RTI ਖੁਲਾਸਾ: ਸ਼ਹੀਦ ਉਧਮ ਸਿੰਘ ਦੀ ਯਾਦ ‘ਚ ਬਣਾਇਆ ਜਾਵੇ ਅਜਾਇਬ ਘਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਸਭਿਆਚਾਰਕ ਅਤੇ ਅਜਾਇਬ ਘਰ ਵਿਭਾਗ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸ਼ਹੀਦ ਉਧਮ ਸਿੰਘ ਦੀ ਜਨਮ ਭੂਮੀ ਸੁਨਾਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਸਭਿਆਚਾਰਕ ਅਤੇ ਅਜਾਇਬ ਘਰ ਵਿਭਾਗ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸ਼ਹੀਦ ਉਧਮ ਸਿੰਘ ਦੀ ਜਨਮ ਭੂਮੀ ਸੁਨਾਮ ਵਿੱਚ ਅਜਾਇਬ ਘਰ ਨਹੀਂ ਬਲਕੀ ਇੱਕ ਯਾਦਗਾਰ ਸਥਾਪਿਤ ਕੀਤੀ ਜਾਵੇਗੀ। ਦੱਸ ਦਈਏ ਜਦੋਂ ਕਿ ਸ਼ਹੀਦ ਦੇ ਸ਼ਹਿਰ ਦੇ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ,  ਸ਼ਹੀਦ ਉਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਅਜਾਇਬ ਘਰ ਬਣਾਇਆ ਜਾਵੇ ਅਤੇ ਇਸ ਵਿੱਚ ਸ਼ਹੀਦ ਦੇ ਜੀਵਨ ਨਾਲ ਜੁੜੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਕੀਤੀ ਜਾਵੇ।  26 ਦਸੰਬਰ ਨੂੰ ਸ਼ਹੀਦ ਉਧਮ ਸਿੰਘ ਦੇ ਜਨਮ ਦਿਹਾੜੇ ਨੂੰ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ ਅਤੇ ਅਜਾਇਬ ਘਰ ਬਣਾਉਣ ਦੀ ਮੰਗ ਵੀ ਜ਼ੋਰ ਫੜਦੀ ਨਜ਼ਰ ਆ ਰਹੀ ਹੈ।

ਸ਼ਹੀਦ ਉਧਮ ਸਿੰਘ ‘ਤੇ ਸੋਧ ਕਰਨ ਵਾਲੇ ਲੇਖਕ ਰਾਕੇਸ਼ ਕੁਮਾਰ ਵਲੋਂ RTI ਰਾਹੀਂ ਮੰਗੀ ਜਾਣਕਾਰੀ ਵਿੱਚ ਵਿਭਾਗ ਨੇ ਸਪਸ਼ਟ ਸ਼ਬਦਾਂ ‘ਚ ਕਿਹਾ ਹੈ ਕਿ, ਸੁਨਾਮ ਵਿੱਚ ਸਿਰਫ਼ ਯਾਦਗਾਰ ਬਣਾਈ ਜਾਣ ਵਾਲੀ ਹੈ। ਇੱਥੇ ਅਜਾਇਬ ਘਰ ਜਾਂ ਲਾਇਬ੍ਰੇਰੀ ਨਹੀਂ ਬਣਾਈ ਜਾਣ ਵਾਲੀ।  ਪਟਿਆਲਾ ਦੀ ਸਾਈਂ ਕੰਸਟ੍ਰਕਸ਼ਨ ਕੰਪਨੀ ਨੂੰ 2 ਕਰੋੜ 61 ਲੱਖ 27 ਹਜ਼ਾਰ 750 ਰੁਪਏ ਦਾ ਠੇਕਾ ਦਿੱਤਾ ਗਿਆ ਹੈ ਅਤੇ ਨੌਂ ਮਹੀਨਿਆਂ ਦੇ ਅੰਦਰ ਇਸ ਦਾ ਨਿਰਮਾਣ ਕੀਤਾ ਜਾਣ ਵਾਲਾ ਹੈ। ਲੇਖਕ ਰਾਕੇਸ਼ ਕੁਮਾਰ ਨੇ ਸਵਾਲ ਕੀਤਾ ਕਿ, ਯਾਦਗਾਰਾਂ ਤਾਂ ਪਹਿਲਾਂ ਹੀ ਸਥਾਨਕ ਓਲੰਪਿਕ ਸਟੇਡੀਅਮ ਵਿਖੇ ਬਣੀਆਂ ਹਨ।

ਸਮੇਂ ਦੀ ਮੰਗ ਹੈ ਕਿ, ਸ਼ਹੀਦ ਉਧਮ ਸਿੰਘ ਦੇ ਹੱਥ ਲਿਖਤ ਚਿੱਠੀਆਂ, ਹੱਡੀਆਂ ਦਾ ਕਲਸ਼, ਕੱਪੜੇ, ਨਿੱਜੀ ਡਾਇਰੀਆਂ, ਰਿਵਾਲਵਰ (ਜਿਸ ਤੋਂ ਮਾਈਕਲ ਓਡਾਇਰ ਨੂੰ ਮਾਰਿਆ) ਅਤੇ ਹੋਰ ਸਾਹਿਤ, ਇੱਥੇ ਇੱਕ ਅਜਾਇਬ ਘਰ ਬਣਾ ਕੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਵੇਖ ਸਕਣ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇ। ਸ਼ਹੀਦ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ, ਸਰਕਾਰ ਇੰਨੇ ਪੈਸੇ ਖਰਚ ਕੇ ਇਕ ਇਮਾਰਤ ਦੀ ਉਸਾਰੀ ਕਰਨ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ, ਲੋੜ ਦੇ ਮੱਦੇਨਜ਼ਰ, ਇਸ ਨੂੰ ਇੱਕ ਅਜਾਇਬ ਘਰ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਦੇਸ਼ਾਂ ਵਿੱਚ ਪਈਆਂ ਸ਼ਹਾਦਤਾਂ ਦੀਆਂ ਵਸਤਾਂ ਨੂੰ ਇੱਥੇ ਰੱਖਿਆ ਜਾਣਾ ਚਾਹੀਦਾ ਹੈ।

ਬਠਿੰਡਾ ਮੁੱਖ ਸੜਕ ’ਤੇ ਸ਼ਹੀਦ ਦੀ ਯਾਦਗਾਰ ਦੀ ਉਸਾਰੀ ਬਹੁਤ ਹੀ ਹੌਲੀ ਰਫ਼ਤਾਰ ਨਾਲ ਚੱਲ ਰਹੀ ਹੈ। ਇਸ ਦੀ ਉਸਾਰੀ 31 ਜੁਲਾਈ 2019 ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁਰੂ ਕੀਤੀ ਸੀ। ਪਰ ਪੰਜ ਮਹੀਨਿਆਂ ਬਾਅਦ, ਇੱਥੇ ਸਿਰਫ ਕੰਧਾਂ ਹੀ ਦਿਖਾਈ  ਦੇ ਰਹੀਆਂ ਹਨ।

Leave a Reply

Your email address will not be published. Required fields are marked *