ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਪਿਛਲੇ ਦਿਨਾਂ ਤੋਂ ਕਾਂਗਰਸ ਮੰਤਰੀ ਤੇ ਸਾਂਸਦ ਆਪਸ ’ਚ ਭਿੜ ਰਹੇ ਹਨ। ਜੀ ਹਾਂ ਲੁਧਿਆਣਾ ਤੋਂ ਕਾਂਗਰਸੀ ਸਾਂਸਦ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਿਸ ਤੇ ਖਜਾਨਾ ਮੰਤਰੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਦੇ ਕੰਮ ਤੇ ਸ਼ੰਕਾ ਹੈ ਤਾਂ ਕੈਪਟਨ ਸਾਬ੍ਹ ਨਾਲ ਗੱਲ ਕਰੋ। ਇਸ ਤਰ੍ਹਾਂ ਪ੍ਰੈਸ ਚ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ। ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭਖਦਾ ਹੋਇਆ ਨਜਰ ਆ ਰਿਹਾ ਹੈ।
ਜੀ ਹਾਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਹੱਕ ’ਚ ਸੁਨੀਲ ਜਾਖੜ ਉੱਤਰੇ ਹਨ। ਸੁਨੀਲ ਜਾਖੜ ਨੇ ਬਿੱਟੂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਬਿੱਟੂ ਨੂੰ ਉਹਨਾਂ ਤੋਂ ਸਵਾਲ ਪੁੱਛਣ ਦੀ ਬਜਾਏ ਕੇਂਦਰ ਸਰਕਾਰ ਤੋਂ GST ਰਿਫੰਡ ਕਰਵਾਉਣ ਲਈ ਆਵਾਜ਼ ਚੁੱਕਣੀ ਚਾਹੀਦੀ ਹੈ। ਇਸ ਤਰ੍ਹਾਂ ਉਹਨਾਂ ਵੱਲੋਂ ਕਿਸੇ ਦੇ ਕੰਮ ਤੇ ਸ਼ੰਕਾ ਕਰਨਾ ਗਲਤ ਹੈ। ਖੈਰ ਹੁਣ ਦੇਖਣਾ ਹੋਵੇਗਾ ਕਿ ਹੁਣ ਰਵਨੀਤ ਬਿੱਟੂ ਸੁਨੀਲ ਜਾਖੜ ਦੇ ਇਸ ਬਿਆਨ ਤੇ ਕਿਸ ਤਰ੍ਹਾਂ ਦੀ ਪ੍ਰਕ੍ਰਿਆ ਦਿੰਦੇ ਹਨ।

