63ਵੇਂ ਜਨਮ ਦਿਨ ‘ਤੇ ਮਲੰਗ ਤੋਂ ਅਨਿਲ ਕਪੂਰ ਦਾ ਨਵਾਂ ਲੁਕ ਰਿਲੀਜ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸਾਲ 2020 ਵਿੱਚ ਰਿਲੀਜ਼ ਹੋਣ ਵਾਲੀ ਆਦਿੱਤਯ ਰਾਏ ਕਪੂਰ ਅਤੇ ਦਿਸ਼ਾ ਪਾਟਨੀ ਦੀ ਸਟਾਰਰ ਫਿਲਮ ਮਲੰਗ ਤੋਂ ਅਨਿਲ ਕਪੂਰ ਦਾ ਨਵਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸਾਲ 2020 ਵਿੱਚ ਰਿਲੀਜ਼ ਹੋਣ ਵਾਲੀ ਆਦਿੱਤਯ ਰਾਏ ਕਪੂਰ ਅਤੇ ਦਿਸ਼ਾ ਪਾਟਨੀ ਦੀ ਸਟਾਰਰ ਫਿਲਮ ਮਲੰਗ ਤੋਂ ਅਨਿਲ ਕਪੂਰ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ। ਅਨਿਲ ਕਪੂਰ ਨੇ ਆਪਣੇ ਜਨਮਦਿਨ ਦੇ ਮੌਕੇ ‘ਤੇ ਆਪਣੇ ਇੰਸਟਾਗਰਾ ਅਕਾਉਂਟ ਤੇ ਇਹ ਲੁਕ ਸ਼ੇਅਰ ਕੀਤਾ ਹੈ। ਇਕ ਵਾਰ ਫਿਰ ਕਾਫ਼ੀ ਪ੍ਰਭਾਵਸ਼ਾਲੀ ਅਵਤਾਰ ਵਿਚ ਨਜ਼ਰ ਆਉਂਣ ਵਾਲੇ ਹਨ – ਅਭਿਨੇਤਾ ਅਨਿਲ ਕਪੂਰ।

Image result for Anil kapoor Film Malang's New Look

ਤਸਵੀਰਾਂ ਤੋਂ ਝਲਕ ਰਿਹਾ ਹੈ ਕਿ, ਅਨਿਲ ਕਪੂਰ ਦਾ ਫਿਲਮ ਵਿੱਚ ਨਕਰਾਤਮਕ ਰੋਲ ਹੋਵੇਗਾ।  ਤਸਵੀਰ ਵਿੱਚ ਉਹ ਪੁਲਿਸ ਦੀ ਵਰਦੀ ‘ਚ ਦਿਸੇ ਹਨ। ਵੱਖਰਾ ਸਵੈਗ ਹੈ ਅਨਿਲ ਕਪੂਰ ਦਾ ਇਹ ਕਹਿਣਾ ਗਲਤ ਨਹੀਂ ਹੋਵੇਗਾ। ਫੋਟੋ ਵਿੱਚ ਸ਼ਰਟ ਦੇ ਬਟਨ ਖੁਲ੍ਹੇ ਹਨ, ਬਾਜੂ ਮੋੜੀ ਹੋਈ ਹੈ ਅਤੇ ਹੱਥ ਵਿੱਚ ਬਣੇ ਟੈਟੂ ਬਹੁਤ ਲੁਕ ਦੇ ਰਹੇ ਹਨ।

ਤਸਵੀਰ ਵੇਖ ਕੇ ਕੋਈ ਵੀ ਅਨਿਲ ਕਪੂਰ ਦੇ ਫਿਲਮ ‘ਚ ਦਿਖਾਈ ਦੇਣ ਵਾਲੇ ਰੋਲ ਦਾ ਪਤਾ ਲੱਗਾ ਸਕਦਾ ਹੈ। ਹਜਾਰਾਂ ਦੀ ਗਿਣਤੀ ‘ਚ ਇਸ ਤਸਵੀਰ ਨੂੰ ਪਸੰਦ ਅਤੇ ਸ਼ੇਅਰ ਕੀਤਾ ਜਾ ਚੁੱਕਾ ਹੈ। ਜੇ ਗੱਲ ਫਿਲਮ ਦੀ ਕੀਤੀ ਜਾਵੇ ਤਾਂ ਇਹ ਪਿਆਰ ਦੇ ਤੜਕੇ ਨਾਲ ਭਰੀ ਇੱਕ ਭਿਆਨਕ ਫਿਲਮ ਹੈ। ਖਾਸ ਗੱਲ ਇਸ ਫਿਲ਼ਮ ਦੀ ਇਹ ਹੈ ਕਿ, ਇਹ 14 ਫਰਵਰੀ ਵੈਲੇਂਟਾਇਨ ਡੇ ਦੇ ਖਾਸ ਮੌਕੇ ‘ਤੇ ਰੀਲਿਜ਼ ਹੋਣ ਵਾਲੀ ਹੈ।

ਸ਼ੂਟਿੰਗ ਦੌਰਾਨ ਬੇਹੱਦ ਕੀਤੀ ਮਸਤੀ

ਫਿਲਮ ਦਾ ਨਿਰਦੇਸ਼ਨ ਮੋਹਿਤ ਸੂਰੀ ਕਰ ਰਹੇ ਹਨ ਅਤੇ ਅਨਿਲ ਕਪੂਰ ਤੋਂ ਇਲਾਵਾ ਕੁਨਾਲ ਖੇਮੂ ਇਸ ਫਿਲਮ ਵਿੱਚ ਮੁਖ ਭੂਮਿਕਾ ਨਿਭਾਉਣਗੇ। ਫਿਲਮ ਦੀ ਸੂਟਿੰਗ ਦੇ ਸਮੇਂ ਦੀਆਂ ਕਈ ਫੋਟੋਆਂ ਹੁਣ ਤੱਕ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋ ਚੁੱਕੀਆ  ਹਨ। ਸ਼ੂਟਿੰਗ ਦੌਰਾਨ ਅਦਾਕਾਰਾਂ ਦੀ ਮਸਤੀ ਵੀ ਸੋਸ਼ਲ ਮੀਡੀਆ ‘ਤੇ ਦੇਖੀ ਜਾ ਸਕਦੀ ਹੈ।

Image result for Anil kapoor Film Malang's New Look

ਇਸੇ ਨਾਲ ਹੀ ਦੱਸ ਦਈਏ ਕਿ ਅੱਜ ਅਭਿਨੇਤਾ ਅਨਿਲ ਕਪੂਰ ਦਾ 63ਵਾਂ ਜਨਮਦਿਨ ਹੈ ਪਰ ਉਨ੍ਹਾਂ ਦੇ ਚਿਹਰੇ ਅਤੇ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੀ ਉਮਰ ਦਾ ਅੰਦਾਜਾ ਨਹੀਂ ਲਾਇਆ ਜਾ ਸਕਦਾ।

Leave a Reply

Your email address will not be published. Required fields are marked *