ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਟਾਲਾ ’ਚ ਅੰਮ੍ਰਿਤਸਰ ਪਠਾਨਕੋਟ ਦੇ ਨੈਸ਼ਨਲ ਹਾਈਵੇ ਤੇ ਟਰਾਲਾ ਟਰੱਕ ਦਾ ਟਾਇਰ ਫੱਟ ਜਾਣ ਦੇ ਕਾਰਨ ਇਕ ਭਿਆਨਕ ਹਾਦਸਾ ਵਾਪਰਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਟਰੱਕ ਦਾ ਟਾਇਰ ਫੱਟ ਜਾਣ ਦੇ ਕਾਰਨ ਟਰੱਕ ਦਾ ਪਿਛਲਾ ਹਿੱਸਾ ਪਲਟ ਗਿਆ
ਜਿਸ ਕਾਰਨ ਮੌਕੇ ਤੇ ਹੀ ਇਕ ਵਿਅਕਤੀ ਦੀ ਮੌਤ ਹੋ ਗਈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਟਰੱਕ ਟਰਾਲਾ ਬੰਜਰੀ ਲੈਕੇ ਜਾ ਰਿਹਾ ਸੀ।
ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



