ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਯਪ ਨੂੰ ਭਾਰੀ ਪਿਆ CAA ਦਾ ਵਿਰੋਧ ! ਜਾਣੋ ਕਿਵੇਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪ੍ਰਸਿੱਧ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਅਨੁਰਾਗ ਕਸ਼ਯਪ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ CAA ਅਤੇ  NRC  ਵਿਰੁੱਧ ਝੰਡਾ ਬੁਲੰਦ ਕਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪ੍ਰਸਿੱਧ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਅਨੁਰਾਗ ਕਸ਼ਯਪ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ CAA ਅਤੇ  NRC  ਵਿਰੁੱਧ ਝੰਡਾ ਬੁਲੰਦ ਕਰ ਰਹੇ ਹਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਖਿਲਾਫ ਸੋਸ਼ਲ ਮੀਡੀਆ ‘ਤੇਖੁੱਲ੍ਹ ਕੇ ਬੋਲ ਰਹੇ ਹਨ ਅਤੇ ਉਨ੍ਹਾਂ ਦੇ ਕਈ ਬਿਆਨਾਂ ‘ਤੇ ਝਗੜਾ ਵੀ ਛਿੱਡ ਚੁੱਕਿਆ ਹੈ। ਹੁਣ ਅਨੁਰਾਗ ਨੇ ਆਪਣੇ ਨਵੇਂ ਟਵੀਟ ਵਿੱਚ ਮਾਈਕ੍ਰੋਬਲੌਗਿੰਗ ਸਾਈਟ ਨੂੰ ਘੇਰਿਆ ਹੈ। ਅਨੁਰਾਗ ਨੇ ਟਵਿੱਟਰ ‘ਤੇ ਉਨ੍ਹਾਂ ਦੇ ਫੋਲੋਅਰਸ ਘਟਾਉਣ ਦਾ ਦੋਸ਼ ਲਗਾਇਆ ਹੈ।

 

ਇੱਕ ਰਿਪੋਰਟ ਦੇ ਮੁਤਾਬਿਕ, ਅਨੁਰਾਗ ਦੇ ਟਵੀਟਰ ਫੋਲੋਅਰਸ 5 ਲੱਖ ਤੋਂ ਘੱਟ ਕੇ ਸਿਰਫ਼ 76 ਹਜ਼ਾਰ ਰਹਿ ਗਏ ਹਨ। ਇਸ ਤੋਂ ਬਾਅਦ ਅਨੁਰਾਗ ਨੇ ਟਵਿੱਟਰ ‘ਤੇ ਸ਼ਿਕਾਇਤ ਵੀ ਕੀਤੀ, “ਟਵਿੱਟਰ ਇੰਡੀਆ ਨੇ ਮੇਰੇ ਫੋਲੋਅਰਸ ਨੂੰ ਕਾਫ਼ੀ ਘੱਟ ਕੀਤਾ ਹੈ।” ਅਨੁਰਾਗ ਨੇ ਇੱਕ ਸਕ੍ਰੀਨਸ਼ਾਟ ਸਾਂਝਾ ਕੀਤਾ ਹੈ ਜਿਸ ਵਿੱਚ ਉਨ੍ਹਾਂ ਦੇ ਫੋਲੋਅਰਸ ਦੀ ਗਿਣਤੀ ਕਾਫ਼ੀ ਘੱਟ ਹੈ। ਦੱਸ ਦੇਈਏ ਕਿ, ਅਨੁਰਾਗ ਕਸ਼ਯਪ ਗੈਂਗਸ ਆਫ ਵਸੀਪੁਰ ਵਰਗੀਆਂ ਕਈ ਹਿੱਟ ਫਿਲਮਾਂ ਦੇ ਨਿਰਮਾਤਾ ਹਨ।

ਹਾਲ ਹੀ ਵਿੱਚ ਕੀਤੀ ਸੀ ਵਾਪਸੀ

ਇਹ ਜਾਣਿਆ ਜਾਂਦਾ ਹੈ ਕਿ ਅਨੁਰਾਗ ਕਸ਼ਯਪ ਨੇ ਹਾਲ ਹੀ ਵਿੱਚ ਟਵਿੱਟਰ ‘ਤੇ ਵਾਪਸੀ ਕੀਤੀ ਸੀ। ਲਗਭਗ 4 ਮਹੀਨੇ ਪਹਿਲਾਂ ਉਨ੍ਹਾਂ ਟਵਿੱਟਰ ਨੂੰ ਇਹ ਕਹਿੰਦੇ ਹੋਏ ਛੱਡ ਦਿੱਤਾ ਸੀ ਕਿ, ਜੇ ਮੈਂ ਬਿਨਾਂ ਡਰੇ ਕੀਤੇ ਆਪਣੇ ਮਨ ਦੀ ਗੱਲ ਨਹੀਂ ਬੋਲ ਸਕਦਾ ਤਾਂ ਬਿਹਤਰ ਹੈ ਕਿ ਮੈਂ ਬੋਲਾਂ ਹੀ ਨਹੀਂ। ਗੁਡ ਬਾਏ ਸਾਰਿਆਂ ਨੂੰ। ਹਾਲ ਹੀ ਵਿੱਚ, ਟਵਿੱਟਰ ‘ਤੇ ਵਾਪਸੀ ਕਰਦਿਆਂ, ਅਨੁਰਾਗ ਨੇ ਲਿਖਿਆ, “ਕਾਫ਼ੀ ਹੋ ਚੁੱਕਿਆ ਹੈ …  ਮੈ ਬਹੁਤਾ ਚੁੱਪ ਨਹੀਂ ਰਹਿ ਸਕਦਾ।”

ਉਨ੍ਹਾਂ ਕਿਹਾ, “ਇਹ ਇਕ ਬਹੁਤ ਹੀ ਉਲਝੀ ਹੋਈ ਸਰਕਾਰ ਹੈ … ਮੈਨੂੰ ਬਹੁਤ ਗੁੱਸਾ ਆਉਂਦਾ ਹੈ, ਇਸ ਗੱਲ ‘ਤੇ ਕਿ, ਉਹ ਲੋਕ ਜੋ ਤਬਦੀਲੀ ਲਿਆ ਸਕਦੇ ਹਨ ਚੁੱਪ ਬੈਠੇ ਹਨ। ”ਅਨੁਰਾਗ ਕਸ਼ਯਪ ਨੇ ਇੱਕ ਤੋਂ ਬਾਅਦ ਇੱਕ ਕਈ ਰੀਟਵੀਟ ਕੀਤੇ, ਜਿਸ ‘ਚ ਦੇਸ਼ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਵੀਡੀਓ ਪੋਸਟ ਕੀਤੇ ਗਏ ਹਨ। ”

Leave a Reply

Your email address will not be published. Required fields are marked *