹੈ। ਨਾਲ ਹੀ ਇਸ ਸੂਰਜ ਗ੍ਰਹਿਣ ਦੌਰਾਨ ਸਾਰਿਆਂ ਨੂੰ ਸਾਵਧਾਨ ਨੂੰ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਨੰਗੀਆਂ ਅੱਖਾਂ ਦੇ ਨਾਲ ਇਸ ਸੂਰਜ ਗ੍ਰਹਿਣ ਨੂੰ ਨਾ ਦੇਖਣ।

ਆਖਿਰ ਕਿਉਂ ਹੈ ਇਹ ਖਾਸ ਸੂਰਜ ਗ੍ਰਹਿਣ
ਸਾਲ 2019 ਚ ਦਿਖ ਰਿਹਾ ਹੈ ਇਹ ਗ੍ਰਹਿਣ ਕਾਫੀ ਖਾਸ ਹੈ। ਜੀ ਹਾਂ ਇਹ ਗ੍ਰਹਿਣ ਅੱਗ ਦੀ ਅੰਗੂਠੀ ਦੀ ਤਰ੍ਹਾਂ ਨਜ਼ਰ ਆਉਣ ਵਾਲਾ ਹੈ। ਜਿਸ ਕਾਰਨ ਵਿਗਿਆਨਿਕ ਇਸਨੂੰ ਰਿੰਗ ਔਫ ਫਾਇਰ ਦਾ ਨਾਂ ਦੇ ਰਹੇ ਹਨ। ਇਸ ਗ੍ਰਹਿਣ ਚ ਸਿਰਫ ਸੂਰਜ ਦਾ ਵਿਚਲਾ ਹਿੱਸਾ ਹੀ ਹਨੇਰੇ ਦੇ ਖੇਤਰ ਚ ਆਉਂਦਾ ਹੈ ਜਦਕਿ ਸੂਰਜ ਦਾ ਬਾਹਰਲਾ ਖੇਤਰ ਪ੍ਰਕਾਸ਼ਿਤ ਰਹਿੰਦਾ ਹੈ। ਨਾਲ ਹੀ ਵਿਗਿਆਨਿਕ ਇਸਨੂੰ ਵਲਿਆਕਾਰ ਗ੍ਰਹਿਣ ਵੀ ਦਸ ਰਹੇ ਹਨ। ਵਲਿਆਕਾਰ ਗ੍ਰਹਿਣ ਚ ਸੂਰਜ ਨੂੰ ਪੂਰੀ ਤਰ੍ਹਾਂ ਨਾਲ ਗ੍ਰਹਿਣ ਨਹੀਂ ਲਗਦਾ।

solareclipse

ਕਿੱਥੇ ਲੱਗੇਗਾ ਇਹ ਸੂਰਜ ਗ੍ਰਹਿਣ
ਸਾਲ 2019 ਦਾ ਆਖਿਰੀ ਸੂਰਜ ਗ੍ਰਹਿਣ ਭਾਰਤ, ਸਾਉਦੀ ਅਰਬ, ਕਤਰ ਇੰਡੋਨੇਸ਼ੀਆ, ਸ਼੍ਰੀ ਲੰਕਾ ਸੁਮਾਤਰਾ , ਮਲੇਸ਼ੀਆ, ਸਿੰਗਾਪੁਰ ਅਤੇ ਗੁਆਮ ਚ ਨਜ਼ਰ ਆਉਣ ਵਾਲਾ ਹੈ। ਇਸਦੇ ਇਲਾਵਾ ਇਹ ਏਸ਼ੀਆ, ਆਸਟ੍ਰੇਲਿਆ ਅਤੇ ਅਫਰੀਕਾ ਦੇ ਬਾਕੀ ਹਿੱਸਿਆ ’ਚ ਵੀ ਦਿਖ ਸਕਦਾ ਹੈ।

ਸੂਰਜ ਗ੍ਰਹਿਣ ਸਮੇਂ ਰੱਖੋਂ ਇਹ ਖਾਸ ਧਿਆਨ
ਕਿਹਾ ਜਾਂਦਾ ਹੈ ਕਿ ਸੂਰਜ ਗ੍ਰਹਿਣ ਦੇ ਸਮੇਂ ਸੂਰਜ ਚ ਕੁਝ ਹਾਨੀਕਾਰਕ ਰੋਸ਼ਨੀ ਆਉਂਦੀ ਹੈ ਜਿਸ ਕਾਰਨ ਗ੍ਰਹਿਣ ਸਮੇਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਦਸ ਦਈਏ ਕਿ ਸੂਰਜ ਗ੍ਰਹਿਣ ਨੂੰ ਨੰਗੀਆ ਅੱਖਾਂ ਦੇ ਨਾਲ ਨਹੀਂ ਦੇਖਣਾ ਚਾਹੀਦਾ। ਆਪਣੀਆਂ ਅੱਖਾਂ ਨੂੰ ਸਨਗਲਾਸੇਸ ਨਾਲ ਕਵਰ ਕਰਕੇ ਵੀ ਇਸ ਗ੍ਰਹਿਣ ਨੂੰ ਦੇਖਿਆ ਜਾ ਸਕਦਾ ਹੈ। ਦਸ ਦਈਏ ਕਿ ਇਸ ਗ੍ਰਹਿਣ ਨੂੰ ਖਗੋਲ ਵਿਗਿਆਨ ਚੈਨਲ Tharulowa Digitalਦੇਖਿਆ ਜਾ ਸਕਦਾ ਹੈ।

Leave a Reply

Your email address will not be published. Required fields are marked *