ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੀਆਂ ਜੇਲ੍ਹਾਂ ਹੁਣ CRPF ਦੇ ਹੱਥ ’ਚ ਹੈ। ਜਿਸਦੇ ਚੱਲਦੇ ਬਠਿੰਡਾ ਦੀ ਜੇਲ੍ਹ ਚੋਂ ਕੈਦੀਆਂ ਕੋਲੋਂ ਤਲਾਸ਼ੀ ਦੌਰਾਨ ਮੋਬਾਈਲ ਫੋਨ ਬਰਾਮਦ ਹੋਏ। ਦਸ ਦਈਏ ਕਿ ਬੰਠਿਡਾ ਜੇਲ੍ਹ ਤੋਂ ਬਾਅਦ ਹੁਣ ਫਿਰਜ਼ਪੁਰ ਦੀ ਕੇਂਦਰੀ ਜੇਲ੍ਹ ਤੇ CRPF ਦੀ ਨਜ਼ਰ ਹੈ।
https://www.facebook.com/LivingIndiaNewschannel/videos/554011635177026/
ਜੀ ਹਾਂ ਬਠਿੰਡਾ ਜੇਲ੍ਹ ਤੋਂ ਬਾਅਦ ਹੁਣ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਤਲਾਸ਼ੀ ਦੌਰਾਨ ਚਾਰ ਹਵਾਲਾਤੀਆਂ ਤੋਂ ਚਾਰ ਮੋਬਾਇਲ ਫੋਨ ਮਿਲੇ ਹਨ। ਇਹਨਾਂ ਹੀ ਨਹੀਂ ਦੋ ਹਵਾਲਾਤੀਆਂ ਤੋਂ 6 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹਨ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
